ਨਹੀਂ ਜਾਣਦੇ FD ਤੇ RD ਖਾਤੇ 'ਚ ਫਰਕ ਤਾਂ ਪੜ੍ਹੋ ਇਹ ਖਬਰ

11/06/2018 1:58:29 PM

ਨਵੀਂ ਦਿੱਲੀ — ਲੋਕਾਂ ਨੂੰ ਅਕਸਰ ਇਹ ਫੈਸਲਾ ਲੈਣ 'ਚ ਮੁਸ਼ਕਲ ਆਉਂਦੀ ਹੈ ਕਿ ਉਨ੍ਹਾਂ ਨੂੰ ਫਿਕਸ ਡਿਪਾਜ਼ਿਟ ਵਿਚ ਪੈਸਾ ਲਗਾਉਣਾ ਚਾਹੀਦਾ ਹੈ ਜਾਂ ਰਿਕਰਿੰਗ ਡਿਪਾਜ਼ਿਟ ਵਿਚ ਨਿਵੇਸ਼ ਕਰਨਾ ਚਾਹੀਦਾ ਹੈ। ਦਰਅਸਲ ਇਨ੍ਹਾਂ ਦੋਵਾਂ ਬਾਰੇ ਸਹੀ ਜਾਣਕਾਰੀ ਅਤੇ ਨਿਵੇਸ਼ ਕਰਨ ਦੀਆਂ ਸਥਿਤੀਆਂ ਦੇ ਅਧਾਰ 'ਤੇ ਹੀ ਨਿਵੇਸ਼ ਕਰਨ ਦੇ ਤਰੀਕੇ ਦੀ ਚੋਣ ਕਰਨੀ ਚਾਹੀਦੀ ਹੈ। ਦੋਵਾਂ ਹੀ ਮਾਮਲਿਆਂ ਵਿਚ ਵਿਆਜ ਲਗਭਗ ਬਰਾਬਰ ਹੀ ਮਿਲਦਾ ਹੈ, ਪਰ ਦੋਵਾਂ ਵਿਚ ਪੈਸਾ ਨਿਵੇਸ਼ ਕਰਨ ਦਾ ਤਰੀਕਾ ਵੱਖਰਾ ਹੁੰਦਾ ਹੈ। ਆਓ ਜਾਣਦੇ ਹਾਂ ਫਿਕਸ ਡਿਪਾਜ਼ਿਟ(00) ਅਤੇ ਰਿਕਰਿੰਗ ਡਿਪਾਜ਼ਿਟ 'ਚ ਕੀ ਫਰਕ ਹੁੰਦਾ ਹੈ।

ਨਿਵੇਸ਼ ਦੀ ਸਥਿਤੀ

- ਜੇਕਰ ਤੁਹਾਡੇ ਕੋਲ ਕਿਸੇ ਮਾਧਿਅਮ ਤੋਂ ਇਕੱਠੀ ਰਾਸ਼ੀ ਆ ਗਈ ਹੈ ਅਤੇ ਤੁਸੀਂ ਉਸ ਵੱਡੀ ਰਕਮ ਨੂੰ ਆਪਣੇ ਕੋਲ ਨਾ ਰੱਖ ਕੇ ਬੈਂਕ ਵਿਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਫਿਕਸ ਡਿਰਾਜ਼ਿਟ(FD) 'ਚ ਨਿਵੇਸ਼ ਕਰਨਾ ਸਹੀ ਰਹੇਗਾ।  

- ਜੇਕਰ ਤੁਸੀਂ ਮਹੀਨਾਵਾਰ ਬਚਤ ਕਰਨ ਦੀ ਸਥਿਤੀ ਵਿਚ ਹੋ ਮਤਲਬ ਹਰੇਕ ਮਹੀਨੇ ਥੋੜ੍ਹਾ-ਥੋੜ੍ਹਾ ਨਿਵੇਸ਼ ਹੀ ਕਰ ਸਕਦੇ ਹੋ ਤਾਂ ਤੁਹਾਡੇ ਆਰਥਿਕ ਸਥਿਤੀ ਦੇ ਹਿਸਾਬ ਨਾਲ ਤੁਹਾਨੂੰ ਰੇਕਰਿੰਗ ਡਿਪਾਜ਼ਿਟ(RD) 'ਚ ਨਿਵੇਸ਼ ਕਰਨਾ ਚਾਹੀਦਾ ਹੈ।

ਉਦੇਸ਼(ਮਕਸਦ)

ਲੋਕ ਛੋਟੀ ਜਾਂ ਵੱਡੀ ਰਕਮ ਨੂੰ ਸੁਰੱਖਿਅਤ ਰੱਖਣ ਲਈ ਅਤੇ ਜ਼ਿਆਦਾ ਵਿਆਜ ਲਈ ਫਿਕਸ ਡਿਪਾਜ਼ਿਟ ਸਕੀਮ 'ਚ ਨਿਵੇਸ਼ ਕਰਦੇ ਹਨ। ਆਮ ਬਚਤ ਖਾਤੇ ਵਿਚ ਘੱਟ ਵਿਆਜ ਮਿਲਦਾ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਬਚਤ ਦੀ ਆਦਤ ਬਣਾਉਣ ਲਈ ਲੋਕ ਰਿਕਰਿੰਗ ਡਿਪਾਜ਼ਿਟ ਦਾ ਸਹਾਰਾ ਲੈਂਦੇ ਹਨ। ਫਿਕਸ ਡਿਪਾਜ਼ਿਟ ਸਕੀਮ ਦੇ ਤਹਿਤ ਸਾਰੀ ਰਕਮ ਇਕੱਠੀ ਜਮ੍ਹਾਂ ਕਰਵਾ ਦਿੱਤੀ ਜਾਂਦੀ ਹੈ ਜਦੋਂਕਿ ਰੇਕਰਿੰਗ ਡਿਪਾਜ਼ਿਟ 'ਚ ਮਿੱਥੇ ਸਮੇਂ ਮਿਆਦ ਦੇ ਹਿਸਾਬ ਨਾਲ ਬੈਂਕ ਵਿਚ ਮਿੱਥੀ ਮਿਆਦ ਤੱਕ ਥੋੜ੍ਹਾ-ਥੋੜ੍ਹਾ ਪੈਸਾ ਜਮ੍ਹਾਂ ਕਰਵਾਉਣਾ ਹੁੰਦਾ ਹੈ। 

ਮਿਆਦ

ਫਿਕਸ ਡਿਪਾਜ਼ਿਟ ਵਿਚ 7 ਦਿਨਾਂ ਤੋਂ ਲੈ ਕੇ 10 ਸਾਲ ਦੀ ਮਿਆਦ ਲਈ ਖਾਤਾ ਖੋਲ੍ਹਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਰੇਕਰਿੰਗ ਡਿਪਾਜ਼ਿਟ ਖਾਤੇ ਦੀ ਸਮਾਂ ਮਿਆਦ 6 ਮਹੀਨੇ ਤੋਂ 10 ਸਾਲ ਹੋ ਸਕਦੀ ਹੈ। 

ਵਿਆਜ

ਫਿਕਸ ਡਿਪਾਜ਼ਿਟ 'ਚ ਵਿਆਜ ਮਿਲਣ ਤੋਂ ਬਾਅਦ ਜਮ੍ਹਾਂ ਰਾਸ਼ੀ 'ਤੇ ਅਗਲਾ ਵਿਆਜ ਲੱਗਦਾ ਹੈ। ਇਸੇ ਤਰ੍ਹਾਂ ਰੇਕਰਿੰਗ ਡਿਪਾਜ਼ਿਟ ਦੇ ਮਾਮਲੇ 'ਚ ਵੀ ਤਿਮਾਹੀ ਦੇ ਅਧਾਰ 'ਤੇ ਵਿਆਜ ਲਗਾਇਆ ਜਾਂਦਾ ਹੈ ਅਤੇ ਕੁੱਲ ਵਧੀ ਹੋਈ ਰਾਸ਼ੀ 'ਤੇ ਅਗਲਾ ਵਿਆਜ ਦਿੱਤਾ ਜਾਂਦਾ ਹੈ।

ਰਕਮ ਕਢਵਾਉਣ ਸਮੇਂ

ਫਿਕਸ ਡਿਪਾਜ਼ਿਟ ਦੀ ਸਮਾਂ ਮਿਆਦ ਪੂਰੀ ਹੋਣ ਤੋਂ ਬਾਅਦ ਰਕਮ ਕੱਢੀ ਜਾ ਸਕਦੀ ਹੈ, ਜੇਕਰ ਮਿੱਥੀ ਮਿਆਦ ਤੋਂ ਪਹਿਲਾਂ ਪੈਸੇ ਕਢਵਾਉਣੇ ਹਨ ਤਾਂ ਇਸ 'ਤੇ ਜੁਰਮਾਨਾ ਲੱਗਦਾ ਹੈ। 20,000 ਤੋਂ ਘੱਟ ਦੀ ਰਾਸ਼ੀ ਨਕਦ ਵਿਚ ਦਿੱਤੀ ਜਾ ਸਕਦੀ ਹੈ ਪਰ ਇਸ ਤੋਂ ਜ਼ਿਆਦਾ ਦੀ ਰਕਮ ਬਚਤ ਖਾਤੇ ਵਿਚ ਟਰਾਂਸਫਰ ਕੀਤੀ ਜਾਂਦੀ ਹੈ। ਟੈਕਸ ਸੇਵਿੰਗ ਡਿਪਾਜ਼ਿਟ ਦੇ ਮਾਮਲੇ 'ਚ ਪੰਜ ਸਾਲ ਪੂਰੇ ਹੋਣ ਤੋਂ ਪਹਿਲਾਂ ਰਾਸ਼ੀ ਨਹੀਂ ਕੱਢੀ ਜਾ ਸਕਦੀ ਹੈ।

ਰੇਕਰਿੰਗ ਡਿਪਾਜ਼ਿਟ ਦੇ ਮਾਮਲੇ 'ਚ ਜੇਕਰ ਕੋਈ ਅਧੂਰੀ ਆਰ.ਡੀ. ਛੱਡਣਾ ਚਾਹੇ ਤਾਂ ਉਸੇ ਬੈਂਕ ਵਿਚ ਜੇਕਰ ਨਿਵੇਸ਼ਕ ਟਰਮ ਪਲਾਨ ਲੈ ਲਵੇ ਤਾਂ ਕੋਈ ਜ਼ੁਰਮਾਨਾ ਨਹੀਂ ਦੇਣਾ ਹੁੰਦਾ ਹੈ। ਥੋੜ੍ਹੀ ਰਕਮ ਕੱਢਣਾ ਇਸ ਨਿਵੇਸ਼ 'ਚ ਸੰਭਵ ਨਹੀਂ ਹੁੰਦਾ ਪਰ ਕਈ ਬੈਂਕ ਆਰ.ਡੀ. ਨਾਲ ਲੋਨ ਦੀ ਸੁਲਿਧਾ ਦਿੰਦੇ ਹਨ। ਸਮੇਂ ਤੋਂ ਪਹਿਲਾਂ ਪੂਰੀ ਰਕਮ ਕੱਢੀ ਜਾ ਸਕਦੀ ਹੈ ਪਰ ਇਸ ਰਾਸ਼ੀ 'ਤੇ ਮਿਲਣ ਵਾਲਾ ਵਿਆਜ ਘੱਟ ਮਿਲਦਾ ਹੈ।

ਨਾਮੀਨੇਸ਼ਨ ਦਾ ਤਰੀਕਾ

ਇਨ੍ਹਾਂ ਦੋਵੇਂ ਤਰ੍ਹਾਂ ਦੇ ਨਿਵੇਸ਼ 'ਚ ਖਾਤੇ ਵਿਚ ਨਾਮੀਨੇਸ਼ਨ ਦਾ ਤਰੀਕਾ ਇਕ ਹੀ ਹੁੰਦਾ ਹੈ। ਆਰ.ਡੀ. ਅਤੇ ਐੱਫ.ਡੀ. ਦੇ ਅਧਾਰ 'ਤੇ ਲੋਨ ਲਿਆ ਜਾ ਸਕਦਾ ਹੈ। ਬੈਂਕ ਐੱਫ.ਡੀ. 'ਤੇ 70 ਤੋਂ 90 ਫੀਸਦੀ ਤੱਕ ਦਾ ਲੋਨ ਦਿੰਦੇ ਹਨ ਅਤੇ ਆਰ.ਡੀ. 'ਤੇ ਵੀ 90 ਫੀਸਦੀ ਤੱਕ ਦਾ ਲੋਨ ਆਫਰ ਕਰਦੇ ਹਨ।