ਗੁਰਪੁਰਬ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਦਾ ਬਸਪਾ ਨੇ ਕੀਤਾ ਭਰਵਾਂ ਸਵਾਗਤ

02/20/2019 10:40:51 AM

ਕਪੂਰਥਲਾ (ਜਲੋਟਾ)-ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਜੀ. ਟੀ. ਰੋਡ ਫਗਵਾਡ਼ਾ ਦੀ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 642ਵੇਂ ਪ੍ਰਕਾਸ਼ ਦਿਵਸ ਮੌਕੇ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ ਦਾ ਬਹੁਜਨ ਸਮਾਜ ਪਾਰਟੀ ਹਲਕਾ ਵਿਧਾਨ ਸਭਾ ਫਗਵਾਡ਼ਾ ਵੱਲੋਂ ਗੋਲ ਚੌਕ ਵਿਖੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਗਤਾਂ ਦੀ ਸੇਵਾ ਵਿਚ ਸੰਤਰਿਆਂ ਦਾ ਪ੍ਰਸਾਦ ਸ਼ਰਧਾ ਭਾਵਨਾ ਨਾਲ ਵੰਡਿਆ ਗਿਆ। ਬਸਪਾ ਦੇ ਸਕੱਤਰ ਸਤਨਾਮ ਬਿਰਹਾ ਅਤੇ ਜ਼ੋਨ ਇੰਚਾ. ਸ਼੍ਰੀਮਤੀ ਰਚਨਾ ਦੇਵੀ ਤੋਂ ਇਲਾਵਾ ਰਮੇਸ਼ ਕੌਲ ਨੇ ਗੁਰੂ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਿਆ। ਇਸ ਮੌਕੇ ਐਡ. ਕੁਲਦੀਪ ਭੱਟੀ, ਸੁਰਿੰਦਰ ਢੰਡਾ ਪ੍ਰਧਾਨ ਅੰਬੇਡਕਰ ਸੈਨਾ, ਸਰਵਨ ਬਿਰਹਾ, ਦੇਸਰਾਜ ਕਾਂਸ਼ੀ ਨਗਰ, ਅਮਰਜੀਤ ਖੁੱਤਣ, ਸੰਤੋਖ ਲਾਲ ਢੱਡਾ, ਲੇਖਰਾਜ ਜਮਾਲਪੁਰ, ਚਿਰੰਜੀ ਲਾਲ ਕਾਲਾ, ਪਰਮਜੀਤ ਖਲਵਾਡ਼ਾ, ਪਰਮਿੰਦਰ ਪਲਾਹੀ, ਪ੍ਰਨੀਸ਼ ਬੰਗਾ, ਮਨੋਜ ਚਾਚੋਕੀ, ਪੁਸ਼ਪਿੰਦਰ ਕੌਰ ਅਠੌਲੀ, ਸੀਮਾ ਰਾਣੀ ਮੈਂਬਰ ਬਲਾਕ ਸੰਮਤੀ, ਬਿਸ਼ੰਭਰ, ਬਲਵੀਰ ਖਲਵਾਡ਼ਾ, ਬੀ. ਕੇ. ਰੱਤੂ, ਬਲਵਿੰਦਰ ਨਿਗਾਹ, ਕੁਲਵਿੰਦਰ ਇੰਦਣਾ, ਕੁਲਜੀਤ ਰਾਏ, ਸਰਪੰਚ ਕਮਲਜੀਤ ਕਮਲ, ਮੌਟੀ ਮਹਿਮੀ, ਸੁਰਜੀਤ ਭੁੱਲਾਰਾਈ, ਜਸਵੀਰ ਕੌਰ ਇਟਲੀ ਆਦਿ ਹਾਜ਼ਰ ਸਨ।