ਆਪਣੀ ਲਾਈਫ ਇੰਸ਼ੋਰੈਂਸ ਪਾਲਿਸੀ ''ਤੇ ਆਸਾਨੀ ਨਾਲ ਲਓ ਲੋਨ, ਇਹ ਹੈ ਪੂਰਾ ਪ੍ਰੋਸੈੱਸ

09/07/2019 1:18:44 PM

ਨਵੀਂ ਦਿੱਲ—ਲਾਈਫ ਇੰਸ਼ੋਰੈਂਸ ਨਾ ਸਿਰਫ ਤੁਹਾਨੂੰ ਲਾਈਫ ਕਵਰ ਪ੍ਰਦਾਨ ਕਰਦਾ ਹੈ ਸਗੋਂ ਇਸ 'ਤੇ ਤੁਸੀਂ ਲੋਨ ਲੈ ਕੇ ਆਪਣੀ ਵਿੱਤੀ ਲੋੜ ਪੂਰੀ ਵੀ ਕਰ ਸਕਦੇ ਹੋ। ਲਾਈਫ ਇੰਸ਼ੋਰੈਂਸ ਕੰਪਨੀਆਂ ਲਾਈਫ ਇੰਸੋਰੈਂਸ ਪਾਲਿਸੀਆਂ ਨੂੰ ਇਸ ਤਰ੍ਹਾਂ ਫਲੈਕਸੀਬਲ ਬਣਾਉਂਦੀਆਂ ਹਨ ਕਿ ਉਹ ਇਕ ਫਾਈਨਾਂਸ਼ੀਅਲ ਇੰਵੈਸਟਮੈਂਟ ਵਿਕਲਪ ਦੇ ਰੂਪ 'ਚ ਵੀ ਕੰਮ ਕਰ ਸਕਣ। ਆਓ ਜਾਣਦੇ ਹਾਂ ਕਿ ਲਾਈਫ ਇੰਸ਼ੋਰੈਂਸ 'ਤੇ ਲੋਨ ਕਿਸ ਤਰ੍ਹਾਂ ਨਾਲ ਲਿਆ ਜਾ ਸਕਦਾ ਹੈ ਅਤੇ ਇਸ ਦੇ ਕੀ ਫਾਇਦੇ ਹਨ।
ਲਾਈਫ ਇੰਸ਼ੋਰੈਂਸ 'ਤੇ ਲੋਨ ਦੇ ਫਾਇਦੇ
ਲਾਈਫ ਇੰਸ਼ੋਰੈਂਸ 'ਤੇ ਲੋਨ ਲੈਣ ਲਈ ਤੁਰੰਤ ਹੀ ਮਨਜ਼ੂਰੀ ਮਿਲ ਜਾਂਦੀ ਹੈ। ਤੁਹਾਨੂੰ ਪਾਲਿਸੀ ਦੀ ਸਰੈਂਡਰ ਵੈਲਿਊ 'ਤੇ ਲੋਨ ਲਈ ਤੁਰੰਤ ਮਨਜ਼ੂਰੀ ਮਿਲ ਜਾਂਦੀ ਹੈ। ਇਸ ਦੇ ਨਾਲ ਹੀ ਇਥੇ ਪਰਸਨਲ ਲੋਨ ਦੀ ਤੁਲਨਾ 'ਚ ਵਿਆਜ ਦਰਾਂ ਵੀ ਘੱਟ ਹੁੰਦੀਆਂ ਹਨ। ਇਥੇ ਸਮਾਂ ਅਤੇ ਬਾਜ਼ਾਰ ਦੇ ਨਾਲ ਪਾਲਿਸੀ ਦੀ ਵੈਲਿਊ ਵੀ ਨਹੀਂ ਬਦਲਦੀ ਹੈ ਜਦੋਂਕਿ ਸੋਨੇ 'ਤੇ ਲੋਨ 'ਤੇ ਵੈਲਿਊ 'ਚ ਬਦਲਾਅ ਹੁੰਦਾ ਰਹਿੰਦਾ ਹੈ। ਆਮਦਨ ਟੈਕਸ ਵਿਭਾਗ ਵਲੋਂ ਲੋਨ ਦੀ ਰਾਸ਼ੀ ਨੂੰ ਆਮਦਨ 'ਚ ਨਹੀਂ ਜੋੜਿਆ ਜਾਂਦਾ ਹੈ, ਇਸ ਲਈ ਇਥੇ ਟੈਕਸ ਤੋਂ ਵੀ ਤੁਹਾਨੂੰ ਛੋਟ ਮਿਲੇਗੀ।
ਕਿਨ੍ਹਾਂ ਪਾਲਿਸੀਆਂ 'ਤੇ ਲੈ ਸਕਦੇ ਹੋ ਲੋਨ
ਲਾਈਫ ਇੰਸ਼ੋਰੈਂਸ ਪਾਲਿਸੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਵੇਂ-ਟਰਮ ਲਾਈਫ ਯੂਲਿਪ,Endowment, Whole Life, ਮਨੀ ਬੈਂਕ ਆਦਿ, ਪਰ ਸਭ ਲਾਈਫ ਇੰਸ਼ੋਰੈਂਸ ਪਾਲਿਸੀਆਂ ਤੋਂ ਲੋਨ ਨਹੀਂ ਲਿਆ ਜਾ ਸਕਦਾ। ਜਿਵੇਂ ਕਿ ਟਰਮ ਲਾਈਫ ਪਲਾਨਸ 'ਚ ਪਾਲਿਸੀ 'ਤੇ ਲੋਨ ਨਹੀਂ ਲਿਆ ਜਾ ਸਕਦਾ ਹੈ ਕਿਉਂਕਿ ਇਸ 'ਚ ਨਕਦ ਵੈਲਿਊ ਜਾਂ ਸਰੈਂਡਰ ਵੈਲਿਊ ਜਮ੍ਹਾ ਨਹੀਂ ਹੁੰਦਾ ਹੈ। ਇਸ ਲਈ ਪਹਿਲਾਂ ਜਾਂਚ ਲਓ ਕਿ ਤੁਹਾਡੀ ਲਾਈਫ ਇੰਸ਼ੋਰੈਂਸ ਪਾਲਿਸੀ 'ਤੇ ਲੋਨ ਲਿਆ ਜਾ ਸਕਦਾ ਹੈ ਜਾਂ ਨਹੀਂ। ਜੇਕਰ ਤੁਹਾਡੀ ਲਾਈਫ ਇੰਸ਼ੋਰੈਂਸ ਪਾਲਿਸੀ ਇਹ ਯੋਗਤਾ ਰੱਖਦੀ ਹੈ ਤਾਂ ਤੁਸੀਂ ਤਾਂ ਹੀ ਲੋਨ ਲੈ ਸਕਦੇ ਹੋ, ਜਦੋਂ ਤੁਸੀਂ ਨਿਯਮਿਤ ਰੂਪ ਨਾਲ ਘੱਟੋ ਘੱਟ ਤਿੰਨ ਸਾਲ ਤੱਕ ਪ੍ਰੀਮੀਅਮ ਦਾ ਭੁਗਤਾਨ ਕੀਤਾ ਹੋਵੇ। ਹਾਲਾਂਕਿ ਕੁਝ ਕੰਪਨੀਆਂ 'ਚੋਂ ਇਹ ਸਮਾਂ 3 ਸਾਲ ਦੀ ਬਜਾਏ 6 ਮਹੀਨੇ ਵੀ ਹੋ ਸਕਦਾ ਹੈ।
ਕਿੰਨੀ ਹੁੰਦੀ ਹੈ ਲੋਨ ਦੀ ਰਾਸ਼ੀ
ਇੰਸ਼ੋਰੈਂਸ ਪਾਲਿਸੀ ਤੇ ਲੋਨ ਦੀ ਮਨਜ਼ੂਰੀ ਲਈ ਪਾਲਿਸੀਧਾਰਕ ਨੂੰ ਕਿਸੇ ਵਿਸ਼ੇਸ਼ ਪੜਤਾਲ 'ਚੋਂ ਨਹੀਂ ਲੰਘਣਾ ਹੁੰਦਾ ਹੈ ਕਿਉਂਕਿ ਗਾਰੰਟੀਸ਼ੁਦਾ ਰਿਟਰਨ ਵਾਲੇ ਪਲਾਨ 'ਚ ਲੋਨ ਅਮਾਊਂਟ ਸਰੈਂਡਰ ਵੈਲਿਊ ਦੀ 80 ਤੋਂ 90 ਫੀਸਦੀ ਹੁੰਦੀ ਹੈ। ਯੂਲਿਪ ਪਲਾਨਸ ਦੀ ਗੱਲ ਕਰੀਏ ਤਾਂ ਸਾਰੇ ਯੂਲਿਪਸ 'ਚ ਲੋਨ ਦੀ ਸੁਵਿਧਾ ਨਹੀਂ ਹੁੰਦੀ ਹੈ। ਜੇਕਰ ਕੋਈ ਯੂਲਿਪ ਲੋਨ ਦੀ ਸੁਵਿਧਾ ਦਿੰਦਾ ਹੈ ਤਾਂ ਇਸ 'ਚ ਲੋਨ ਅਮਾਊਂਟ ਫੰਡ ਦੀ ਤਾਜ਼ਾ ਵੈਲਿਊ ਦੇ ਬਰਾਬਰ ਹੁੰਦਾ ਹੈ।
ਵਿਆਜ ਦਰ
ਇੰਸ਼ੋਰੈਂਸ ਪਾਲਿਸੀਜ਼ 'ਤੇ ਵਿਆਜ ਦਰ ਪ੍ਰੀਮੀਅਮ ਦੇ ਅਮਾਊਂਟ ਅਤੇ ਭੁਗਤਾਨ ਕੀਤੇ ਗਏ ਪ੍ਰੀਮੀਅਮ ਦੀ ਗਿਣਤੀ 'ਤੇ ਨਿਰਭਰ ਕਰਦੀ ਹੈ। ਪ੍ਰੀਮੀਅਮ ਅਤੇ ਪ੍ਰੀਮੀਅਮ ਦੀ ਗਿਣਤੀ ਜਿੰਨੀ ਜ਼ਿਆਦਾ ਹੋਵੇਗੀ, ਵਿਆਜ ਦਰ ਓਨੀ ਹੀ ਘੱਟ ਹੋਵੇਗੀ।

Aarti dhillon

This news is Content Editor Aarti dhillon