ਕੰਨਿਆ ਸਕੂਲ ਅਲਾਵਲਪੁਰ ’ਚ ਵਿਗਿਆਨ ਪ੍ਰਦਰਸ਼ਨੀ ਆਯੋਜਿਤ

11/17/2018 5:33:00 PM

ਜਲੰਧਰ (ਬੰਗਡ਼)-ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਲਾਵਲਪੁਰ ਵਿਖੇ ਪ੍ਰਿੰ. ਨਿਸ਼ਾਨ ਸਿੰਘ ਦੀ ਰੇਖ-ਦੇਖ ਰੇਖ ਹੇਠ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਆਯੋਜਿਤ ਕਰਵਾੲੀ ਗਈ। ਜਿਸ ’ਚ ਬਲਾਕ ਅਲਾਵਲਪੁਰ ਦੇ 14 ਸਕੂਲਾਂ ਨੇ ਭਾਗ ਲਿਆ। ਇਸ ਪ੍ਰਦਰਸ਼ਨੀ ਦਾ ਮੁੱਖ ਵਿਸ਼ਾ ਜ਼ਿੰਦਗੀ ਦੀਆਂ ਚੁਣੌਤੀਆਂ ਲਈ ਵਿਗਿਆਨਕ ਹੱਲ ਸੀ। ਇਸ ਵਿਸ਼ੇ ਨੂੰ ਅੱਗੇ 6 ਵਿਸ਼ਿਆਂ ’ਚ ਵੰਡਿਆ ਗਿਆ। 6ਵੀਂ ਤੋਂ 8ਵੀਂ ਜਮਾਤ, 9ਵੀਂ ਤੋਂ 10ਵੀਂ ਤੇ 11ਵੀਂ ਤੋਂ 12ਵੀਂ ਜਮਾਤਾਂ ਦੇ ਬੱਚਿਆਂ ਦੇ ਵਿਗਿਆਨਕ ਮਾਡਲਾਂ ਦਾ ਮੁਕਾਬਲਾ ਕਰਵਾਇਆ ਗਿਆ। ਇਸੇ ਤਰ੍ਹਾਂ ਕੁਇੱਜ਼ ਦਾ ਵੀ 6ਵੀਂ ਤੋਂ 8ਵੀਂ ਤੇ 9ਵੀਂ ਤੋਂ 10ਵੀਂ ਜਮਾਤਾਂ ਦੇ ਕੁਇੱਜ਼ ਮੁਕਾਬਲੇ ਕਰਵਾਏ ਗਏ। ਕੁਇੱਜ਼ ’ਚ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਨਕਦ ਇਨਾਮ ਦਿੱਤੇ ਗਏ। ਮੰਚ ਦਾ ਸੰਚਾਲਨ ਲੈਕ. ਸੁਖਦੇਵ ਲਾਲ ਬੱਬਰ ਵੱਲੋਂ ਬਾਖੂਬੀ ਨਿਭਾਇਆ ਗਿਆ। ਮਾਡਲਾਂ ਦੀ ਜੱਜਮੈਂਟ ਅਲਪਨਾ, ਅਮਿਤ ਚੱਢਾ ਤੇ ਹਰਦੀਪ ਕੌਰ ਨੇ ਕੀਤੀ। ਕੁਇੱਜ਼ ਮੁਕਾਬਲਾ ਬਲਾਕ ਮੈਂਟਰ ਸੁਰਿੰਦਰ ਕੁਮਾਰ, ਸਤਨਾਮ ਸਿੰਘ ਤੇ ਮਨਜੋਤ ਸਿੰਘ ਵੱਲੋਂ ਕਰਵਾਇਆ ਗਿਆ। ਇਸ ਮੌਕੇ ਨਿਰਮਲਾ ਰਾਣੀ, ਅਮਨਜੋਤ ਕੌਰ, ਭੁਪਿੰਦਰ ਬੋਨੀ, ਮਨਿੰਦਰ ਕੌਰ, ਦਿਲਰਾਜ ਕੌਰ, ਮਮਤਾ, ਪਵਨ ਬੰਮੀ, ਕੁਲਵੀਰ ਸਿੰਘ, ਚੇਤਨ ਸ਼ਰਮਾ, ਰੁਪਾਲੀ, ਨੀਲਮ, ਦੀਪਿਕਾ, ਕਵਿਤਾ, ਸ਼ੈਲਜਾ, ਨਰਿੰਦਰ ਕੌਰ, ਰੇਨੂ ਬਾਲਾ ਤੇ ਅਮਿਤਾ ਸ਼ਰਮਾ ਨੇ ਵਿਸ਼ੇਸ਼ ਸਹਿਯੋਗ ਦਿੱਤਾ।