ਅਧਿਆਪਕ ਨਿਖਾਰਦੇ ਹਨ ਬੱਚਿਆਂ ਦਾ ਹੁਨਰ : ਢਿੱਲੋਂ

01/12/2019 5:13:15 PM

ਕਪੂਰਥਲਾ (ਜਗਜੀਤ)-ਮਾਂ-ਬਾਪ ਬੱਚਿਆਂ ਨੂੰ ਜੀਵਨ ਦਿੰਦੇ ਹਨ ਜਦ ਕਿ ਅਧਿਆਪਕ ਉਨ੍ਹਾਂ ਦੇ ਹੁਨਰ ਨੂੰ ਨਿਖਾਰ ਕੇ ਉਨ੍ਹਾਂ ਨੂੰ ਸਮੇਂ ਦੇ ਹਾਣੀ ਬਣਾਉਂਦੇ ਹਨ, ਉਕਤ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਭੰਡਾਲ ਬੇਟ ਦੇ ਸਰਪੰਚ ਸਰਬਣ ਸਿੰਘ ਢਿੱਲੋਂ ਨੇ ਪ੍ਰਵਾਸੀ ਭਾਰਤੀ ਕੇਵਲ ਸਿੰਘ ਭੰਡਾਲ ਵਲੋਂ ਸਰਕਾਰੀ ਹਾਈ ਸਕੂਲ ਭੰਡਾਲ ਬੇਟ ਵਿਖੇ ਵਿਦਿਆਰਥੀਆਂ ਨੂੰ ਬੂਟ ਪ੍ਰਦਾਨ ਕਰਨ ਮੌਕੇ ਕਰਵਾਏ ਗਏ ਇਕ ਸਮਾਗਮ ਦੌਰਾਨ ਕਹੇ। ਪ੍ਰਵਾਸੀ ਭਾਰਤੀ ਕੇਵਲ ਸਿੰਘ ਅਤੇ ਗੁਰਪਾਲ ਸਿੰਘ ਕੈਨੇਡਾ ਨੇ ਸਕੂਲ ਪ੍ਰਬੰਧਕ ਕਮੇਟੀ ਨੂੰ ਯਕੀਨ ਦਿਵਾਇਆ ਕਿ ਵਿਦਿਆਰਥੀਆਂ ਦੇ ਰੋਸ਼ਨ ਭਵਿੱਖ ਲਈ ਲੋੜੀਂਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਵਿਸ਼ੇਸ਼ ਧਿਆਨ ਦੇਣਗੇ। ਇਸ ਮੌਕੇ ਰਛਪਾਲ ਸਿੰਘ ਭੰਡਾਲ ਨੇ ਸਮੂਹ ਪੰਚਾਇਤ ਵਲੋਂ ਹਾਜ਼ਰ ਪਤਵੰਤਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਧਰਮਜੀਤ ਸਿੰਘ ਚੇਅਰਮੈਨ ਸਕੂਲ ਕਮੇਟੀ, ਕੁਲਦੀਪ ਸਿੰਘ ਸੇਠ ਉਪ ਚੇਅਰਮੈਨ, ਗੁਰਮੀਤ ਸਿੰਘ ਭੰਡਾਲ, ਧਰਮਪਾਲ ਕੰਡਾ, ਕਸ਼ਮੀਰ ਸਿੰਘ ਭੰਡਾਲ, ਚੱਕਰਵਰਤੀ ਸਿੰਘ, ਸ਼ਿੰਗਾਰਾ ਸਿੰਘ, ਹਰਪਿੰਦਰਜੀਤ ਸਿੰਘ, ਗੁਰਮੇਲ ਸਿੰਘ ਫੌਜੀ ਤੇ ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ।