ਵਾਤਾਵਰਣ ਪ੍ਰੇਮੀਆਂ ਲਈ ਖ਼ੁਸ਼ਖਬਰੀ, ਹਜ਼ਾਰਾਂ ਰੁਪਏ ਦੇ ਐਵਾਰਡ ਜਿੱਤਣ ਦਾ ਮੌਕਾ

01/02/2024 6:36:31 PM

ਜਲੰਧਰ : ਵਾਤਾਵਰਣ ਨੂੰ ਪਿਆਰ ਕਰਨ ਵਾਲਿਆਂ ਲਈ ਵੱਡੀ ਖ਼ੁਸ਼ਖਬਰੀ ਹੈ। ਸੰਤ ਬਾਬਾ ਗੁਰਮੀਤ ਸਿੰਘ ਦੀ ਰਹਿਨੁਮਾਈ ਹੇਠ ਕਰਵਾਏ ਜਾ ਰਹੇ ਵਾਤਾਵਰਣ ਸੰਭਾਲ ਮੇਲਾ 2024 ਵਿਚ ਤੁਸੀਂ ਹਿੱਸਾ ਲੈ ਕੇ ਹਜ਼ਾਰਾਂ ਰੁਪਏ ਦਾ ਐਵਾਰਡ ਜਿੱਤ ਸਕਦੇ ਹੋ। ਇਹ ਐਵਾਰਡ ਪੰਜਾਬ ਦੇ ਵਾਤਾਵਰਣ ਨਾਲ ਸਬੰਧਤ ਵਿਸ਼ੇ ’ਤੇ ਬਣਾਈ ਗਈ ਲਘੂ ਫ਼ਿਲਮ (ਵੱਧ ਤੋਂ ਵੱਧ ਤਿੰਨ ਮਿੰਟ) ਨੂੰ ਦਿੱਤਾ ਜਾਵੇਗਾ। ਐਵਾਰਡ ਅਪਲਾਈ ਕਰਨ ਲਈ ਤੁਸੀਂ ਫਾਰਮ ਕਿਊ. ਆਰ. ਕੋਡ ਸਕੈਨ ਕਰਕੇ ਡਾਊਨਲੋਡ ਕਰ ਸਕਦੇ ਹੋ ਅਤੇ ਫਾਰਮ ਭਰਨ ਉਪਰੰਤ ਦਿੱਤੀ ਗਈ ਈ-ਮੇਲ ਤੇ ਭੇਜ ਦਿੱਤਾ ਜਾਵੇ।

ਐਵਾਰਡ ਅਪਲਾਈ ਕਰਨ ਦੀ ਆਖਰੀ ਮਿਤੀ 08-01-2024 ਹੈ।  ਪਹਿਲਾ ਇਨਾਮ 15000 ਰੁਪਏ, ਦੂਜਾ 10,000 ਅਤੇ ਤੀਜਾ 6000 ਰੁਪਏ ਹੈ। ਇਹ ਐਵਾਰਡ ਪੰਜਾਬ ਦੇ ਗੈਰ ਪੇਸ਼ੇਵਰ ਫੋਟੋਗ੍ਰਾਫਰ ਵਲੋਂ ਖਿੱਚੀ ਗਈ ਤਸਵੀਰ ਨੂੰ ਦਿੱਤਾ ਜਾਵੇਗਾ। ਫੋਟੋਗ੍ਰਾਫਰ ਵੱਲੋਂ ਤਸਵੀਰ ਰਿਹਾਇਸ਼ੀ ਖੇਤਰ ਵਿਚ ਦਿਖਣ ਵਾਲੀ ਕੁਦਰਤ ਜਾਂ ਜੀਵ ਜੰਤੂਆਂ ਨਾਲ ਸਬੰਧਤ ਹੋਣੀ ਚਾਹੀਦੀ ਹੈ। 

Gurminder Singh

This news is Content Editor Gurminder Singh