ਬਿਲਗਾ ਵਿਖੇ 3 ਦਿਨਾ ਖੇਡ ਟੂਰਨਾਮੈਂਟ ਸ਼ੁਰੂ, ਮਿਸੀਸਾਗਾ ਦੇ MPP ਨੀਨਾ ਤਾਂਗੜੀ ਤੇ ਅਸ਼ਵਨੀ ਤਾਂਗੜੀ ਨੇ ਕੀਤੀ ਸ਼ਿਰਕਤ

11/25/2022 11:41:22 PM

ਜਲੰਧਰ (ਬਿਊਰੋ) : ਹਰ ਸਾਲ ਦੀ ਤਰ੍ਹਾਂ ਪਿੰਡ ਬਿਲਗਾ ਵਿਖੇ ਗੁਰੂ ਨਾਨਕ ਸਪੋਰਟਸ ਕਲੱਬ ਵੱਲੋਂ ਨਗਰ ਪੰਚਾਇਤ, ਨਗਰ ਨਿਵਾਸੀਆਂ ਤੇ ਐੱਨ. ਆਰ. ਆਈਜ਼ ਦੇ ਸਹਿਯੋਗ ਨਾਲ 25 ਨਵੰਬਰ ਤੋਂ ਤਿੰਨ ਦਿਨਾ ਖੇਡ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਹ ਤਿੰਨ ਦਿਨਾਂ ਟੂਰਨਾਮੈਂਟ 25, 26 ਤੇ 27 ਨਵੰਬਰ ਨੂੰ ਆਯੋਜਿਤ ਹੋ ਰਿਹਾ ਹੈ।

ਇਸ ਦੌਰਾਨ ਫੁੱਟਬਾਲ, ਵਾਲੀਬਾਲ ਤੇ ਦੌੜਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਮੇਲੇ ਦਾ ਉਦਘਾਟਨ ਅੱਜ ਮੁੱਖ ਮਹਿਮਾਨ ਐੱਮ. ਪੀ. ਪੀ. ਨੀਨਾ ਤਾਂਗੜੀ ਤੇ ਉਨ੍ਹਾਂ ਦੇ ਪਤੀ ਅਸ਼ਵਨੀ ਤਾਂਗੜੀ ਵੱਲੋਂ ਕੀਤਾ ਗਿਆ।

ਅਸ਼ਵਨੀ ਤਾਂਗੜੀ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਮੂੰਹ ਮੋੜ ਕੇ ਖੇਡਾਂ ਵੱਲ ਅੱਗੇ ਆਵੇ, ਇਸ ਲਈ ਉਹ ਸਮੇਂ-ਸਮੇਂ ’ਤੇ ਆਪਣੇ ਵੱਲੋਂ ਯੋਗਦਾਨ ਪਾਉਂਦੇ ਰਹਿੰਦੇ ਹਨ।   

Manoj

This news is Content Editor Manoj