ਕੈਪਟਨ ਤੇ ਅਰੂਸਾ ਦੀ ਦੋਸਤੀ ਦੇ ਬੀਰ ਦਵਿੰਦਰ ਸਿੰਘ ਨੇ ਕੀਤੇ ਖ਼ੁਲਾਸੇ, ਪਹਿਲੀ ਵਾਰ ਚੁੱਕਿਆ ਹਰ ਸਵਾਲ ਤੋਂ ਪਰਦਾ

10/26/2021 2:05:00 PM

ਜਲੰਧਰ : ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕੈਪਟਨ 'ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਕੈਪਟਨ ਨੇ ਅਰੂਸਾ ਦੇ ਚੱਕਰਾਂ 'ਚ ਪੰਜਾਬ ਡੋਬ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦਾ ਮੁੱਖ ਮੰਤਰੀ ਸਾਰੀਆਂ ਇਖਲਾਕੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਕੇ ਇਸ਼ਕ ਕਮਾਵੇ ਤਾਂ ਪੰਜਾਬ ਦੇ ਪੱਲੇ ਕੀ ਰਹਿ ਗਿਆ। 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਰੂਸਾ ਤੇ ਕੈਪਟਨ ਦਾ ਤਮਾਸ਼ਾ 2006 ਵਿੱਚ ਜਲੰਧਰ ਸ਼ਹਿਰ ਤੋਂ ਸ਼ੁਰੂ ਹੋਇਆ ਸੀ ਅਤੇ ਜੋ ਹੈਲੀਕਾਪਟਰ ਸਰਕਾਰ ਨੇ ਕਿਰਾਏ 'ਤੇ ਲਿਆ ਸੀ ਉਸ ਨੂੰ ਕੈਪਟਨ ਨੇ 'ਗਡੀਰਾ' ਬਣਾ ਕੇ ਰੱਖ ਦਿੱਤਾ ਸੀ। ਬੀਰ ਦਵਿੰਦਰ ਸਿੰਘ ਨੇ ਖ਼ੁਲਾਸਾ ਕੀਤਾ ਕਿ ਕੈਪਟਨ ਦੇ ਘਰ ਬੈਠਕਾਂ ਹੁੰਦੀਆਂ ਸਨ। ਸਾਰੇ ਲੋਕ ਇਕੱਠੇ ਹੁੰਦੇ ਸਨ ਤੇ ਸ਼ਰਾਬ ਦਾ ਦੌਰ ਚੱਲਦਾ ਸੀ। ਪੰਜਾਬ ਵਿੱਚ ਸਾਢੇ ਚਾਰ ਸਾਲ ਇਹੀ ਕੰਜਰਖਾਨਾ ਚੱਲਦਾ ਰਿਹਾ। ਬੀਰ ਦਵਿੰਦਰ ਨੇ ਕਿਹਾ ਕਿ ਸਿਸਵਾਂ  ਫਾਰਮ 'ਚ ਅਰੂਸਾ ਸਰਕਾਰ ਚਲਾਉਂਦੀ ਸੀ ਤੇ ਉਥੇ ਹੀ ਨੋਟਾਂ ਦੇ ਢੇਰ ਲੱਗਦੇ ਸਨ।ਇਸ ਤੋਂ ਇਲਾਵਾ ਉਨ੍ਹਾਂ ਨੇ ਭਾਰਤ ਸਰਕਾਰ 'ਤੇ ਵੀ ਵੱਡੇ ਸਵਾਲ ਖੜ੍ਹੇ ਕੀਤੇ। ਸੁਣੋ ਪੂਰੀ ਗੱਲਬਾਤ... ਕੁਮੈਂਟ ਕਰਕੇ ਬੀਰ ਦਵਿੰਦਰ ਸਿੰਘ ਦੇ ਬਿਆਨ ਸਬੰਧੀ ਆਪਣੀ ਰਾਏ ਵੀ ਦਿਓ

 

Harnek Seechewal

This news is Content Editor Harnek Seechewal