ਹੁਣ NPS 'ਚ ਮਿਲਣਗੇ ਜ਼ਿਆਦਾ ਪੈਸੇ ਤੇ ਮਚਿਊਰਿਟੀ 'ਤੇ ਵੀ ਨਹੀਂ ਲੱਗੇਗਾ ਟੈਕਸ

07/09/2019 12:51:48 PM

ਨਵੀਂ ਦਿੱਲੀ — ਕੇਂਦਰੀ ਬਜਟ 2019 'ਚ ਵਿੱਤ ਮੰਤਰੀ ਨਿਰਮਾਲ ਸੀਤਾਰਮਣ ਨੇ ਕਿਹਾ ਕਿ ਰਾਸ਼ਟਰੀ ਪੈਨਸ਼ਨ ਪ੍ਰਣਾਲੀ(NPS) 'ਚ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ  ਇਸ ਵਿਚ 14 ਫੀਸਦੀ ਯੋਗਦਾਨ ਕਰੇਗੀ ਜਿਹੜਾ ਕਿ ਪਹਿਲਾਂ ਸਿਰਫ 10 ਫੀਸਦੀ ਹੀ ਹੁੰਦਾ ਸੀ। ਇਸ ਦੇ ਨਾਲ ਹੀ 60 ਸਾਲ ਦੀ ਉਮਰ ਦੇ ਬਾਅਦ ਮਿਆਦ ਪੁੱਗਣ 'ਤੇ  ਟਿਅਰ-2 ਖਾਤੇ ਵਿਚੋਂ ਆਮਦਨ ਟੈਕਸ ਐਕਟ ਦੀ ਧਾਰਾ 80ਸੀ ਦੇ ਤਹਿਤ ਜ਼ਿਆਦਾ ਰਾਸ਼ੀ ਕਢਵਾਉਣ 'ਤੇ ਟੈਕਸ 'ਚ ਛੋਟ ਮਿਲੇਗੀ। ਇਹ 1 ਅਪ੍ਰੈਲ ਤੋਂ ਲਾਗੂ ਹੋਵੇਗਾ ਅਤੇ 2020-21 ਅਤੇ ਉਸ ਦੇ ਬਾਅਦ ਦੇ ਮੁਲਾਂਕਣ ਸਾਲਾਂ ਵਿਚ ਲਾਗੂ ਹੋਵੇਗਾ।

NPS ਨਿਯਮਾਂ ਵਿਚ ਬਦਲਾਅ ਦਾ ਜ਼ਿਕਰ ਬਜਟ 2019 ਵਿਚ ਕੀਤਾ ਗਿਆ, ਪਰ ਇਸ ਦਾ ਫੈਸਲਾ ਪਹਿਲਾਂ ਹੀ ਲੈ ਲਿਆ ਗਿਆ ਸੀ ਅਤੇ ਗੈਜੇਟ ਸੂਚਨਾ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਸੀ। ਉਸ ਸਮੇਂ ਤੱਕ ਕੇਂਦਰ ਸਰਕਾਰ ਆਪਣੇ ਕਰਮਚਾਰੀਆਂ ਦੇ NPS ਖਾਤੇ 'ਚ 10 ਫੀਸਦੀ ਦਾ ਬਰਾਬਰ ਯੋਗਦਾਨ ਕਰਦੀ ਸੀ, ਪਰ ਅਗਲੇ ਵਿੱਤੀ ਸਾਲ ਦੀ ਸ਼ੁਰੂਆਤ ਤੋਂ ਸਰਕਾਰ 14 ਫੀਸਦੀ ਦਾ ਯੋਗਦਾਨ ਕਰੇਗੀ। ਹਾਲਾਂਕਿ ਕਰਮਚਾਰੀਆਂ ਵਲੋਂ ਲਾਜ਼ਮੀ ਯੋਗਦਾਨ ਬੇਸਿਕ ਸੈਲਰੀ ਦਾ 10 ਫੀਸਦੀ ਹੀ ਰਹੇਗਾ।

ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਇਕ ਹੋਰ ਵਿਸ਼ੇਸ਼ ਲਾਭ 1 ਅਪ੍ਰੈਲ 2020 ਤੋਂ ਲਾਗੂ ਹੋਵੇਗਾ। ਟਿਅਰ-2 NPS ਖਾਤੇ 'ਚ ਕੀਤਾ ਗਿਆ ਯੋਗਦਾਨ ਆਮਦਨ ਟੈਕਸ ਦੀ ਧਾਰਾ 80 ਸੀ ਲਈ ਯੋਗ ਹੋ ਜਾਵੇਗਾ, ਪਰ ਜਮ੍ਹਾ ਕੀਤਾ ਗਿਆ ਅਮਾਊਂਟ ਡਿਪਾਜ਼ਿਟ ਦੇ ਤਿੰਨ ਸਾਲ ਪੂਰੇ ਹੋਣ ਤੋਂ ਪਹਿਲਾਂ ਨਹੀਂ ਕੱਢਿਆ ਜਾ ਸਕਦਾ ਹੈ। ਹਾਲਾਂਕਿ ਹੋਰ NPS ਗਾਹਕਾਂ ਲਈ ਟਿਅਰ-2 ਖਾਤੇ 'ਚ ਕੀਤੇ ਗਏ ਯੋਗਦਾਨ 'ਤੇ ਕੋਈ 80ਸੀ ਲਾਭ ਨਹੀਂ ਮਿਲੇਗਾ। ਵਿੱਤੀ ਸਾਲ 2020-21 ਦੀ ਸ਼ੁਰੂਆਤ ਤੋਂ ਲਾਗੂ ਹੋਣ ਵਾਲੇ ਸਾਰੇ NPS ਗਾਹਕਾਂ ਲਈ ਮਹੱਤਵਪੂਰਣ ਬਦਲਾਅ ਇਹ ਹੈ ਕਿ 60 ਸਾਲ ਦੀ ਉਮਰ ਵਿਚ ਰਿਟਾਇਰਮੈਂਟ ਦੇ ਸਮੇਂ ਕੱਢਿਆ ਗਿਆ ਪੈਸਾ ਟੈਕਸ ਫਰੀ ਹੋ ਜਾਵੇਗਾ। 

NPS ਨਿਯਮਾਂ ਦੇ ਅਨੁਸਾਰ 60 ਸਾਲ ਦੀ ਉਮਰ ਵਿਚ ਰਿਟਾਇਰ ਹੋਣ 'ਤੇ 60 ਫੀਸਦੀ NPS ਕਾਰਪਸ ਗਾਹਕ ਵਾਪਸ ਕਢਵਾ ਸਕਦਾ ਹੈ ਅਤੇ ਬਾਕੀ 40 ਫੀਸਦੀ ਕਾਰਪਸ ਨੂੰ ਪੈਨਸ਼ਨ ਪਾਲਸੀ 'ਚ ਨਿਵੇਸ਼ ਕਰਨਾ ਹੁੰਦਾ ਹੈ ਜਿਹੜਾ ਕਿ IRDAI ਵਲੋਂ ਰੇਗੂਲੇਟਿਡ ਬੀਮਾ ਕੰਪਨੀ ਹੋਵੇਗੀ। ਸ਼ੁਰੂਆਤ ਵਿਚ ਗਾਹਕਾਂ ਨੂੰ ਪੈਨਸ਼ਨ ਪਾਲਸੀ 'ਚ ਜ਼ਿਆਦ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਨ ਲਈ ਪੂਰੀ ਰਾਸ਼ੀ ਨੂੰ ਟੈਕਸ ਯੋਗ ਬਣਾਇਆ ਗਿਆ ਸੀ। ਇਸ ਤੋਂ ਬਾਅਦ 60 ਫੀਸਦੀ ਰਾਸ਼ੀ ਵਿਚੋਂ 40 ਫੀਸਦੀ ਨੂੰ ਟੈਕਸ ਫਰੀ ਕੀਤਾ ਗਿਆ ਅਤੇ 20 ਫੀਸਦੀ ਨੂੰ ਟੈਕਸ ਯੋਗ ਬਣਾਇਆ ਗਿਆ, ਪਰ 1 ਅਪ੍ਰੈਲ 2020 ਤੋਂ ਪੂਰੇ 60 ਫੀਸਦੀ ਅਮਾਊਂਟ ਟੈਕਸ ਫਰੀ ਹੋ ਜਾਵੇਗਾ।