ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ : ਗੋਪਾਲ, ਸੁਰਿੰਦਰ ਕੌਰ

01/11/2019 5:11:49 PM

ਕਪੂਰਥਲਾ (ਬਬਲਾ)- ਪਿੰਡ ਨੰਗਲ ਲੁਬਾਣਾ ਦੇ ਸਰਕਾਰੀ ਪ੍ਰਾਇਮਰੀ ਸਕਲੂ ਦੇ ਵਿਦਿਆਰਥੀਆਂ ਨੂੰ ਪ੍ਰਵਾਸੀ ਭਾਰਤੀ ਵਲੋਂ ਜਰਸੀਆਂ ਤੇ ਬੂਟ ਦਿੱਤੇ ਗਏ। ਇਸ ਸਮੇਂ ਸਕੂਲ ’ਚ ਪੁੱਜੇ ਪ੍ਰਵਾਸੀ ਭਾਰਤੀ ਗੋਪਾਲ ਸਿੰਘ ਤੇ ਸੁਰਿੰਦਰ ਕੌਰ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ਤੇ ਉਨ੍ਹਾਂ ਦੀਆਂ ਮੁਢਲੀਆਂ ਲੋਡ਼ਾਂ ਪੂਰੀਆਂ ਕਰਨੀਆਂ ਸਾਡਾ ਫਰਜ਼ ਬਣਦਾ ਹੈ ਤਾਂ ਜੋ ਇਨ੍ਹਾਂ ਵਿਦਿਆਰਥੀਆਂ ’ਚ ਪਡ਼੍ਹਾਈ ਲਈ ਉਤਸ਼ਾਹ ਪੈਦਾ ਹੋਵੇ ਤੇ ਇਹ ਵਿਦਿਆਰਥੀ ਦੇਸ਼ ਦੀ ਤਰੱਕੀ ’ਚ ਵੱਧ ਚਡ਼੍ਹ ਕੇ ਹਿੱਸਾ ਪਾਉਣ। ਉਨ੍ਹਾਂ ਕਿਹਾ ਕਿ ਜੋ ਅੱਜ ਉਨ੍ਹਾਂ ਵਲੋਂ ਇਹ ਉਪਰਾਲਾ ਕੀਤਾ ਗਿਆ ਹੈ ਉਹ ਪ੍ਰਮਾਤਮਾ ਦੀ ਮੇਹਰ ਸਦਕਾ ਹੋਇਆ ਹੈ ਤੇ ਅੱਜ ਉਨ੍ਹਾਂ ਵਲੋਂ ਸਕੂਲ ਦੇ ਸਾਰਿਆਂ ਬੱਚਿਆਂ ਨੂੰ ਜਰਸੀਆਂ ਤੇ ਬੂਟ ਦਿੱਤੇ ਗਏ ਹਨ। ਇਸ ਸਮੇਂ ਮੈਡਮ ਗੁਰਮੀਤ ਕੌਰ ਨੇ ਪ੍ਰਵਾਸੀ ਭਾਰਤੀ ਪਰਿਵਾਰ ਦਾ ਧੰਨਵਾਦ ਕੀਤਾ ਤੇ ਨਾਲ ਹੀ ਪ੍ਰਵਾਸੀ ਭਾਰਤੀਆਂ ਨੂੰ ਇਨ੍ਹਾਂ ਸੰਸਥਾਵਾਂ ਦਾ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਰੁਪਿੰਦਰ ਕੌਰ, ਆਤਮਜੀਤ ਕੌਰ, ਗੁਰਮੀਤ ਸਿੰਘ, ਅਵਤਾਰ ਸਿੰਘ, ਜਸਵਿੰਦਰ ਕੌਰ ਆਦਿ ਹਾਜ਼ਰ ਸਨ।