ਪਰਸਨਲ ਲੋਨ ਚੁਕਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

01/12/2019 11:24:46 AM

ਨਵੀਂ ਦਿੱਲੀ—ਲੋੜ ਪੈਣ 'ਤੇ ਅਸੀਂ ਹਮੇਸ਼ਾ ਪਰਸਨਲ ਲੋਨ ਲੈਂਦੇ ਹਾਂ ਅਤੇ ਇਸ ਦੁਵਿਧਾ 'ਚ ਪੈ ਜਾਂਦੇ ਹਨ ਕਿ ਇਸ ਦੀ ਈ.ਐੱਮ.ਆਈ. ਚੁਕਾਉਣ ਲਈ ਸਮੇਂ ਨੂੰ ਲੰਬਾ ਰੱਖਿਆ ਜਾਂ ਘੱਟ। ਸਮਾਂ ਜ਼ਿਆਦਾ ਰੱਖਿਆ ਜਾਵੇਗਾ ਤਾਂ ਈ.ਐੱਮ.ਆਈ. ਦੀ ਦਰ ਜ਼ਿਆਦਾ ਹੋਵੇਗੀ। ਅਜਿਹੇ 'ਚ ਤੁਹਾਡੇ ਲਈ ਕਿਹੜਾ ਬਦਲ ਸਹੀ ਹੈ ਅੱਜ ਅਸੀਂ ਇਸ ਬਾਰੇ 'ਚ ਤੁਹਾਨੂੰ ਦੱਸਣ ਵਾਲੇ ਹਾਂ।
ਲੰਬੇ ਸਮੇਂ ਤੱਕ ਰੱਖਣ 'ਤੇ ਬੈਂਕ ਨੂੰ ਚੁਕਾਵਾਂਗੇ ਜ਼ਿਆਦਾ ਵਿਆਜ
ਕਿਸੇ ਵੀ ਤਰ੍ਹਾਂ ਦੇ ਲੋਨ ਨੂੰ ਚੁਕਾਉਣ ਲਈ ਉਸ ਦੀ ਸਮੇਂ 'ਤੇ ਵਿਆਜ ਦਰ ਦੇ ਹਿਸਾਬ ਨਾਲ ਉਸ ਦੀ ਈ.ਐੱਮ.ਆਈ. ਤੈਅ ਕੀਤੀ ਜਾਂਦੀ ਹੈ। ਪਰਸਨਲ ਲੋਨ 'ਚ ਲੰਬੇ ਸਮੇਂ ਦੇ ਲਈ ਲਏ ਗਏ ਲੋਨ ਤੇ ਜ਼ਿਆਦਾ ਵਿਆਜ ਚੁਕਾਉਣਾ ਹੁੰਦਾ ਹੈ ਉੱਧਰ ਘਟ ਸਮੇਂ ਦੇ ਲੋਨ 'ਤੇ ਤੁਹਾਨੂੰ ਘੱਟ ਵਿਆਜ ਦੇਣਾ ਹੁੰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਲੰਬੇ ਸਮੇਂ ਲਈ ਲੋਨ ਲੈ ਰਹੋ ਹੋ ਤਾਂ ਬੈਂਕ ਨੂੰ ਵਿਆਜ ਦੇ ਰੂਪ 'ਚ ਕਾਫੀ ਵੱਡੀ ਰਕਮ ਚੁਕਾਓਗੇ। ਉੱਧਰ ਜੇਕਰ ਤੁਸੀਂ ਛੋਟੇ ਸਮੇਂ 'ਚ ਲੋਨ ਚੁਕਾ ਦੇਣ ਦੀ ਸਕੀਮ ਲੈ ਰਹੋ ਹੋ ਤਾਂ ਤੁਸੀਂ ਬੈਂਕ ਨੂੰ ਵਿਆਜ ਦੀ ਘੱਟ ਰਕਮ ਹੀ ਦੇਵੋਗੇ।
ਸੋਚ-ਸਮਝ ਕੇ ਤੈਅ ਕਰੋਂ ਲੋਨ ਚੁਕਾਉਣ ਦਾ ਸਮਾਂ
ਛੋਟੇ ਸਮੇਂ ਦਾ ਲੋਨ ਲੈਣ ਦੇ ਨਾਲ ਪ੍ਰੇਸ਼ਾਨੀ ਇਹ ਹੈ ਕਿ ਤੁਹਾਡੀ ਈ.ਐੱਮ.ਆਈ. ਜ਼ਿਆਦਾ ਹੁੰਦੀ ਹੈ। ਅਜਿਹੇ 'ਚ ਛੋਟੇ ਸਮੇਂ 'ਚ ਲੋਨ ਚੁਕਾਉਣ ਦੀ ਸਕੀਮ ਤੈਅ ਕਰਦੇ ਸਮੇਂ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਈ.ਐੱਮ.ਆਈ. ਦੀ ਰਕਮ ਜ਼ਿਆਦਾ ਵੱਡੀ ਨਾ ਹੋਵੇ ਅਤੇ ਓਨੀ ਹੀ ਹੋਵੇ ਜਿੰਨੀ ਤੁਸੀਂ ਜ਼ਿਆਦਾ ਚੁਕਾ ਸਕਦੇ ਹਨ। ਅਜਿਹਾ ਇਸ ਲਈ ਕਿਉਂਕਿ ਜੇਕਰ ਤੁਸੀਂ ਆਪਣੀ ਈ.ਐੱਮ.ਆਈ. ਸਮੇਂ 'ਤੇ ਨਹੀਂ ਚੁਕਾਉਂਦੇ ਹੋ ਤਾਂ ਇਸ ਨਾਲ ਤੁਹਾਡਾ ਸਿੰਬਲ ਸਕੋਰ ਖਰਾਬ ਹੁੰਦਾ ਹੈ। ਇਸ ਤੋਂ ਇਲਾਵਾ ਬੈਂਕ ਤੁਹਾਡੇ 'ਤੇ ਪਨੈਲਟੀ ਵੀ ਲਗਾ ਸਕਦਾ ਹੈ। 
ਕੀ ਹੈ ਪਰਸਨਲ ਲੋਨ
ਦੱਸ ਦੇਈਏ ਕਿ ਪਰਸਨਲ ਲੋਨ ਨੂੰ ਸਭ ਤੋਂ ਆਸਾਨੀ ਨਾਲ ਮਿਲ ਜਾਣ ਵਾਲੇ ਲੋਨਸ 'ਚ ਗਿਣਿਆ ਜਾਂਦਾ ਹੈ। ਜੇਕਰ ਤੁਹਾਡੀ ਕ੍ਰੈਡਿਟ ਰੈਂਕਿੰਗ ਚੰਗੀ ਰਹੀ ਹੈ ਅਤੇ ਤੁਸੀਂ ਪਹਿਲਾਂ ਲਏ ਲੋਨ ਸਮੇਂ 'ਤੇ ਚੁਕਾਏ ਹਨ ਤਾਂ ਤੁਹਾਨੂੰ ਕਿਸੇ ਵੀ ਬੈਂਕ ਤੋਂ ਕੁਝ ਹੀ ਦੇਰ 'ਚ ਪਰਸਨਲ ਲੋਨ ਮਿਲ ਸਕਦਾ ਹੈ। ਇਸ 'ਤੇ ਵਿਆਜ ਦਰ ਕਾਫੀ ਜ਼ਿਆਦਾ ਹੁੰਦੀ ਹੈ ਅਤੇ ਜ਼ਿਆਦਾਤਰ ਮਾਮਲਿਆਂ 'ਚ ਇਸ 'ਚ ਲੋਨ ਚੁਕਾਉਣ ਦਾ ਸਮਾਂ ਵੀ ਛੋਟਾ ਹੀ ਰੱਖਿਆ ਜਾਂਦਾ ਹੈ।

Aarti dhillon

This news is Content Editor Aarti dhillon