ਇੰਝ ਪਾਓ ਆਪਣਾ SBI ਹੋਮ ਲੋਨ ਸਰਟੀਫਿਕੇਟ

01/18/2019 10:57:46 AM

ਨਵੀਂ ਦਿੱਲੀ—ਜੇਕਰ ਤੁਸੀਂ ਐੱਸ.ਬੀ.ਆਈ. ਹੋਮ ਲੋਨ ਲਿਆ ਹੈ ਅਤੇ ਤੁਹਾਨੂੰ ਹੋਮ ਲੋਨ ਸਰਟੀਫਿਕੇਟ ਚਾਹੀਦਾ ਹੈ ਤਾਂ ਕੁਝ ਆਸਾਨ ਸਟੈੱਪ ਲੈ ਕੇ ਤੁਸੀਂ ਆਸਾਨੀ ਨਾਲ ਸਰਟੀਫਿਕੇਟ ਦਾ ਪੀ.ਡੀ.ਐੱਫ. ਵਰਜਨ ਡਾਊਨਲੋਡ ਕਰ ਸਕਦੇ ਹੋ। ਇਸ ਦੇ ਲਈ ਸਭ ਤੋਂ ਆਸਾਨ ਹੁੰਦੀ ਹੈ ਇੰਟਰਨੈੱਟ ਬੈਂਕਿੰਗ ਦੀ ਵਰਤੋਂ ਕਰਨੀ। ਜੇਕਰ ਤੁਸੀਂ ਇੰਟਰਨੈੱਟ ਬੈਂਕਿੰਗ ਦੀ ਵਰਤੋਂ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਅਕਾਊਂਟ ਨੂੰ ਲਾਗਇਨ ਕਰੋ ਅਤੇ ਫਿਰ 'ਈ-ਸਰਵਿਸੇਜ਼' ਸਿਲੈਕਟ ਕਰੋ। ਈ-ਸਰਵਿਸੇਜ਼ 'ਚ ਆਪਣਾ ਹੋਮ ਲੋਨ ਅਕਾਊਂਟ ਨੰਬਰ ਸਿਲੈਕਟ ਕਰੋ ਅਤੇ ਇਸ ਨੂੰ ਸਬਸਿਟ ਕਰੋ। ਇਸ ਦੇ ਬਾਅਦ ਤੁਸੀਂ ਹੋਮ ਲੋਨ ਇੰਟਰੈਸਟ ਸਰਟੀਫਿਕੇਟ ਦਾ ਪੀ.ਡੀ.ਐੱਫ. ਡਾਊਨਲੋਡ ਕਰ ਸਕਦੇ ਹੋ।  
ਇਸ ਇਲਾਵਾ ਐੱਸ.ਬੀ.ਆਈ. ਦੇ ਹੱਲ ਐਪ (ਸਲਿਊਸ਼ਨ ਐਪ) ਦੀ ਵਰਤੋਂ ਕਰਕੇ ਵੀ ਇਹ ਸਰਟੀਫਿਕੇਟ ਹਾਸਲ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਬੈਂਕਿੰਗ ਦੀ ਵਰਤੋਂ ਨਹੀਂ ਕਰਦੇ ਤਾਂ ਤੁਸੀਂ ਆਪਣੀ ਹੋਮ ਬ੍ਰਾਂਚ 'ਚ ਜਾ ਕੇ ਇਸ ਲਈ ਅਪਲਾਈ ਕਰ ਸਕਦੇ ਹੋ। ਬੈਂਕ ਤੁਹਾਡੇ ਅਡਰੈੱਸ 'ਤੇ ਸਰਟੀਫਿਕੇਟ ਭੇਜ ਦੇਵੇਗਾ।

Aarti dhillon

This news is Content Editor Aarti dhillon