FCI ਮਜ਼ਦੂਰ  ਯੂਨੀਅਨ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਕੀਤਾ ਰੋਸ ਪ੍ਰਦਰਸ਼ਨ

10/12/2022 1:01:43 AM

ਫਗਵਾੜਾ (ਜਲੋਟਾ) : ਐਫ.ਸੀ.ਆਈ ਮਜ਼ਦੂਰ ਯੂਨੀਅਨ ਨਵੀਂ ਦਿੱਲੀ ਦੇ ਹੁਕਮਾਂ ਮੁਤਾਬਕ ਐਫ.ਸੀ.ਆਈ ਮਜ਼ਦੂਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਖੇੜਾ ਰੋਡ 'ਤੇ ਮੌਜੂਦ ਐਫ.ਸੀ.ਆਈ ਦਫ਼ਤਰ ਦੇ ਸਾਹਮਣੇ ਕਾਲੀਆਂ ਪੱਟੀਆਂ ਬੰਨ੍ਹ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮਜ਼ਦੂਰਾਂ ਨੇ ਐਫ.ਸੀ.ਆਈ ਵੱਲੋਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਉਨ੍ਹਾਂ ਦੀਆਂ ਮੰਗਾਂ ਨੂੰ ਨਾ ਮੰਨਣ ਕਾਰਨ  ਐਫ.ਸੀ.ਆਈ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯੂਨੀਅਨ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਭੂਸ਼ਨ ਕੁਮਾਰ ਯਾਦਵ ਨੇ ਕਿਹਾ ਕਿ ਇਹ ਅੰਦੋਲਨ ਮਜ਼ਦੂਰਾਂ ਦੇ ਅਧਿਕਾਰ ਦਾ ਸੰਘਰਸ਼ ਹੈ।

ਇਹ ਵੀ ਪੜ੍ਹੋ : ਬ੍ਰਿਟੇਨ ਦੇ ਮਹਾਰਾਜਾ ਚਾਰਲਸ III ਦੀ ਤਾਜਪੋਸ਼ੀ ਨੂੰ ਲੈ ਕੇ ਬਕਿੰਘਮ ਪੈਲੇਸ ਨੇ ਦਿੱਤੀ ਇਹ ਜਾਣਕਾਰੀ

ਉਨ੍ਹਾਂ ਕਿਹਾ ਕਿ ਐਫ.ਸੀ.ਆਈ 'ਚ ਚਾਰ ਕਿਸਮਾਂ ਦੇ ਮਜ਼ਦੂਰ ਕੰਮ ਕਰਦੇ ਹਨ ਜਿਨ੍ਹਾਂ 'ਚ ਪਹਿਲੇ ਨੰਬਰ 'ਤੇ ਸਰਕਾਰੀ ਕਰਮਚਾਰੀਆਂ ਦੀ ਤਰ੍ਹਾਂ ਉਨ੍ਹਾਂ ਨੂੰ ਤਨਖਾਹ ਮਿਲਦੀ ਹੈ ਜਦਕਿ ਦੂਜੇ ਨੰਬਰ 'ਤੇ ਡੀ.ਪੀ.ਐੱਸ ਦੇ ਤਹਿਤ ਘੱਟੋ ਘੱਟ ਤਨਖ਼ਾਹ ਦੀ ਗਾਰੰਟੀ ਹੈ ਤੇ ਤੀਜੀ ਕੜੀ 'ਚ ਆਉਂਦੇ ਮਜ਼ਦੂਰਾਂ ਨੂੰ ਨੋ-ਵਰਕ, ਨੋ-ਪੇਮੈਂਟ (ਐੱਨ.ਡਬਲਿਊ.ਐੱਲ.ਪੀ) ਦੇ ਤਹਿਤ ਕੰਮ ਕਰਾਇਆ ਜਾਂਦਾ ਹੈ । ਇਨ੍ਹਾਂ ਮਜ਼ਦੂਰਾਂ ਦੀ ਹਾਲਤ ਕੰਮ ਨਹੀਂ ਤੇ ਤਨਖ਼ਾਹ ਨਹੀਂ ਵਾਲੀ ਹੁੰਦੀ ਹੈ। ਇਸ ਤੋਂ ਇਲਾਵਾ ਮਜ਼ਦੂਰਾਂ ਦਾ ਇੱਕ ਹੋਰ ਵਰਗ ਵੀ ਹੈ ਜਿਨ੍ਹਾਂ ਕੋਲੋਂ ਠੇਕੇਦਾਰੀ ਸਿਸਟਮ ਦੇ ਤਹਿਤ ਕੰਮ ਕਰਾਇਆ ਜਾਂਦਾ ਹੈ ਅਤੇ ਠੇਕੇਦਾਰਾਂ ਵੱਲੋਂ ਇਨ੍ਹਾਂ ਦਾ ਰੱਜ ਕੇ ਸ਼ੋਸ਼ਣ ਹੁੰਦਾ ਹੈ ।

ਇਹ ਵੀ ਪੜ੍ਹੋ : ਪੰਜਾਬ ਸਰਕਾਰ 14 ਅਕਤੂਬਰ ਦੀ ਮੀਟਿੰਗ ਦੌਰਾਨ SYL ਸਬੰਧੀ ਜ਼ੋਰਦਾਰ ਢੰਗ ਨਾਲ ਰੱਖੇਗੀ ਆਪਣਾ ਪੱਖ : CM ਮਾਨ

ਯੂਨੀਅਨ ਨੇਤਾਵਾਂ ਨੇ ਕਿਹਾ ਕਿ ਬੀਤੀ 9 ਸਤੰਬਰ ਨੂੰ ਮੰਡਲ ਦਫ਼ਤਰ ਕਪੂਰਥਲਾ ਦਾ ਘਿਰਾਓ ਕੀਤਾ ਗਿਆ ਸੀ ਪਰ ਐਫਸੀਆਈ ਦੇ ਅਫ਼ਸਰਾਂ ਵੱਲੋਂ ਸਿਰਫ਼ ਕੋਰੇ ਭਰੋਸੇ ਹੀ ਉਨ੍ਹਾਂ ਦੇ ਪੱਲੇ ਪਾਏ ਗਏ ਹਨ । ਹੁਣ 15 ਨਵੰਬਰ ਨੂੰ ਐਫ.ਸੀ.ਆਈ ਦਫ਼ਤਰ ਨਵੀਂ ਦਿੱਲੀ ਦੇ ਸਾਹਮਣੇ ਜ਼ਬਰਦਸਤ ਅੰਦੋਲਨ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਿਹੜੀਆਂ ਬਾਈ ਸੂਤਰੀ ਮੰਗਾਂ ਨੂੰ ਲੈ ਕੇ ਯੂਨੀਅਨ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਜੇਕਰ ਉਸ ਨੂੰ ਐਫਸੀਆਈ ਵੱਲੋਂ ਪ੍ਰਵਾਨ ਨਾ ਕੀਤਾ ਗਿਆ ਤਾਂ ਆਉਂਦੇ ਦਿਨਾਂ ਚ ਉਨ੍ਹਾਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨਾਂ ਦਾ ਦੌਰ ਸ਼ੁਰੂ ਕੀਤਾ ਜਾਵੇਗਾ ਇਸ ਮੌਕੇ ਰਾਜ ਕੁਮਾਰ ਸ਼ਰਮਾ ਕੈਲਾਸ਼ ਯਾਦਵ ਸ਼ੰਭੂ ਪਾਸਵਾਨ ਅਜੇ ਕੁਮਾਰ ਪਾਸਵਾਨ ਨਵਲ ਕਿਸ਼ੋਰ ਉਦੈ ਯਾਦਵ ਸ਼ੰਭੂ ਯਾਦਵ  ਸਮੇਤ ਵੱਡੀ ਗਿਣਤੀ ਚ ਐਫਸੀਆਈ ਸ਼ਰਾਮਿਕ ਯੂਨੀਅਨ ਦੇ ਕਾਰਜਕਰਤਾ ਅਤੇ ਨੇਤਾ ਸਮੇਤ ਪਤਵੰਤੇ ਮੌਜੂਦ ਸਨ।

Mandeep Singh

This news is Content Editor Mandeep Singh