ਪਿੰਡ ਦਾ ਵਿਕਾਸ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ : ਕੁਲਵਿੰਦਰ ਕੌਰ

01/11/2019 5:11:09 PM

ਕਪੂਰਥਲਾ (ਧੀਰ)- ਹਲਕੇ ਦੇ ਜ਼ਿਆਦਾਤਰ ਪੰਚਾਇਤ ਨੇ ਜੋ ਆਪਸੀ ਸੂਝਬੂਝ, ਪਿਆਰ, ਸਾਂਝ ਨੂੰ ਹੋਰ ਮਜ਼ਬੂਤ ਤੰਦਾਂ ’ਚ ਬੰਨ੍ਹਣ ਵਾਸਤੇ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕਰ ਕੇ ਜੋ ਮਿਸਾਲ ਪੇਸ਼ ਕੀਤੀ ਹੈ, ਉਸਦੇ ਲਈ ਉਹ ਵਧਾਈ ਦੇ ਪਾਤਰ ਹਨ। ਇਹ ਸ਼ਬਦ ਵਿਧਾਇਕ ਚੀਮਾ ਨੇ ਪਿੰਡ ਚੱਕ ਕੋਟਲਾ ਦੀ ਸਰਬਸੰਮਤੀ ਨਾਲ ਚੁਣੀ ਪੰਚਾਇਤ ਸਰਪੰਚ ਕੁਲਵਿੰਦਰ ਕੌਰ ਪਤਨੀ ਕੁਲਵੰਤ ਸਿੰਘ ਮੋਮੀ, ਕਰਨੈਲ ਸਿੰਘ, ਗੁਰਮੀਤ ਸਿੰਘ, ਸੰਤੋਖ ਸਿੰਘ, ਕੁਲਵੰਤ ਕੌਰ ਪਤਨੀ ਹਰਜਿੰਦਰ ਸਿੰਘ, ਜਸਪ੍ਰੀਤ ਕੌਰ ਪਤਨੀ ਹਰਵਿੰਦਰ ਸਿੰਘ (ਸਾਰੇ ਪੰਚਾਇਤ ਮੈਂਬਰ) ਨੂੰ ਹਾਰ ਪਾ ਕੇ ਸਨਮਾਨਤ ਕਰਨ ਦੀ ਖੁਸ਼ੀ ਮੌਕੇ ਕਹੇ। ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਵਿਕਾਸ ਦੇ ਕਾਰਜਾਂ ਦੀ ਇਕ ਲਿਸਟ ਬਣਾ ਕੇ ਦਿਓ ਤਾਂ ਜੋ ਪਿੰਡ ਦਾ ਵਿਕਾਸ ਪਹਿਲ ਦੇ ਆਧਾਰ ’ਤੇ ਹੋ ਸਕੇ। ਨਵ-ਨਿਯੁਕਤ ਸਰਪੰਚ ਕੁਲਵਿੰਦਰ ਕੌਰ, ਕੁਲਵੰਤ ਸਿੰਘ ਨੇ ਵਿਧਾਇਕ ਚੀਮਾ ਨੂੰ ਭਰੋਸਾ ਦਿੱਤਾ ਕਿ ਤੁਹਾਡੇ ਵੱਲੋਂ ਮੁਹੱਈਆ ਗਰਾਂਟਾਂ ਦਾ ਕਿਤੇ ਵੀ ਦੁਰਪਯੋਗ ਨਹੀਂ ਹੋਵੇਗਾ ਤੇ ਪਿੰਡ ਦਾ ਵਿਕਾਸ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਖਤਿਆਰ ਸਿੰਘ, ਹਰਚਰਨ ਸਿੰਘ, ਦਲਜੀਤ ਸਿੰਘ, ਬਾਬਾ ਮੱਲ, ਗੁਰਪ੍ਰੀਤ ਸਿੰਘ ਸਰਪੰਚ ਫੌਜੀ ਕਾਲੋਨੀ, ਮਨਦੀਪ ਸਿੰਘ, ਬਲਜਿੰਦਰ ਪੀ. ਏ., ਰਮੇਸ਼ ਡਡਵਿੰਡੀ, ਰਵੀ ਪੀ. ਏ. ਆਦਿ ਵੀ ਹਾਜ਼ਰ ਸਨ।