ਸੈਲਰੀ ਕਲਾਸ ਦੇ ਲੋਕ ਇੰਝ ਬਚਾ ਸਕਦੇ ਹਨ ਟੈਕਸ, ਜਾਣੋ ਇਨ੍ਹਾਂ ਤਰੀਕਿਆਂ ਬਾਰੇ

06/16/2019 2:10:00 PM

ਨਵੀਂ ਦਿੱਲੀ—ਵਿੱਤੀ ਸਾਲ 'ਚ ਟੈਕਸ ਭਰਨ ਦੇ ਸਮੇਂ 'ਚ ਕਈ ਸਾਰੇ ਵੇਤਨਭੋਗੀ ਕਮਰਚਾਰੀ ਇਸ ਗੱਲ ਨੂੰ ਲੈ ਕੇ ਦੁਵਿਧਾ 'ਚ ਰਹਿੰਦੇ ਹਨ ਕਿ ਟੈਕਸ ਬਚਾਉਣ ਲਈ ਕਿਨ੍ਹਾਂ ਵਿਕਲਪਾਂ 'ਚ ਨਿਵੇਸ਼ ਕੀਤਾ ਜਾਵੇ। ਟੈਕਸ ਬਚਾਉਣ ਲਈ ਸੋਚਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਤੁਹਾਨੂੰ ਟੈਕਸ ਸਲੈਬ ਦੀ ਜਾਣਕਾਰੀ ਹੋਵੇ। ਅਸੀਂ ਅਜਿਹੇ ਹੀ ਕੁਝ ਵਿਕਲਪਾਂ ਦੇ ਬਾਰੇ 'ਚ ਦੱਸ ਰਹੇ ਹਾਂ ਜਿਥੇ ਨਿਵੇਸ਼ ਕਰਕੇ ਤੁਸੀਂ ਟੈਕਸ ਦੀ ਬਚਤ ਕਰ ਸਕਦੇ ਹੋ। ਆਮਦਨ ਟੈਕਸ ਦੀ ਧਾਰਾ 80ਸੀ ਦੇ ਇਲਾਵਾ ਕਈ ਅਜਿਹੇ ਅਲਾਊਂਸੇਸ ਹਨ ਜੋ ਵੇਤਨਭੋਗੀ ਕਰਮਚਾਰੀਆਂ ਨੂੰ ਟੈਕਸ ਦੀ ਦੇਣਦਾਰੀਆਂ ਤੋਂ ਰਾਹਤ ਦਿੰਦੀ ਹੈ।
ਸੈਕਸ਼ਨ 80ਸੀ, 80ਸੀਸੀ ਅਤੇ 80 ਸੀਸੀਡੀ—ਸੈਕਸ਼ਨ 80ਸੀ ਦੇ ਰਾਹੀਂ ਟੈਕਸਦਾਤਾ ਜੀਵਨ ਬੀਮਾ, ਬੈਂਕ ਫਿਕਸਡ ਡਿਪਾਜ਼ਿਟ,ਟਿਊਸ਼ਨ ਫੀਸ, ਸੁਕੰਨਿਆ ਸਮਰਿਧ ਯੋਜਨਾ, ਨੈਸ਼ਨਲ ਸੇਵਿੰਗ ਸਰਟੀਫਿਕੇਟ, ਪੈਨਸ਼ਨ ਫੰਡ 'ਚ ਨਿਵੇਸ਼ ਕਰਕੇ ਟੈਕਸ ਦੀ ਬਚਤ ਕਰ ਸਕਦੇ ਹਨ। ਟੈਕਸਦਾਤਾ ਸੈਕਸ਼ਨ 80ਸੀ, 80ਸੀਸੀ, 80ਸੀਸੀਡੀ ਦੇ ਤਹਿਤ 1.5 ਲੱਖ ਰੁਪਏ ਤੱਕ ਦੇ ਛੋਟ ਦਾ ਦਾਅਵਾ ਕਰ ਸਕਦੇ ਹਨ।
ਪੀ.ਪੀ.ਐੱਫ.—ਪੀ.ਪੀ.ਐੱਫ. ਦਾ ਨਿਵੇਸ਼ ਈ.ਈ.ਈ. ਭਾਵ ਐਕਸਜ਼ੈਂਪਟ-ਐਕਸਜ਼ੈਂਪਟ-ਐਕਸਜ਼ੈਂਪਟ ਕੈਟੇਗਰੀ 'ਚ ਟੈਕਸ ਫ੍ਰੀ ਹੁੰਦਾ ਹੈ। ਭਾਵ ਨਿਵੇਸ਼ ਕੀਤੀ ਗਈ ਰਕਮ ਟੈਕਸ ਮੁਕਤ ਆਮਦਨ ਦੀ ਸ਼੍ਰੇਣੀ 'ਚ ਜਾਵੇਗੀ। ਮਿਲਣ ਵਾਲਾ ਵਿਆਜ ਵੀ ਟੈਕਸ ਫ੍ਰੀ ਹੋਵੇਗਾ ਅਤੇ ਮੈਚਿਓਰਿਟੀ 'ਤੇ ਮਿਲਣ ਵਾਲੀ ਰਕਮ ਵੀ ਪੂਰੀ ਤਰ੍ਹਾਂ ਟੈਕਸ ਫ੍ਰੀ ਹੋਵੇਗੀ।
ਨੈਸ਼ਨਲ ਪੈਨਸ਼ਨ ਸਿਸਟਮ—ਐੱਨ.ਪੀ.ਐੱਸ. ਖਾਤੇ ਦੋ ਤਰ੍ਹਾਂ ਦੇ ਹੁੰਦੇ ਹਨ। ਐੱਨ.ਪੀ.ਐੱਸ. ਟੀ.ਆਈ.ਈ.ਆਰ.-1 ਖਾਤਾ ਲਾਕ-ਇਨ ਸਮੇਂ ਵਾਲਾ ਖਾਤਾ ਹੈ ਜਦੋਂਕਿ ਐੱਨ.ਪੀ.ਐੱਸ.ਟੀ.ਆਈ.ਈ.ਆਰ.-2 ਖਾਤਾ ਇਕ ਵਿਕਲਪਿਕ ਖਾਤਾ ਹੈ ਜਿਸ 'ਚ ਕੋਈ ਲਾਕ-ਇਨ ਸਮਾਂ ਨਹੀਂ ਹੈ। ਗਾਹਕ ਆਮਦਨ ਟੈਕਸ ਐਕਟ ਦੀ ਧਾਰਾ 80 ਸੀਸੀਡੀ (1) ਧਾਰਾ 80 ਸੀਸੀਡੀ (1ਬੀ) ਦੇ ਤਹਿਤ ਕੁੱਲ ਮਿਲਾ ਕੇ 2 ਲੱਖ ਰੁਪਏ ਦੀ ਕਟੌਤੀ ਦਾ ਲਾਭ ਲੈ ਸਕਦੇ ਹਨ। ਇਹ ਰਿਟਾਇਰਮੈਂਟ ਫੰਡ ਬਣਾਉਣ 'ਚ ਮਦਦ ਕਰਦਾ ਹੈ।
ਹੈਲਥ ਇੰਸ਼ਰੈਂਸ ਪ੍ਰੀਮੀਅਮ—ਵਿਅਕਤੀ ਆਮਦਨ ਦੀ ਧਾਰਾ 80ਡੀ ਦੇ ਤਹਿਤ ਟੈਕਸ ਨੂੰ ਬਚਾ ਸਕਦਾ ਹੈ। ਜੇਕਰ ਮੈਡੀਕਲ ਇੰਸ਼ੋਰੈਂਸ ਪਤੀ ਜਾਂ ਬੱਚਿਆਂ ਦੇ ਲਈ ਖਰੀਦਿਆ ਜਾਂਦਾ ਹੈ, ਤਾਂ ਅਧਿਕਤਮ 25,000 ਕਟੌਤੀ ਦਾ ਦਾਅਵਾ ਕੀਤਾ ਸਕਦਾ ਹੈ। ਹਾਲਾਂਕਿ ਜੇਕਰ ਟੈਕਸਦਾਤਾ ਦੇ ਮਾਤਾ-ਪਿਤਾ ਨੂੰ ਕਵਰ ਕੀਤਾ ਗਿਆ ਹੈ ਅਤੇ 60 ਸਾਲ ਦੀ ਉਮਰ ਤੋਂ ਜ਼ਿਆਦਾ ਦੇ ਹਨ ਤਾਂ 30,000 ਰੁਪਏ ਤੱਕ ਦੀ ਟੈਕਸ ਕਟੌਤੀ ਦਾ ਦਾਅਵਾ ਕੀਤਾ ਜਾ ਸਕਦਾ ਹੈ।

Aarti dhillon

This news is Content Editor Aarti dhillon