ਸ਼ੇਖਮਾਂਗਾ ’ਚ 25 ਸਾਲ ਬਾਅਦ ਸਰਬਸੰਮਤੀ ਨਾਲ ਬਣੀ ਪੰਚਾਇਤ

01/11/2019 5:12:21 PM

ਕਪੂਰਥਲਾ (ਸੋਢੀ)- ਮੰਡ ਖੇਤਰ ਦੇ ਦਰਿਆ ਬਿਆਸ ਕਿਨਾਰੇ ਵਸਦੇ ਪਿੰਡ ਸ਼ੇਖਮਾਂਗਾ ਵਿਖੇ 25 ਸਾਲਾਂ ਬਾਅਦ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਇਸ ਪਿੰਡ ’ਚ ਰਾਜਿੰਦਰ ਸਿੰਘ ਤਕੀਆ ਮੈਂਬਰ ਬਲਾਕ ਸੰਮਤੀ ਦੇ ਉਦਮ ਸਦਕਾ ਸਰਪੰਚ ਗੁਰਮੀਤ ਕੌਰ ਤੇ ਪੰਜ ਹਰਪ੍ਰੀਤ ਕੌਰ, ਜਸਵੀਰ ਕੌਰ, ਜਰਨੈਲ ਸਿੰਘ, ਡਾ. ਬਲਵਿੰਦਰ ਸਿੰਘ ਤੇ ਬਲਜੀਤ ਸਿੰਘ ਸਰਬਸੰਮਤੀ ਨਾਲ ਚੁਣੇ ਗਏ। ਜਿਨ੍ਹਾਂ ਦਾ ਅੱਜ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਵਲੋਂ ਸਨਮਾਨ ਕੀਤਾ ਗਿਆ। ਇਸ ਸਮੇਂ ਹੀਰਾ ਸਿੰਘ ਸੰਧੂ, ਜੱਗਾ ਸਿੰਘ ਮੁਣਸ਼ੀ, ਸ਼ਿੰਗਾਰਾ ਸਿੰਘ, ਨੰਬਰਦਾਰ ਗਿਆਨ ਸਿੰਘ, ਜਗਦੀਪ ਸਿੰਘ, ਨਿਸ਼ਾਨ ਸਿੰਘ ਭੁੱਟੋ, ਸ਼ਿੰਦਰਪਾਲ ਸਿੰਘ, ਹਰਨੇਕ ਸਿੰਘ ਸਾਰੇ ਨਿਵਾਸੀ ਸ਼ੇਖਮਾਂਗਾ ਵੀ ਨਾਲ ਸਨ। ਇਸ ਸਮੇਂ ਕੁੰਦਨ ਸਿੰਘ ਚੱਕਾਂ ਸਰਪੰਚ ਤੇ ਰਾਜਿੰਦਰ ਸਿੰਘ ਤਕੀਆ ਵੀ ਹਾਜ਼ਰ ਸਨ।