ਕੇਂਦਰ ਕਸ਼ਮੀਰੀ ਨੇਤਾਵਾਂ ਦਾ ਦਮਨ ਕਰ ਰਿਹਾ: ਮਹਿਬੂਬਾ

01/27/2021 5:46:41 PM

ਸ਼੍ਰੀਨਗਰ– ਪੀ.ਡੀ.ਪੀ. ਮੁਖੀ ਮਹਿਬੂਬਾ ਮੁਫਤੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਨੌਜਵਾਨ ਇਕਾਈ ਦੇ ਪ੍ਰਧਾਨ ਵਹੀਦ ਉਰ ਰਹਿਮਾਨ ਪਾਰਾ ਦੀ ਗ੍ਰਿਫਤਾਰੀ ਕਸ਼ਮੀਰੀ ਨੇਤਾਵਾਂ ਦੀ ਸਥਿਤੀ ਨੂੰ ਬਿਆਨ ਕਰਦੀ ਹੈ। ਮੁਫਤੀ ਨੇ ਦਾਅਵਾ ਕੀਤਾ ਕਿ ਕੇਂਦਰ ਆਪਣੇ ਸਾਹਮਣੇ ਨਹੀਂ ਝੁਕਣ ਵਾਲੇ ਨੇਤਾਵਾਂ ਦਾ ਦਮਨ ਕਰ ਰਿਹਾ ਹੈ। 

ਅੱਤਵਾਦੀ ਸਮੂਹ ਬਿਜ਼ਬੁਲ ਮੁਜ਼ਾਹੀਦੀਨ ਦਾ ਸਮਰਥਨ ਕਰਨ ਲਈ ਨਵੀਦ ਬਾਬੂ- ਪੁਲਸ ਸਬ-ਇੰਸਪੈਕਟਰ ਦੇਵਿੰਦਰ ਸਿੰਘ ਮਾਮਲੇ ’ਚ ਪਾਰਾ ਨੂੰ ਪਿਛਲੇ ਸਾਲ 25 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਨਾਮਜ਼ਦਗੀ ਦਾਖਲ ਕਰਨ ਵਾਲੇ ਪਾਰਾ ਪੁਲਵਾਮਾ ਤੋਂ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀ.ਡੀ.ਸੀ.) ਲਈ ਚੁਣੇ ਹੋਏ ਸਨ। ਡੀ.ਡੀ.ਸੀ. ਮੈਂਬਰ ਦੇ ਤੌਰ ’ਤੇ ਉਨ੍ਹਾਂ ਹੁਣ ਤਕ ਸੰਹੂ ਨਹੀਂ ਚੁੱਕੀ। ਇਸ ਮਹੀਨੇ ਦੀ ਸ਼ੁਰੂਆਤੀ ’ਚ ਐੱਨ.ਆਈ.ਏ. ਦੀ ਇਕ ਅਦਾਲਤ ਨੇ ਪਾਰਾ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਜੰਮੂ-ਕਸ਼ਮੀਰ ਪੁਲਸ ਦੀ ਕਾਊਂਟਰ ਐਮਰਜੈਂਸੀ ਕਸ਼ਮੀਰ (ਸੀ.ਆਈ.ਕੇ.) ਬਰਾਂਚ ਦੁਆਰਾ ਉਨ੍ਹਾਂ ਨੂੰ ਹਿਰਾਸਤ ’ਚ ਲਿਆ ਗਿਆ ਸੀ। 

 

ਮੁਫਤੀ ਨੇ ਕਿਹਾ ਕਿ ਭਾਰਤ ਸਰਕਾਰ ਦੁਆਰਾ ਵਹੀਦ ’ਤੇ ਦਮਨ ਕਰਨ ਵਾਲੀ ਕਾਰਵਾਈ ਅਜਿਹੀ ਸਥਿਤੀ ਨੂੰ ਬਿਆਨ ਕਰਦੀ ਹੈ ਜਿਸ ਦਾ ਸਾਹਮਣਾ ਅੱਜ ਕਸ਼ਮੀਰੀ ਨੇਤਾ ਕਰ ਰਹੇ ਹਨ। ਭਾਰਤੀ ਸੰਵਿਧਾਨ ’ਚ ਭਰੋਸਾ ਰੱਖਣ ਵਾਲੇ ਲੋਕਾਂ ’ਤੇ ਭਰੋਸਾ ਨਹੀਂ ਰੱਖਿਆ ਜਾ ਰਿਹਾ ਅਤੇ ਨਾ ਝੁੱਕਣ ’ਤੇ ਉਨ੍ਹਾਂ ਨੂੰ ਸਤਾਇਆ ਜਾ ਰਿਹਾ ਹੈ। ਮੁਫਤੀ ਨੇ ਸਿਲਸਿਲੇਵਾਰ ਟਵੀਟ ’ਚ ਕਿਹਾ ਕਿ ਡੀ.ਡੀ.ਸੀ. ਲਈ ਨਾਮਜ਼ਦਗੀ ਦਾਖਲ ਕਰਨ ਦੇ ਤੁਰੰਤ ਬਾਅਦ ਵਹੀਦ ਪਾਰਾ ਨੂੰ ਗ੍ਰਿਫਤਾਰ ਕੀਤਾ ਗਿਆ। ਉਹ ਅਜਿਹੇ ਪਰਿਵਾਰ ’ਚੋਂ ਹਨ ਜਿਨ੍ਹਾਂ ਦੇ ਦਾਦਾ ਤਿਰੰਗਾ ਝੰਡਾ ਲਹਿਰਾਉਂਦੇ ਸਨ, ਜਦੋਂ ਕਈ ਕਸ਼ਮੀਰੀ ਅਜਿਹਾ ਨਹੀਂ ਕਰਦੇ ਸਨ। 

Rakesh

This news is Content Editor Rakesh