ਵਿਦਿਆਰਥਣ ਰਮਨਪ੍ਰੀਤ ਕੌਰ ਦਾ ਸਨਮਾਨ

01/11/2019 5:09:05 PM

ਕਪੂਰਥਲਾ (ਸੋਢੀ)- ਅਕਾਲ ਅਕੈਡਮੀ ਦੀ ਕਾਮਰਸ ਗਰੁੱਪ ਦੀ 12ਵੀਂ ’ਚੋਂ ਮੈਰਿਟ ਹਾਸਲ ਕਰਨ ਵਾਲੀ ਹੋਣਹਾਰ ਵਿਦਿਆਰਥਣ ਰਮਨਪ੍ਰੀਤ ਕੌਰ ਪੁੱਤਰੀ ਏ. ਐੱਸ. ਆਈ. ਸ਼ਿੰਗਾਰਾ ਸਿੰਘ ਪੰਮਨ ਨੂੰ ਪੰਜਾਬ ਪੁਲਸ ਦੇ ਐਡੀਸ਼ਨਲ ਡੀ. ਜੀ. ਪੀ. ਸੰਜੀਵ ਕਾਲਡ਼ਾ ਵਲੋਂ 12 ਹਜ਼ਾਰ ਰੁਪਏ ਦੀ ਰਾਸ਼ੀ ਤੇ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ ਗਿਆ। ਇਸ ਸਬੰਧੀ ਪੰਜਾਬ ਪੁਲਸ ਦੇ ਵੈੱਲਫੇਅਰ ਵਿਭਾਗ ਵੱਲੋਂ ਆਯੋਜਿਤ ਸਮਾਗਮ ’ਚ ਸਕਾਲਰਸ਼ਿਪ ਸਕੀਮ ਅਧੀਨ ਪੁਲਸ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਕੂਲ ਕਾਲਜਾਂ ਵਿਚ ਪਡ਼੍ਹਨ ਵਾਲੇ ਹੋਣਹਾਰ ਬੱਚਿਆਂ ਨੂੰ ਸਕਾਲਰਸ਼ਿਪ ਦੀ ਰਾਸ਼ੀ 12 ਹਜ਼ਾਰ ਰੁਪਏ ਤੇ ਸਰਟੀਫਿਕੇਟ ਦੇ ਕੇ ਸਨਮਾਨਿਆ ਗਿਆ। ਅਕਾਲ ਅਕੈਡਮੀ ਦੇ ਐੱਮ. ਡੀ. ਸੁਖਦੇਵ ਸਿੰਘ ਖਾਲਸਾ, ਮੀਤ ਪ੍ਰਧਾਨ ਕੁਲਵਿੰਦਰ ਸਿੰਘ ਜੱਜ ਆਦਿ ਨੇ ਸਕੂਲ ਦੀ ਵਿਦਿਆਰਥਣ ਨੂੰ ਮਿਲੇ ਸਨਮਾਨ ’ਤੇ ਖੁਸ਼ੀ ਪ੍ਰਗਟ ਕੀਤੀ ਤੇ ਪਰਿਵਾਰ ਨੂੰ ਵਧਾਈ ਦਿੱਤੀ। ਇਸ ਸਮੇਂ ਐਡੀਸ਼ਨਲ ਡਾਇਰੈਕਟਰ ਜਨਰਲ ਪੀ. ਪੀ. ਏ. ਫਿਲੌਰ ਯੁਰਿੰਦਰ ਸਿੰਘ ਹੇਅਰ ਆਈ. ਪੀ. ਐੱਸ. ਆਦਿ ਹਾਜ਼ਰ ਸਨ।