ਹੈਂਡੀਕੈਪਡ ਵੈੱਲਫੇਅਰ ਸੋਸਾਇਟੀ ਪੰਜਾਬ ਨੇ ਨਾਇਬ ਤਹਿਸੀਲਦਾਰ ਨੂੰ ਸੌਂਪਿਆ ਮੰਗ-ਪੱਤਰ

11/15/2018 4:30:55 PM

ਜਲੰਧਰ (ਸ਼ਰਮਾ)— ਹੈਂਡੀਕੈਪਡ ਵੈੱਲਫੇਅਰ ਸੋਸਾਇਟੀ ਪੰਜਾਬ ਦੀ ਇਕ ਅਹਿਮ ਮੀਟਿੰਗ ਸਥਾਨਕ ਰਾਮ ਮੰਦਰ ਵਿਖੇ ਚੇਅਰਮੈਨ ਬਲਿਹਾਰ ਸਿੰਘ ਸੋਂਧੀ ਤੇ ਪਾਰਸ ਨਈਅਰ ਦੀ ਅਗਵਾਈ ਹੇਠ ਹੋਈ, ਜਿਸ ’ਚ ਵੱਡੀ ਗਿਣਤੀ ’ਚ ਅੰਗਹੀਣਾਂ ਨੇ ਭਾਗ ਲਿਆ। ਮੀਟਿੰਗ ਦੌਰਾਂਨ ਅੰਗਹੀਣ ਵਰਗ ਨੂੰ ਦਰਪੇਸ਼ ਮੁਸ਼ਕਲਾਂ ’ਤੇ ਚਰਚਾ ਕੀਤੀ ਗਈ। ਮੌਕੇ ’ਤੇ ਮੌਜੂਦ ਉੱਚ ਸ਼ਖਸੀਅਤਾਂ ਨੇ ਭਰੋਸਾ ਦਿਵਾਇਆ ਕਿ ਸਬੰਧਤ ਸਰਕਾਰੀ ਅਫਸਰਹ ਮਿਲ ਕੇ ਸਮੱਸਿਆਵਾਂ ਦਾ ਹੱਲ ਕਰਨ। ਇਸ ਦੌਰਾਨ ਅੰਗਹੀਣ ਵਰਗ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕੀਤੇ ਜਾਣ। ਹਰ ਅੰਗਹੀਣ ਨੂੰ 2500 ਰੁਪਏ ਪੈਨਸ਼ਨ ਦਿੱਤੀ ਜਾਵੇ, ਸਰਕਾਰੀ ਤੇ ਗੈਰ-ਸਰਕਾਰੀ ਸਕੂਲਾਂ ਅੰਦਰ ਅੰਗਹੀਣਾਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਵੇ, ਸਰਕਾਰੀ ਖੇਤਰ ਅੰਦਰ 4 ਫੀਸਦੀ ਕੋਟਾ ਯਕੀਨੀ ਬਣਾਇਆ ਜਾਵੇ, ਸਰਕਾਰੀ ਬੱਸਾਂ ’ਚ ਮੁਫਤ ਸਫਰ ਦੀ ਸਹੂਲਤ ਦਿੱਤੀ ਜਾਵੇ ਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ਾ ਨਰਮ ਸ਼ਰਤਾਂ ’ਤੇ ਦਿੱਤਾ ਜਾਵੇ ਆਦਿ। ਉੱਕਤ ਮੰਗਾਂ ਸਬੰਧੀ ਮੰਗ-ਪੱਤਰ ਸਥਾਨਕ ਨਾਇਬ ਤਹਿਸੀਲਦਾਰ ਪਰਗਣ ਸਿੰਘ ਨੂੰ ਸੌਂਪਿਆ ਗਿਆ। ਇਸ ਮੌਕੇ ਕੁਲਦੀਪ ਸਿੰਘ ਟਾਂਡਾ ਨੂੰ ਪ੍ਰਧਾਨ ਤਹਿਸੀਲ ਫਿਲੌਰ, ਸੋਮਨਾਥ ਬਾਲੀ ਨੂੰ ਉਪ ਪ੍ਰਧਾਨ ਤਹਿਸੀਲ ਫਿਲੌਰ, ਲਖਵਿੰਦਰ ਸਿੰਘ ਸਕੱਤਰ ਤੇ ਪ੍ਰਿਤਪਾਲ ਮੈਂਬਰ ਚੁਣੇ ਗਏ।