‘ਪ੍ਰਪੋਜ਼ ਡੇ ’ਤੇ ਹੁੰਦਾ ਹੈ ਇਜ਼ਹਾਰ, ਵੈਲੇਨਟਾਈਨ ਡੇ ’ਤੇ ਕਬੂਲ ਹੁੰਦਾ ਹੈ ਪਿਆਰ

02/14/2024 11:25:51 AM

ਜਲੰਧਰ (ਪੁਨੀਤ) - ‘ਵੈਲੇਨਟਾਈਨ ਡੇਅ’ ਨੂੰ ਕਿਸੇ ਪਛਾਣ ਦਾ ਮੁਹਤਾਜ ਨਹੀਂ ਹੈ। ਖਾਸ ਕਰ ਕੇ ਪ੍ਰੇਮੀ ਜੋੜੇ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਦਿਨ ਸਾਥੀ ਤੋਂ ਰਿਸਪਾਂਸ ਮਿਲਣ ਦੀ ਉਮੀਦ ਹੁੰਦੀ ਹੈ, ਜਿਸ ਕਾਰਨ ਇਹ ਦਿਨ ਨੌਜਵਾਨਾਂ ਲਈ ਹੋਰ ਵੀ ਖਾਸ ਬਣ ਜਾਂਦਾ ਹੈ। ਆਮ ਤੌਰ ’ਤੇ ਪ੍ਰਪੋਜ਼ ਡੇ ’ਤੇ ਆਪਣੇ ਪਿਆਰ ਦਾ ਇਜ਼ਹਾਰ ਕਰਨ ਵਾਲਿਆਂ ਨੂੰ ਵੈਲੇਨਟਾਈਨ ਡੇ ’ਤੇ ਪਾਰਟਨ ਵੱਲੋਂ ਰਿਸਪਾਂਸ ਦਿੱਤਾ ਜਾਂਦਾ ਹੈ। ਆਪਣੇ ਪਿਆਰ ਦਾ ਇਕਰਾਰ ਕਰਨ ਤੋਂ ਬਾਅਦ, ਪ੍ਰੇਮੀ ਜੋੜਾ ਜੀਵਨ ਭਰ ਇਕ-ਦੂਜੇ ਨਾਲ ਰਹਿਣ ਦਾ ਵਾਅਦਾ ਕਰਦਾ ਹੈ।

ਇਸ ਦਿਨ ਨੂੰ ਪਿਆਰ ’ਚ ਪੈ ਚੁੱਕੇ ਨੌਜਵਾਨਾਂ ਵੱਲੋਂ ਖਾਸ ਤਰੀਕੇ ਨਾਲ ਮਨਾਇਆ ਜਾਂਦਾ ਹੈ, ਜਦਕਿ ਕਈ ਇਸ ਲਈ ਖਾਸ ਤਿਆਰੀਆਂ ਕਰਦੇ ਹਨ ਤਾਂ ਕਿ ਉਨ੍ਹਾਂ ਦੇ ਸਾਥੀ ਨੂੰ ਸਰਪ੍ਰਾਈਜ਼ ਕੀਤਾ ਜਾ ਸਕੇ। ਹਰ ਨੌਜਵਾਨ ਇਸ ਦਿਨ ਨੂੰ ਆਪਣੇ ਸਾਥੀ ਲਈ ਹੋਰ ਵੀ ਖਾਸ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਸਿਰਫ ਪ੍ਰੇਮੀ ਜੋੜੇ ਹੀ ਨਹੀਂ ਸਗੋਂ ਵਿਆਹੇ ਜੋੜੇ ਵੀ ਇਸ ਦਿਨ ਨੂੰ ਵੱਖਰੇ ਤਰੀਕੇ ਨਾਲ ਮਨਾਉਣ ਨੂੰ ਮਹੱਤਵ ਦਿੰਦੇ ਹਨ। ਇਹੀ ਵੈਲੇਨਟਾਈਨ ਡੇ ਨੂੰ ਲੈ ਕੇ ਨੌਜਵਾਨਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀ ਪ੍ਰਸਿੱਧ ਗਾਇਕਾ-ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਮੌਕੇ 'ਤੇ ਪਹੁੰਚੀ ਪੁਲਸ ਕਰ ਰਹੀ ਜਾਂਚ

ਪ੍ਰੇਮੀ ਨੂੰ ਵੈਲੇਨਟਾਈਨ ਲਿਖਣ ਦੀ ਹੋਈ ਸ਼ੁਰੂਆਤ
ਸੰਤ ਵੈਲੇਨਟਾਈਨ ਨੂੰ ਜੇਲਰ ਦੀ ਧੀ ਨਾਲ ਪਿਆਰ ਹੋ ਗਿਆ, ਜਦੋਂ ਉਸ ਨੂੰ 14 ਫਰਵਰੀ ਨੂੰ ਫਾਂਸੀ ਦੇਣ ਲਈ ਲਿਜਾਇਆ ਗਿਆ ਤਾਂ ਉਨ੍ਹਾਂ ਜੇਲਰ ਦੀ ਧੀ ਨੂੰ ਇਕ ਪ੍ਰੇਮ ਪੱਤਰ ਭੇਜਿਆ। ਚਿੱਠੀ ਦੇ ਅੰਤ ’ਚ ਲਿਖਿਆ ਸੀ, ‘ਤੁਹਾਡੇ ਵੈਲੇਨਟਾਈਨ ਵੱਲੋਂ’। ਇਸ ਤਰ੍ਹਾਂ ਆਪਣੇ ਪ੍ਰੇਮੀ ਨੂੰ ਵੈਲੇਨਟਾਈਨ ਲਿਖਣਾ ਤੇ ਖੁਦ ਨੂੰ ਵੈਲੇਨਟਾਈਨ ਕਹਿਣਾ ਸ਼ੁਰੂ ਹੋਇਆ। ਸੰਤ ਵੈਲੇਨਟਾਈਨ ਨੂੰ 14 ਫਰਵਰੀ 270 ਈ. ਨੂੰ ਫਾਂਸੀ ਦਿੱਤੀ ਗਈ ਸੀ। ਉਨ੍ਹਾਂ ਦੀ ਯਾਦ ’ਚ 14 ਫਰਵਰੀ ਨੂੰ ਵੈਲੇਨਟਾਈਨ ਡੇ ਮਨਾਉਣ ਦਾ ਰੁਝਾਨ ਸ਼ੁਰੂ ਹੋਇਆ ਤੇ ਹੌਲੀ-ਹੌਲੀ ਇਹ ਦੁਨੀਆ ਭਰ ਦੇ ਲੋਕਾਂ ’ਚ ਪਿਆਰ ਦੇ ਦਿਨ ਵਜੋਂ ਜਾਣਿਆ ਜਾਣ ਲੱਗਾ।

ਪਹਿਲੀ ਵਾਰ 496 ਈ. ’ਚ ਮਨਾਇਆ ਗਿਆ ‘ਵੈਲੇਨਟਾਈਨ ਡੇ’
ਮੰਨਿਆ ਜਾਂਦਾ ਹੈ ਕਿ ਵੈਲੇਨਟਾਈਨ ਡੇ ਦੀ ਸ਼ੁਰੂਆਤ ਰੋਮਨ ਤਿਉਹਾਰ ਤੋਂ ਹੋਈ ਸੀ। ਸੰਸਾਰ ’ਚ ਪਹਿਲੀ ਵਾਰ 496 ਈ. ’ਚ ਵੈਲੇਨਟਾਈਨ ਡੇ ਮਨਾਇਆ ਗਿਆ। ਇਸ ਤੋਂ ਬਾਅਦ 5ਵੀਂ ਸਦੀ ’ਚ ਰੋਮ ਦੇ ਪੋਪ ਗਲੇਸੀਅਸ ਨੇ 14 ਫਰਵਰੀ ਨੂੰ ਵੈਲੇਨ ਟਾਈਨ ਡੇਅ ਵਜੋਂ ਮਨਾਉਣ ਦਾ ਐਲਾਨ ਕੀਤਾ। ਇਸ ਦਿਨ ਤੋਂ ਰੋਮ ਸਮੇਤ ਪੂਰੀ ਦੁਨੀਆ ’ਚ ਹਰ ਸਾਲ 14 ਫਰਵਰੀ ਨੂੰ ਵੈਲੇਨਟਾਈਨ ਡੇਅ ਵਜੋਂ ਮਨਾਇਆ ਜਾਣ ਲੱਗਾ। ਇਸ ਦਿਨ ਰੋਮ ਦੇ ਕਈ ਸ਼ਹਿਰਾਂ ’ਚ ਸਮੂਹਿਕ ਵਿਆਹ ਵੀ ਕਰਵਾਏ ਜਾਣੇ ਸ਼ੁਰੂ ਹੋ ਗਏ।

ਬਾਜ਼ਾਰਾਂ ’ਚ ਹੋਈਆਂ ਵਿਸ਼ੇਸ਼ ਤਿਆਰੀਆਂ
ਨੌਜਵਾਨਾਂ ਦੀਆਂ ਤਿਆਰੀਆਂ ਦੇ ਨਾਲ-ਨਾਲ ਬਾਜ਼ਾਰਾਂ ’ਚ ਵੀ ਖਾਸ ਤਿਆਰੀਆਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਲਈ ਸਵੇਰੇ-ਸਵੇਰੇ ਤਿਆਰੀਆਂ ਕਰਨ ਦੀ ਲੋੜ ਨਾ ਪਵੇ, ਰੈਸਟੋਰੈਂਟ ਮੰਗਲਵਾਰ ਸ਼ਾਮ ਨੂੰ ਹੀ ਵਿਸ਼ੇਸ਼ ਤੌਰ ’ਤੇ ਸਜਾਏ ਦਿਖਾਈ ਦੇਣ ਲੱਗੇ। ਬਾਜ਼ਾਰਾਂ ’ਚ ਕਈ ਥਾਵਾਂ ’ਤੇ ਲਾਲ ਫੁੱਲਾਂ ਦੇ ਗੁਲਦਸਤੇ ਖਾਸ ਤਰੀਕੇ ਨਾਲ ਤਿਆਰ ਕੀਤੇ ਹੋਏ ਦੇਖੇ ਗਏ। ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਦੁਕਾਨਦਾਰਾਂ ਵੱਲੋਂ ਤੋਹਫ਼ੇ ਆਦਿ ਵਿਸ਼ੇਸ਼ ਤੌਰ ’ਤੇ ਮੰਗਵਾਏ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita