ਜੰਮੂ-ਕਸ਼ਮੀਰ: ਕੋਰੋਨਾ ਲਾਗ ਦੀ ਬਿਮਾਰੀ ਨੂੰ ਰੋਕਣ ਲਈ ਪੰਚਾਇਤ ਪੱਧਰ ''ਤੇ ਹੋਣਗੇ ਨਿਵੇਕਲੇ ਯਤਨ

09/24/2020 6:17:58 PM

ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਪਿੰਡਾਂ ਅਤੇ ਕਸਬਿਆਂ 'ਚ ਫੈਲੇ ਕੋਵਿਡ-19 'ਤੇ ਆਪਣੀ ਨਿਗਰਾਨੀ ਰੱਖਣ ਲਈ ਸਰਕਾਰ ਜੰਮੂ-ਕਸ਼ਮੀਰ 'ਚ ਪੰਚਾਇਤ ਪੱਧਰ 'ਤੇ ਹੈਲਥ ਕਲੱਬ ਸਥਾਪਿਤ ਕਰਨ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸਰਪੰਚ ਨੂੰ ਇਸ ਹੈਲਥ ਕਲੱਬ ਦਾ ਚੇਅਰਮੈਨ ਨਿਯੁਕਤ ਕੀਤਾ ਜਾਵੇਗਾ ਅਤੇ ਸਰਕਾਰ ਸਿਹਤ ਅਤੇ ਡਾਕਟਰੀ ਸਿੱਖਿਆ ਅਤੇ ਪੇਂਡੂ ਵਿਕਾਸ ਵਿਭਾਗਾਂ ਰਾਹੀਂ ਟੀਮਾਂ ਨੂੰ ਸਿਖਲਾਈ ਦੇਵੇਗੀ। ਸਿਹਤ ਕਲੱਬ ਨੇ ਇਸ ਵਾਇਰਸ ਨਾਲ ਨਜਿੱਠਣ ਲਈ ਲੋੜੀਂਦੇ ਮਾਸਕ, ਨਬਜ਼, ਆਕਸੀਮੀਟਰ ਅਤੇ ਹੋਰ ਜ਼ਰੂਰੀ ਦਵਾਈਆਂ ਦੀ ਉਪਲੱਬਧਤਾ ਯਕੀਨੀ ਬਣਾਉਣਗੇ। ਸਾਰੇ ਸਿਹਤ ਕਲੱਬ ਬਲਾਕ ਮੈਡੀਕਲ ਅਫ਼ਸਰਾਂ ਨਾਲ ਤਾਲਮੇਲ 'ਚ ਕੰਮ ਕਰਨਗੇ ਅਤੇ ਕਿਸੇ ਵੀ ਸਹਾਇਤਾ ਲਈ ਨੇੜਲੇ ਉੱਪ ਕੇਂਦਰ 'ਚ ਮਦਦ ਲੈ ਸਕਣਗੇ। 

ਦੱਸ ਦੇਈਏ ਕਿ ਜੰਮੂ-ਕਸ਼ਮੀਰ 'ਚ ਕੋਵਿਡ-19 ਦੇ ਮਾਮਲਿਆਂ 'ਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਮੰਗਲਵਾਰ ਤੱਕ ਪੀੜਤ ਲੋਕਾਂ ਦੀ ਗਿਣਤੀ 66,261 ਅਤੇ ਮੌਤ ਦਰ 1042 ਹੋ ਗਈ ਹੈ। ਇਸ ਤੋਂ ਪਹਿਲਾਂ ਸ੍ਰੀਨਗਰ, ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ 'ਚ ਦੁਕਾਨਦਾਰਾਂ 'ਚ  ਸੂਮਹਿਕ ਬਿਮਾਰੀ ਫੈਲਣ ਤੋਂ ਰੋਕਣ ਲਈ ਸੂਮਹਿਕ ਟੈਸਟ ਕੀਤੇ ਸਨ।

Shyna

This news is Content Editor Shyna