ਆਜ਼ਾਦ ਉਮੀਦਵਾਰ ਅਟਵਾਲ ਨੇ ਬਿਲਗਾ ''ਚ ਕੀਤਾ ਰੋਡ ਸ਼ੋਅ

01/31/2017 10:39:36 AM

ਬਿਲਗਾ (ਇਕਬਾਲ) - ਹਲਕਾ ਨਕੋਦਰ ਤੋਂ ਆਜ਼ਾਦ ਉਮੀਦਵਾਰ ਗੁਰਬਿੰਦਰ ਸਿੰਘ ਅਟਵਾਲ ਸਾਬਕਾ ਐੱਮ. ਐੱਲ. ਏ. ਵਲੋਂ ਇਤਿਹਾਸਕ ਨਗਰ ਬਿਲਗਾ ਵਿਖੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਰੋਡ ਸ਼ੋਅ ਦਾ ਆਯੋਜਨ ਕੀਤਾ, ਜਿਸ ਵਿਚ ਵੱਡੀ ਗਿਣਤੀ ਵਿਚ ਸਮਰਥਕਾਂ ਨੇ ਹਿੱਸਾ ਲਿਆ।  ਇਸ ਮੌਕੇ ਅਟਵਾਲ ਨੇ ਦੱਸਿਆ ਕਿ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ ਵੋਟਰਾਂ ਵਲੋਂ ਭਾਰੀ ਸਮਰਥਨ ਮਿਲ ਰਿਹਾ ਹੈ ਅਤੇ ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ ਦਿੱਤਾ ਗਿਆ। ਬਿਲਗਾ ਵਿਖੇ ਕੀਤੇ ਗਏ ਰੋਡ ਸ਼ੋਅ ਦੌਰਾਨ ਨਗਰ ਨਿਵਾਸੀਆਂ ਵਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।

ਇਸ ਮੌਕੇ ਚੌਧਰੀ ਨਵਤੇਜ ਸਿੰਘ ਬਿਲਗਾ, ਓਮ ਪ੍ਰਕਾਸ਼ ਪ੍ਰਾਸ਼ਰ ਬਿਲਗਾ, ਚੌਧਰੀ ਹਰਤੇਜ ਸਿੰਘ, ਰਾਜਪਾਲ ਅਟਵਾਲ, ਰਾਜਾ ਮਿਸ਼ਰ, ਰਾਜਾ ਸਹੋਤਾ, ਸਤਨਾਮ ਸਿੰਘ ਬਾਹੜਾ, ਸਰਪੰਚ ਦਰਸ਼ਨ ਰਾਮ, ਤਲਜੀਤ ਸਿੰਘ ਢੇਸੀ ਸਰਪੰਚ ਰੂਪੋਵਾਲ, ਵਿਪਨ ਡੋਗਰਾ, ਸੁਖਜੀਤ ਸਿੰਘ ਚੌਧਰੀ ਬਿਲਗਾ, ਗਗਨ ਜੋਸ਼ੀ, ਰਵੀ ਯਾਦਵ, ਦਾਸ ਰਾਮ ਲੀਲ ਅਤੇ ਹੋਰ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ।