ਜਾਣੋ Gratuity ਦੇ ਕੀ ਹਨ ਨਿਯਮ ਤੇ ਕਿਵੇਂ ਹੁੰਦਾ ਹੈ ਇਸ ਦਾ ਮੁਲਾਂਕਣ

08/20/2019 12:03:05 PM

ਨਵੀਂ ਦਿੱਲੀ — ਕਿਸੇ ਕੰਪਨੀ 'ਚ ਜਦੋਂ ਵੀ ਕੋਈ ਕਰਮਚਾਰੀ  ਘੱਟ ਤੋਂ ਘੱਟ 5 ਸਾਲ ਕੰਮ ਕਰ ਲੈਂਦਾ ਹੈ ਤਾਂ ਕੰਪਨੀ ਆਪਣੇ ਉਸ ਕਰਮਚਾਰੀ ਨੂੰ ਇਕ ਰਕਮ ਦਿੰਦੀ ਹੈ, ਜਿਸ ਨੂੰ ਗਰੈਚੁਟੀ ਕਿਹਾ ਜਾਂਦਾ ਹੈ। ਨਿਯਮਾਂ ਅਨੁਸਾਰ ਆਪਣੇ ਕਰਮਚਾਰੀਆਂ ਨੂੰ ਗਰੈਚੁਟੀ ਦੇਣਾ ਕਿਸੇ ਵੀ ਕੰਪਨੀ ਲਈ ਕਾਨੂੰਨੀ ਤੌਰ 'ਤੇ ਜ਼ਰੂਰੀ ਹੁੰਦਾ ਹੈ। 

ਇਨ੍ਹਾਂ ਲੋਕਾਂ ਨੂੰ ਮਿਲਦਾ ਹੈ ਗਰੈਚੁਟੀ ਦਾ ਲਾਭ

- ਪੇਮੈਂਟ ਆਫ ਗਰੈਚੁਟੀ ਐਕਟ, 1972 ਦੇ ਤਹਿਤ ਗ੍ਰੈਚੂਟੀ ਦਾ ਲਾਭ ਉਸ ਸੰਸਥਾ ਦੇ ਕਰਮਚਾਰੀ ਨੂੰ ਮਿਲਦਾ ਹੈ, ਜਿਸ 'ਚ 10 ਤੋਂ ਜ਼ਿਆਦਾ ਕਰਮਚਾਰੀ ਕੰਮ ਕਰਦੇ ਹੋਣ।

- ਇਸ ਤੋਂ ਇਲਾਵਾ ਕਰਮਚਾਰੀ ਵੱਲੋਂ ਨੌਕਰੀ ਤੋਂ ਅਸਤੀਫਾ ਦੇਣ, ਸੇਵਾ ਮੁਕਤੀ, ਕਿਸੇ ਘਟਨਾ ਜਾਂ ਬਿਮਾਰੀ ਕਾਰਨ ਅਪਾਹਜ ਹੋ ਜਾਣ ਦੀ ਸਥਿਤੀ 'ਚ ਕੰਪਨੀ ਵੱਲੋਂ ਗਰੈਚੁਟੀ ਦੀ ਰਕਮ ਦਿੱਤੀ ਜਾਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਕਰਮਚਾਰੀ ਨੂੰ ਉਸ ਕੰਪਨੀ 'ਚ ਕੰਮ ਕਰਦਿਆਂ 5 ਸਾਲ ਹੋ ਗਏ ਹੋਣ।

- ਕਰਮਚਾਰੀ ਦੀ ਮੌਤ ਹੋ ਜਾਣ ਦੀ ਸਥਿਤੀ 'ਚ ਵੀ ਗਰੈਚੁਟੀ  ਦੀ ਵਿਵਸਥਾ ਹੈ ਅਤੇ ਇਸ ਲਈ  ਤੇ ਇਸ 'ਚ 5 ਸਾਲ ਦੀ ਸੇਵਾ ਦਾ ਨਿਯਮ ਲਾਗੂ ਨਹੀਂ ਹੁੰਦਾ ਹੈ।

- ਕਰਮਚਾਰੀ ਦੇ ਕੰਪਨੀ 'ਚ ਆਖਰੀ ਦਿਨ ਤੋਂ 10 ਦਿਨਾਂ ਦੇ ਅੰਦਰ ਕੰਪਨੀ ਨੂੰ ਗਰੈਚੁਟੀ  ਦੀ ਰਕਮ ਦੇਣੀ ਪੈਂਦੀ ਹੈ। ਜੇਕਰ ਗਰੈਚੁਟੀ ਦੇ ਭੁਗਤਾਨ 'ਚ 30 ਦਿਨਾਂ ਤੋਂ ਜ਼ਿਆਦਾ ਦੇਰ ਹੁੰਦੀ ਹੈ ਤਾਂ ਕੰਪਨੀ ਨੂੰ ਇਸ 'ਤੇ ਵਿਆਜ ਦੇਣਾ ਪੈਂਦਾ ਹੈ।

ਇਸ ਤਰ੍ਹਾਂ ਹੁੰਦਾ ਹੈ ਗਰੈਚੁਟੀ ਦਾ ਮੁਲਾਂਕਣ

ਗਰੈਚੁਟੀ ਦੀ ਰਕਮ ਅਤੇ ਇਸ 'ਤੇ ਲੱਗਣ ਵਾਲੇ ਇਨਕਮ ਟੈਕਸ ਦਾ ਮੁਲਾਂਕਣ ਕਰਨ ਲਈ ਵੱਖ-ਵੱਖ ਨਿਯਮ ਲਾਗੂ ਹੁੰਦੇ ਹਨ। ਗ੍ਰੈਚੁਟੀ ਐਕਟ ਦੇ ਦਾਇਰੇ 'ਚ ਆਉਣ ਵਾਲੇ ਕਰਮਚਾਰੀਆਂ, ਐਕਟ ਦੇ ਦਾਇਰੇ 'ਚ ਨਾ ਆਉਣ ਵਾਲੇ ਕਰਮਚਾਰੀਆਂ ਅਤੇ ਸਰਕਾਰੀ ਕਰਮਚਾਰੀਆਂ ਲਈ ਨਿਯਮ ਵੱਖ-ਵੱਖ ਹੁੰਦੇ ਹਨ। ਕਰਮਚਾਰੀ ਦੇ ਹਰੇਕ ਸਾਲ ਦੀ ਸੇਵਾ ਲਈ ਕੰਪਨੀ ਨੂੰ ਪਿਛਲੀ ਸੈਲਰੀ (ਬੇਸਿਕ ਸੈਲਰੀ+ਮਹਿੰਗਾਈ ਭੱਤਾ+ਕਮੀਸ਼ਨ) ਦੇ 15 ਦਿਨਾਂ ਦੇ ਬਰਾਬਰ ਦੀ ਰਕਮ ਗਰੈਚੁਟੀ  ਦੇ ਰੂਪ 'ਚ ਦੇਣੀ ਹੁੰਦੀ ਹੈ। ਇਸ ਦੇ ਨਾਲ ਹੀ ਜੇਕਰ ਕੋਈ ਕਰਮਚਾਰੀ ਆਪਣੀ ਸੇਵਾ ਆਖਰੀ ਸਾਲ ਤੋਂ 6 ਮਹੀਨੇ ਤੋਂ ਜ਼ਿਆਦਾ ਕੰਮ ਕਰਦਾ ਹੈ ਤਾਂ ਉਸ ਨੂੰ ਗ੍ਰੈਚੂਟੀ ਦਾ ਮੁਲਾਂਕਣ ਕਰਨ ਲਈ ਪੂਰਾ ਇਕ ਸਾਲ ਮੰਨਿਆ ਜਾਵੇਗਾ। ਜਿਵੇਂ ਕਿ ਕੋਈ ਕਰਮਚਾਰੀ ਆਪਣੀ ਕੰਪਨੀ 'ਚ 5 ਸਾਲ ਸੇਵਾਵਾਂ ਦਿੰਦਾ ਹੈ, ਤਾਂ ਗਰੈਚੁਟੀ ਦਾ ਮੁਲਾਂਕਣ 6 ਸਾਲ ਦੀ ਸਰਵਿਸ ਦੇ ਆਧਾਰ 'ਤੇ ਕੀਤਾ ਜਾਂਦਾ ਹੈ। 


ਕਿਸੇ ਵੀ ਕਰਮਚਾਰੀ ਦੀ ਗਰੈਚੁਟੀ ਦੀ ਰਕਮ ਦੋ ਚੀਜ਼ਾਂ 'ਤੇ ਨਿਰਭਰ ਕਰਦੀ ਹੈ। ਕਰਮਚਾਰੀ ਨੇ ਉਸ ਕੰਪਨੀ 'ਚ ਕਿੰਨੇ ਸਾਲ ਕੰਮ ਕੀਤਾ ਹੈ ਤੇ ਉਸ ਦੀ ਆਖਰੀ ਲਈ ਗਈ ਸੈਲਰੀ ਕਿੰਨੀ ਹੈ। ਇਸ ਸੈਲਰੀ 'ਚ ਬੇਸਿਕ ਸੈਲਰੀ ਤੇ ਮਹਿੰਗਾਈ ਭੱਤਾ ਸ਼ਾਮਲ ਹੁੰਦਾ ਹੈ। ਆਪਣੀ ਗਰੈਚੁਟੀ ਦੀ ਰਕਮ ਦਾ ਮੁਲਾਂਕਣ ਕਰਨਾ ਬਹੁਤ ਆਸਾਨ ਹੈ। ਇਸ ਲਈ ਤੁਹਾਨੂੰ ਉਸ ਕੰਪਨੀ 'ਚ ਸਰਵਿਸ ਦੇ ਕੁਲ ਸਾਲਾਂ ਨੂੰ 15 ਦਿਨ ਦੀ ਸੈਲਰੀ ਨਾਲ ਗੁਣਾ ਕਰਨਾ ਹੋਵੇਗਾ। ਇਹ 15 ਦਿਨ ਦੀ ਸੈਲਰੀ ਸੇਵਾ ਦੇ ਆਖਰੀ ਮਹੀਨੇ ਦੀ ਸੈਲਰੀ (ਬੇਸਿਕ ਸੈਲਰੀ ਤੇ ਡੀ.ਏ.) ਦੇ ਆਧਾਰ 'ਤੇ ਤੈਅ ਹੋਵੇਗੀ। ਗਰੈਚੁਟੀ ਦੀ ਗਣਨਾ 'ਚ ਇਕ ਮਹੀਨੇ ਦੀ ਸਰਵਿਸ ਨੂੰ 26 ਦਿਨ ਦੇ ਕੰਮ ਦੇ ਰੂਪ 'ਚ ਮੰਨਿਆ ਜਾਂਦਾ ਹੈ। 15 ਦਿਨ ਦੀ ਸੈਲਰੀ ਦੀ ਗਣਨਾ ਵੀ ਇਸੇ ਆਧਾਰ 'ਤੇ ਕੀਤਾ ਜਾਂਦੀ ਹੈ। ਇਸੇ ਤਰ੍ਹਾਂ 15 ਦਿਨਾਂ ਦੀ ਸੈਲਰੀ ਕੱਢਣ ਲਈ ਤੁਹਾਨੂੰ ਆਖਰੀ ਮਹੀਨੇ ਦੀ ਸੈਲਰੀ ਨੂੰ 26 ਨਾਲ ਵੰਡ(ਡਿਵਾਈਡ) ਕਰ ਕੇ ਉਸ ਨੂੰ 15 ਨਾਲ ਗੁਣਾ ਕਰਨਾ ਪਵੇਗਾ। ਹੁਣ ਗਰੈਚੁਟੀ ਦੀ ਰਕਮ ਕੱਢਣ ਲਈ ਤੁਹਾਨੂੰ ਇਸ ਰਕਮ ਨੂੰ ਸੇਵਾ ਦੇ ਕੁਲ ਸਾਲਾਂ ਨਾਲ ਗੁਣਾ ਕਰਨਾ ਪਵੇਗਾ।