ਆਪਣੇ ਹੀ ਬੁਣੇ ਜਾਲ ''ਚ ਫਸਿਆ ਪੰਜਾਬ ਪੁਲਸ ਦਾ SHO , ਕਾਰਨਾਮਾ ਜਾਣ ਪੈਰਾਂ ਹੇਠੋਂ ਖਿਸਕ ਜਾਵੇਗੀ ਜ਼ਮੀਨ

05/16/2023 5:13:33 PM

ਜਲੰਧਰ (ਜ. ਬ.) : ਥਾਣਾ ਨਵੀਂ ਬਾਰਾਦਰੀ ਵਿਚ ਤਾਇਨਾਤ ਕੀਤੇ ਕੰਮ-ਚਲਾਊ ਐੱਸ. ਐੱਚ. ਓ. ਸੁਖਚੈਨ ਸਿੰਘ ਨੂੰ ਭਾਜਪਾ ਆਗੂ ਗੌਰਵ ਲੂਥਰਾ ’ਤੇ ਦਰਜ ਕੀਤੀ ਗਈ ਐੱਫ. ਆਈ. ਆਰ. ਦੇ ਮਾਮਲੇ ਵਿਚ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਸਸਪੈਂਡ ਕਰ ਦਿੱਤਾ ਹੈ। ਸਾਬਕਾ ਐੱਸ. ਐੱਚ. ਓ. ਸੁਖਚੈਨ ਸਿੰਘ ਨੇ ਨਿੱਜੀ ਫ਼ਾਇਦੇ ਲਈ ਆਪਣੇ ਕਿਸੇ ਵੀ ਉੱਚ ਅਧਿਕਾਰੀ ਨੂੰ ਬਿਨਾਂ ਦੱਸੇ ਐੱਫ. ਆਈ. ਆਰ. ਦਰਜ ਕੀਤੀ। ਹੈਰਾਨੀ ਦੀ ਗੱਲ ਹੈ ਕਿ ਜਿਹੜੇ ਲੋਕਾਂ ਖ਼ਿਲਾਫ਼ ਗੌਰਵ ਲੂਥਰਾ ਨੇ ਆਪਣੇ ਦਫ਼ਤਰ ਵਿਚ ਆ ਕੇ ਉਸ ਨਾਲ ਕੁੱਟਮਾਰ ਅਤੇ ਭੰਨ-ਤੋੜ ਕਰਨ ਦੇ ਦੋਸ਼ ਲਾ ਕੇ ਕੇਸ ਦਰਜ ਕਰਵਾਇਆ ਸੀ, ਐੱਸ. ਆਈ. ਸੁਖਚੈਨ ਸਿੰਘ ਨੇ ਹਮਲਾਵਰਾਂ ਨੂੰ ਪੀੜਤ ਬਣਾ ਕੇ ਗੌਰਵ ਲੂਥਰਾ ਨੂੰ ਧਾਰਾ 394 (ਡਕੈਤੀ ਅਤੇ ਕੁੱਟਮਾਰ ਦੀ ਧਾਰਾ) ਵਿਚ ਨਾਮਜ਼ਦ ਕਰ ਲਿਆ ਅਤੇ ਆਪਣੇ ਹੀ ਦਫ਼ਤਰ ਵਿਚ ਬੈਠੇ ਗੌਰਵ ਨੂੰ ਡਕੈਤ ਐਲਾਨ ਦਿੱਤਾ।

ਇਹ ਵੀ ਪੜ੍ਹੋ : ਮੰਡੀ ਗੋਬਿੰਦਗੜ੍ਹ 'ਚ ਸੈਕਸ ਰੈਕੇਟ ਦਾ ਪਰਦਾਫਾਸ਼, ਜੋੜੇ ਨੇ 17 ਸਾਲਾ ਕੁੜੀ ਦੇ ਕਰਵਾਏ 18 ਵਿਆਹ

ਸਬ-ਇੰਸਪੈਕਟਰ ਸੁਖਚੈਨ ਸਿੰੰਘ ਨੂੰ ਇੰਨਾ ਨਹੀਂ ਪਤਾ ਕਿ ਕੋਈ ਆਪਣੇ ਦਫ਼ਤਰ ਵਿਚ ਆਏ ਕਿਸੇ ਵਿਅਕਤੀ ਕੋਲੋਂ ਕਿਵੇਂ ਪੈਸੇ ਲੁੱਟ ਲਵੇਗਾ, ਜਦੋਂ ਕਿ ਉਸਦਾ ਕੋਈ ਪਰੂਫ ਵੀ ਨਹੀਂ ਸੀ। ਦਰਅਸਲ ਭਾਜਪਾ ਆਗੂ ਗੌਰਵ ਨੇ 2 ਮਈ ਨੂੰ ਚਹਾਰ ਬਾਗ ਦੇ ਰਹਿਣ ਵਾਲੇ ਵਿਕਾਸ ਸ਼ਰਮਾ ਉਰਫ ਚੀਨੂੰ, ਉਸਦੇ ਦੋ ਪੁੱਤਰਾਂ ਅੰਸ਼ ਅਤੇ ਵੰਸ਼ ਸਮੇਤ 10 ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ।

ਲੂਥਰਾ ਦਾ ਦੋਸ਼ ਸੀ ਕਿ ਵਿਕਾਸ ਸ਼ਰਮਾ ਜ਼ਬਰਦਸਤੀ ਉਸ ਕੋਲੋਂ ਆਪਣੀ ਪਤਨੀ ਦੇ ਪਾਸਪੋਰਟ ਸਬੰਧੀ ਕੰਮ ਕਰਵਾਉਣ ਦਾ ਦਬਾਅ ਬਣਾ ਰਿਹਾ ਸੀ, ਜਿਸ ਨੂੰ ਮਨ੍ਹਾ ਕਰਨ ’ਤੇ ਉਸ ਨੇ ਆਪਣੇ ਸਾਥੀਆਂ ਸਮੇਤ ਕਚਹਿਰੀ ਜਾ ਕੇ ਉਸਦੇ ਦਫ਼ਤਰ ਅੰਦਰ ਦਾਖ਼ਲ ਹੋ ਕੇ ਕੁੱਟਮਾਰ ਕੀਤੀ, ਜਦੋਂ ਕਿ ਉਸਦੇ ਸਾਥੀਆਂ ਨੇ ਬੁਰੀ ਤਰ੍ਹਾਂ ਕੁੱਟਿਆ। ਇਹ ਕੇਸ ਥਾਣਾ ਨਵੀਂ ਬਾਰਾਦਰੀ ਵਿਚ ਦਰਜ ਕੀਤਾ ਗਿਆ ਸੀ ਅਤੇ ਸਾਰਾ ਮਾਮਲਾ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਵੀ ਧਿਆਨ ਵਿਚ ਸੀ ਕਿਉਂਕਿ ਇਸ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਗਈ ਸੀ, ਹਾਲਾਂਕਿ ਵਿਕਾਸ ਸ਼ਰਮਾ ਨੇ ਇਸ ਮਾਮਲੇ ਵਿਚ ਕੱਚੀ ਜ਼ਮਾਨਤ ਲੈ ਲਈ ਸੀ।

ਇਹ ਵੀ ਪੜ੍ਹੋ : ਗੈਂਗਸਟਰ ਸੁੱਖਾ ਬਾੜੇਵਾਲੀਆ ਦੇ ਕਤਲ ਕੇਸ ’ਚ ਨਵਾਂ ਮੋੜ, ਵਾਇਰਲ ਵੀਡੀਓ 'ਚ ਹੈਰਾਨੀਜਨਕ ਖ਼ੁਲਾਸੇ

ਉਸ ਤੋਂ ਬਾਅਦ ਨਾਮਜ਼ਦ ਹੋਈ ਧਿਰ ਥਾਣਾ ਨਵੀਂ ਬਾਰਾਦਰੀ ਦੇ ਸਾਬਕਾ ਇੰਚਾਰਜ ਸੁਖਚੈਨ ਸਿੰਘ ਨਾਲ ਮੀਟਿੰਗਾਂ ਕਰਦੀ ਵੀ ਦਿਸੀ ਅਤੇ ਫਿਰ 13 ਮਈ ਦੀ ਰਾਤ ਨੂੰ ਖੁਫੀਆ ਢੰਗ ਨਾਲ ਵਿਕਾਸ ਸ਼ਰਮਾ ਦੇ ਜਾਣਕਾਰ ਅੰਮ੍ਰਿਤਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਨਿਵਾਸੀ ਤਰਨਤਾਰਨ ਦੇ ਬਿਆਨ ਦਰਜ ਕਰ ਕੇ 14 ਮਈ ਨੂੰ ਗੌਰਵ ਲੂਥਰਾ ਅਤੇ ਉਸਦੇ ਸਾਥੀਆਂ ’ਤੇ ਧਾਰਾ 324, 323, 506, 394 ਅਤੇ 34 ਆਈ. ਪੀ. ਸੀ. ਦੀ ਅਧੀਨ ਕੇਸ ਦਰਜ ਕਰ ਲਿਆ।

ਦੱਸਣਯੋਗ ਹੈ ਕਿ ਧਾਰਾ 394 ਉਦੋਂ ਲਾਈ ਜਾਂਦੀ ਹੈ, ਜਦੋਂ ਕਿਸੇ ਨੂੰ ਲੁੱਟਣ ਲਈ ਉਸਨੂੰ ਜ਼ਖ਼ਮੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਇਸ ਧਾਰਾ ਨੂੰ ਡਕੈਤੀ ਦੀ ਵਾਰਦਾਤ ਵਿਚ ਵਰਤਿਆ ਜਾਂਦਾ ਹੈ ਪਰ ਇਸ ਨਾਸਮਝ ਸਬ-ਇੰਸਪੈਕਟਰ ਨੇ ਉਸ ਵਿਅਕਤੀ ’ਤੇ ਇਹ ਧਾਰਾ ਲਾ ਦਿੱਤੀ, ਜਿਹੜਾ ਆਪਣੇ ਦਫ਼ਤਰ ਵਿਚ ਬੈਠ ਕੇ ਕੰਮ ਕਰ ਰਿਹਾ ਸੀ ਅਤੇ ਜਿਨ੍ਹਾਂ ਦੇ ਬਿਆਨ ਲਏ ਗਏ, ਉਹ ਪਹਿਲਾਂ ਤੋਂ ਹੀ ਇਸੇ ਕੇਸ ਵਿਚ ਨਾਮਜ਼ਦ ਹਨ।

ਇਹ ਵੀ ਪੜ੍ਹੋ :  ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਵਾਪਰੀ ਘਟਨਾ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਤਿੱਖਾ ਪ੍ਰਤੀਕਰਮ

ਜਿਉਂ ਹੀ ਗੌਰਵ ਲੂਥਰਾ ਨੂੰ ਪਤਾ ਲੱਗਾ ਕਿ ਉਸ ਖ਼ਿਲਾਫ਼ ਕੇਸ ਦਰਜ ਹੋ ਗਿਆ ਹੈ ਤਾਂ ਉਸਨੇ ਪੁਲਸ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ। ਪੁਲਸ ਅਧਿਕਾਰੀਆਂ ਨੂੰ ਇਸ ਐੱਫ. ਆਈ. ਆਰ. ਬਾਰੇ ਪਤਾ ਹੀ ਨਹੀਂ ਸੀ। ਉਨ੍ਹਾਂ ਜਦੋਂ ਆਪਣੇ ਲੈਵਲ ’ਤੇ ਪਤਾ ਕਰਵਾਇਆ ਤਾਂ ਗੌਰਵ ਲੂਥਰਾ ਦੀ ਗੱਲ ਸਹੀ ਨਿਕਲੀ। ਗੌਰਵ ਲੂਥਰਾ ਨੇ ਇਸ ਸਬੰਧੀ ਏ. ਸੀ. ਪੀ. ਸੈਂਟਰਲ ਨਿਰਮਲ ਸਿੰਘ ਕੋਲ ਬਿਆਨ ਵੀ ਦਰਜ ਕਰਵਾਏ ਹਨ। ਉਨ੍ਹਾਂ ਉਕਤ ਐੱਫ. ਆਈ. ਆਰ. ਨੂੰ ਰੱਦ ਕਰਨ ਅਤੇ ਸੁਖਚੈਨ ਸਿੰਘ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਥਾਣਾ ਨਵੀਂ ਬਾਰਾਦਰੀ ਦਾ ਐਡੀਸ਼ਨਲ ਚਾਰਜ ਹੁਣ ਸਬ-ਇੰਸਪੈਕਟਰ ਪਲਵਿੰਦਰ ਸਿੰਘ ਨੂੰ ਸੌਂਪਿਆ ਗਿਆ ਹੈ।

ਐੱਸ. ਐਚ. ਓ. ਨੇ ਆਪਣੇ ਮੂੰਹੋਂ ਕਿਹਾ ਸੀ ਕਿ ਵੀਡੀਓ ਵਾਇਰਲ ਨਾ ਹੁੰਦੀ ਤਾਂ ਪਰਚਾ ਦਰਜ ਨਾ ਕਰਦਾ : ਗੌਰਵ ਲੂਥਰਾ

ਭਾਜਪਾ ਆਗੂ ਗੌਰਵ ਲੂਥਰਾ ਨੇ ਦੱਸਿਆ ਕਿ ਵਿਕਾਸ ਸ਼ਰਮਾ ਉਰਫ ਚੀਨੂੰ, ਉਸਦੇ ਦੋਵਾਂ ਪੁੱਤਰਾਂ ਅਤੇ ਹੋਰ ਅਣਪਛਾਤੇ ਹਮਲਾਵਰਾਂ ’ਤੇ ਜਦੋਂ ਕੇਸ ਦਰਜ ਹੋਇਆ ਸੀ ਤਾਂ ਚੀਨੂੰ ਫ਼ਰਾਰ ਹੋ ਗਿਆ ਸੀ। 6 ਮਈ ਦੀ ਸ਼ਾਮ ਨੂੰ ਉਸਨੂੰ ਥਾਣੇ ਤੋਂ ਫੋਨ ਆਇਆ ਕਿ ਉਹ ਆਪਣੇ ਨਾਲ ਗਵਾਹ ਲੈ ਕੇ ਥਾਣਾ ਨਵੀਂ ਬਾਰਾਦਰੀ ਵਿੱਚ ਪੁੱਜੇ। ਗੌਰਵ ਨੇ ਦੱਸਿਆ ਕਿ ਜਦੋਂ ਉਹ ਐੱਸ. ਐੱਚ. ਓ. ਦੇ ਕਮਰੇ ਨੇੜੇ ਪੁੱਜਾ ਤਾਂ ਵਿਕਾਸ ਸ਼ਰਮਾ ਸਮੇਤ 2 ਵਿਅਕਤੀ ਐੱਸ. ਐੱਚ. ਓ. ਦੇ ਕਮਰੇ ਵਿਚ ਬੈਠ ਕੇ ਚਾਹ ਪੀ ਰਹੇ ਸਨ।

ਇਹ ਵੀ ਪੜ੍ਹੋ : ਜ਼ਿਮਨੀ ਚੋਣ ਜਿੱਤਣ ਮਗਰੋਂ ਹੁਣ ਇਹ ਹੋਵੇਗਾ ‘ਆਪ’ ਦਾ ਅਗਲਾ ਨਿਸ਼ਾਨਾ, ਲੀਡਰਸ਼ਿਪ ਲਈ ਵੱਡੀ ਚੁਣੌਤੀ

ਗੱਲਾਂ ਕਰਦੇ ਹੋਏ ਐੱਸ. ਐੱਚ. ਓ. ਸੁਖਚੈਨ ਸਿੰਘ ਨੇ ਕਿਹਾ ਕਿ ਜੇਕਰ ਗੌਰਵ ਨੂੰ ਕੁੱਟਦੇ ਹੋਏ ਦੀ ਵੀਡੀਓ ਵਾਇਰਲ ਨਾ ਹੁੰਦੀ ਤਾਂ ਉਹ ਕੇਸ ਹੀ ਦਰਜ ਨਾ ਕਰਦਾ। ਇਹ ਸੁਣ ਕੇ ਗੌਰਵ ਘਬਰਾ ਗਿਆ ਅਤੇ ਮੁਨਸ਼ੀ ਦੇ ਕਮਰੇ ਵਿਚ ਚਲਾ ਗਿਆ। ਮੁਨਸ਼ੀ ਦੇ ਕਮਰੇ ਵਿਚ ਲੱਗੀ ਐੱਲ. ਸੀ. ਡੀ. ਵਿਚ ਚੱਲ ਰਹੀ ਥਾਣੇ ਦੀ ਸੀ. ਸੀ. ਟੀ. ਵੀ. ਫੁਟੇਜ ’ਤੇ ਗੌਰਵ ਦਾ ਧਿਆਨ ਗਿਆ ਤਾਂ ਮੁਲਜ਼ਮ ਧਿਰ ਐੱਸ. ਐੱਚ. ਓ. ਸੁਖਚੈਨ ਸਿੰਘ ਨਾਲ ਚਾਹ ਦੀਆਂ ਚੁਸਕੀਆਂ ਲੈ ਰਹੀ ਸੀ। ਇਸ ਸਬੰਧੀ ਗੌਰਵ ਨੇ ਸੀ. ਪੀ. ਨੂੰ ਫੋਨ ਕਰ ਕੇ ਦੱਿਸਆ। ਸੀ. ਪੀ. ਨੇ ਜਿਉਂ ਹੀ ਏ. ਸੀ. ਪੀ. ਨਿਰਮਲ ਸਿੰਘ ਨੂੰ ਥਾਣੇ ਭੇਜਿਆ ਤਾਂ ਏ. ਸੀ. ਪੀ. ਨਿਰਮਲ ਸਿੰਘ ਨੇ ਵਿਕਾਸ ਸ਼ਰਮਾ ਨੂੰ ਦੇਖ ਲਿਆ, ਜਦੋਂ ਕਿ ਬਾਕੀ ਲੋਕ ਭੱਜ ਗਏ। ਏ. ਸੀ. ਪੀ. ਨੂੰ ਆਇਆ ਦੇਖ ਕੇ ਐੱਸ. ਐੱਚ. ਓ. ਨੇ ਕਾਹਲੀ-ਕਾਹਲੀ ਵਿਚ ਆਪਣੇ ਟੇਬਲ ਤੋਂ ਚਾਹ ਦੇ ਕੱਪ ਵੀ ਚੁਕਵਾ ਦਿੱਤੇ, ਹਾਲਾਂਕਿ ਉਦੋਂ ਵਿਕਾਸ ਸ਼ਰਮਾ ਕੋਲ ਜ਼ਮਾਨਤ ਦੇ ਕਾਗਜ਼ ਸਨ, ਜਿਸ ਕਾਰਨ ਉਸਨੂੰ ਜਾਣ ਦਿੱਤਾ ਗਿਆ।

ਇਹ ਵੀ ਪੜ੍ਹੋ : ਭਾਜਪਾ ਆਗੂ ਖ਼ਿਲਾਫ਼ ਮਾਮਲਾ ਦਰਜ, ਕੁਝ ਦਿਨ ਪਹਿਲਾਂ ਵਾਇਰਲ ਹੋਈ ਸੀ ਵੀਡੀਓ

ਕੰਮ-ਚਲਾਊ ਐੱਸ. ਐੱਚ. ਓ. ਤੋਂ ਲੋਕ ਵੀ ਸਨ ਨਾਖੁਸ਼

ਜਦੋਂ ਤੋਂ ਥਾਣਾ ਨਵੀਂ ਬਾਰਾਦਰੀ ਦਾ ਚਾਰਜ ਮੋਗਾ ਤੋਂ ਆਏ ਕੰਮ-ਚਲਾਊ ਸਬ-ਇੰਸਪੈਕਟਰ ਸੁਖਚੈਨ ਸਿੰਘ ਨੇ ਸੰਭਾਲਿਆ, ਥਾਣੇ ਦੇ ਇਲਾਕੇ ਵਿਚ ਕ੍ਰਾਈਮ ਦਾ ਗ੍ਰਾਫ ਵਧਦਾ ਹੀ ਗਿਆ। ਜਿਸ ਇਲਾਕੇ ਵਿਚ 20 ਸਾਲਾਂ ਤੋਂ ਕੋਈ ਕ੍ਰਾਈਮ ਨਹੀਂ ਸੀ ਹੋਇਆ, ਉਥੇ ਕ੍ਰਿਮੀਨਲ ਲੋਕਾਂ ਨੇ ਦਾਖ਼ਲ ਹੋ ਕੇ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ। ਲੋਕ ਵੀ ਇਸ ਐੱਸ. ਆਈ. ਤੋਂ ਨਾਖੁਸ਼ ਸਨ। ਹੈਰਾਨੀ ਦੀ ਗੱਲ ਹੈ ਕਿ ਥਾਣੇ ਦੇ ਅਧੀਨ ਇਲਾਕਿਆਂ ਵਿਚ ਪੁਲਸ ਮੁਲਾਜ਼ਮ ਤੱਕ ਸੁਰੱਖਿਅਤ ਨਹੀਂ ਸਨ ਅਤੇ ਚੋਰਾਂ-ਲੁਟੇਰਿਆਂ ਦੇ ਹੌਂਸਲੇ ਲਗਾਤਾਰ ਵਧਦੇ ਜਾ ਰਹੇ ਸਨ। ਥਾਣੇ ਵਿਚ ਆਉਣ ਵਾਲੇ ਲੋਕਾਂ ਦੇ ਕੰਮ ਵੀ ਰੁਕੇ ਹੋਏ ਸਨ।

ਇਸ ਏ. ਐੱਸ. ਆਈ. ਨੂੰ ਪਤਾ ਸੀ ਕਿ ਹੁਣ ਉਸਦੇ ਮੋਗਾ ਵਾਪਸ ਜਾਣ ਦਾ ਸਮਾਂ ਹੋ ਗਿਆ ਹੈ ਕਿਉਂਕਿ ਚੋਣਾਂ ਦੇ ਮੱੱਦੇਨਜ਼ਰ ਜਲੰਧਰ ਕਮਿਸ਼ਨਰੇਟ ਵਿਚ ਅਜਿਹੇ ਐੱਸ. ਆਈ. ਨੂੰ ਐੱਸ. ਐੱਚ. ਓ. ਬਣਾ ਦਿੱਤਾ ਗਿਆ ਸੀ, ਜਿਸ ਨੂੰ ਕੁਝ ਪਤਾ ਹੀ ਨਹੀਂ। ਇਹੀ ਕਾਰਨ ਸੀ ਕਿ ਉਸ ਨੇ ਆਪਣੇ ਅਧਿਕਾਰੀਆਂ ਨੂੰ ਧੋਖਾ ਦੇ ਕੇ ਟਰਾਂਸਫਰ ਤੋਂ ਕੁਝ ਸਮਾਂ ਪਹਿਲਾਂ ਨਿੱਜੀ ਫਾਇਦਾ ਲੈ ਕੇ ਗੌਰਵ ਲੂਥਰਾ ’ਤੇ ਐੱਫ. ਆਈ. ਆਰ. ਕਰ ਦਿੱਤੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal