ਆਮਦਨ ਟੈਕਸ ਵਿਭਾਗ ਇਨ੍ਹਾਂ 15 ਦਿਨਾਂ 'ਚ ਕਰੇਗਾ ਟੈਕਸਦਾਤਿਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ

05/14/2019 1:04:49 PM

ਨਵੀਂ ਦਿੱਲੀ — ਆਮਦਨ ਟੈਕਸ ਵਿਭਾਗ ਨੇ ਕਿਹਾ ਹੈ ਕਿ ਉਹ ਅਪੀਲੀ ਮਾਮਲਿਆਂ ਦੇ ਜਲਦੀ ਨਿਪਟਾਰੇ ਅਤੇ ਕਰਜ਼ਦਾਤਿਆਂ ਦੀ ਪਿਛਲੀ ਟੈਕਸ ਮੰਗ ਦੀ ਵਿਵਸਥਾ ਦੇ ਨਾਲ ਰਿਫੰਡ ਵਰਗੇ ਮਾਮਲਿਆਂ 'ਤੇ 16 ਮਈ ਤੋਂ 31 ਮਈ ਤੱਕ ਕੰਮ ਕਰੇਗਾ।  ਖੇਤਰੀ ਦਫਤਰਾਂ ਨੂੰ ਭੇਜੇ ਪੱਤਰ ਵਿਚ ਕੇਂਦਰੀ ਪ੍ਰਤੱਖ ਬੋਰਡ(CBDT) ਨੇ ਕਿਹਾ ਹੈ ਕਿ 16-31 ਮਈ ੇਦੇ ਦੌਰਾਨ ਸਾਰੇ ਅਸੈਸਿੰਗ ਅਫਸਰ ਅਪੀਲੀ ਮਾਮਲਿਆਂ ਦੇ ਨਾਲ ਸੋਧੇ ਆਰਡਰ ਜਾਰੀ ਕਰਨ ਨੂੰ ਪ੍ਰਾਥਮਿਕਤਾ ਦੇਣਗੇ। ਇਸ ਦੌਰਾਨ ਦਿਨ ਦੇ ਪਹਿਲੇ ਅੱਧੇ ਸਮੇਂ ਦੌਰਾਨ ਆਮਦਨ ਕਰ ਅਧਿਕਾਰੀ ਲੋਕਾਂ ਨੂੰ ਮਿਲਣ ਜਾਂ ਸਲਾਹ ਦੇਣ ਦਾ ਕੰਮ ਕਰਨਗੇ ਜਿਹੜੇ ਕਿ ਆਪਣਾ ਮਾਮਲਾ ਸਮਝਣਾ ਚਾਹੁੰਦੇ ਹਨ।

ਸੋਧ ਨੂੰ ਲੈ ਕੇ CBDT ਨੇ ਕਿਹਾ ਹੈ ਕਿ ਬੇਮੇਲ ਟੀ.ਡੀ.ਐਸ. ਦੇ ਮਾਮਲੇ 'ਤੇ ਖਾਸ ਧਿਆਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਕਿਹਾ ਕਿ ਆਮਦਨ ਟੈਕਸ ਐਕਟ ਦੀ ਧਾਰਾ 245 ਦੀ ਕਾਰਵਾਈ ਦੇ ਤਹਿਤ ਟੈਕਸ ਦਾਤਿਆਂ ਦੇ ਜਵਾਬ ਅਤੇ ਮੰਗਾਂ 'ਤੇ ਵੀ ਖਾਸ ਤੌਰ 'ਤੇ ਪੂਰਾ ਧਿਆਨ ਦਿੱਤਾ ਜਾਵੇਗਾ ਕਿਉਂਕਿ ਇਸ ਤਰ੍ਹਾਂ ਨਾਲ ਟੈਕਸਦਾਤਿਆਂ 'ਚ ਅਸੰਤੁਸ਼ਟੀ ਦਾ ਭਾਵ ਪੈਦਾ ਹੋ ਰਿਹਾ ਹੈ। ਧਾਰਾ 245 ਦੇ ਤਹਿਤ ਟੈਕਸ ਅਥਾਰਟੀ ਟੈਕਸ ਦਾਤਿਆਂ ਨੂੰ ਮਿਲਣ ਵਾਲੇ ਰਿਫੰਡ ਦੇ ਨਾਲ ਉਨ੍ਹਾਂ ਕੋਲ ਬਕਾਇਆ ਪਿਛਲੀ ਰਾਸ਼ੀ ਨੂੰ ਅਡਜੱਸਟ(ਵਿਵਸਥਿਤ) ਕਰ ਸਕਦੇ ਹਨ।

CBDT ਦੇ ਇਸ ਕਦਮ ਨਾਲ ਅਗਲੇ ਇਕ ਮਹੀਨੇ ਦੇ ਦੌਰਾਨ ਅਟਕੇ ਰਿਫੰਡ ਦੀ ਭਾਰੀ ਰਾਸ਼ੀ ਜਾਰੀ ਕੀਤੇ ਜਾਣ ਦੀ ਉਮੀਦ ਹੈ। ਪਿਛਲੇ ਸਾਲ ਵੀ ਮਈ ਵਿਚ ਹੀ CBDT ਨੇ ਸ਼ਿਕਾਇਤ ਸੈਟਲਮੈਂਟ ਪੰਰਦਵਾੜੇ ਦਾ ਆਯੋਜਨ ਕੀਤਾ ਸੀ।