ਬੈਂਕ ਖਾਤਾ ਬੰਦ ਕਰਦੇ ਹੋਏ ਬਚਣਾ ਚਾਹੁੰਦੇ ਹੋ 'ਕਲੋਜ਼ਰ ਚਾਰਜ' ਤੋਂ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

10/09/2019 1:22:10 PM

ਨਵੀਂ ਦਿੱਲੀ — ਆਮਤੌਰ 'ਤੇ ਕਈ ਕਾਰਨਾਂ ਕਰਕੇ ਸਾਡੇ ਕੋਲ ਬਹੁਤ ਸਾਰੇ ਬੈਂਕ ਖਾਤੇ ਹੋ ਜਾਂਦੇ ਹਨ ਕਿਉਂਕਿ ਕਈ ਵਾਰ ਨੌਕਰੀ ਬਦਲਣ ਦੇ ਬਾਅਦ ਦੂਜੀ ਕੰਪਨੀ 'ਚ ਨਵਾਂ ਖਾਤਾ ਖੁੱਲਵਾਉਣਾ ਪੈਂਦਾ ਹੈ ਜਾਂ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਜ਼ਿਆਦਾ ਬੈਂਕ ਖਾਤੇ ਮਤਲਬ ਜ਼ਿਆਦਾ ਮੈਨੇਜਮੈਂਟ ਦੀ ਜ਼ਰੂਰਤ। ਦੂਜੇ ਪਾਸੇ ਕਈ ਬੈਂਕਾਂ ਦੇ ਨਿਯਮ ਬਹੁਤ ਜ਼ਿਆਦਾ ਸਖਤ ਹੁੰਦੇ ਹਨ ਕਿ ਮੈਨੇਜ ਕਰਨਾ ਸਕਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹੀਆਂ ਹੀ ਕੁਝ ਸਥਿਤੀਆਂ 'ਚ ਸਾਨੂੰ ਆਪਣੇ ਕੁਝ ਖਾਤੇ ਬੰਦ ਕਰਵਾਉਣੇ ਪੈ ਜਾਂਦੇ ਹਨ।

ਖਾਤਾ ਬੰਦ ਕਰਵਾਉਣ ਦਾ ਵਿਕਲਪ ਵੀ ਐਡੀਸ਼ਨਲ ਚਾਰਜ ਦੇ ਨਾਲ ਆਉਂਦਾ ਹੈ। ਬੈਂਕ ਖਾਤਾ ਬੰਦ ਕਰਵਾਉਣ ਨੂੰ ਲੈ ਕੇ ਵੱਖ-ਵੱਖ ਕਲੋਜ਼ਰ ਚਾਰਜ ਹੁੰਦੇ ਹਨ। ਦੂਜੇ ਪਾਸੇ ਬੈਂਕ ਕਲੋਜ਼ਿੰਗ ਟਾਈਮ ਨੂੰ ਲੈ ਕੇ ਵੱਖਰੇ ਨਿਯਮ ਲਾਗੂ ਕਰਦੇ ਹਨ।

ਇਨ੍ਹਾਂ ਸਥਿਤੀਆਂ 'ਚ ਦੇਣਾ ਪੈ ਸਕਦਾ ਹੈ ਚਾਰਜ

ਜੇਕਰ ਤੁਸੀਂ ਆਪਣਾ ਖਾਤਾ ਖੁਲਵਾਉਣ ਦੇ ਇਕ ਸਾਲ ਅੰਦਰ ਆਪਣਾ ਖਾਤਾ ਬੰਦ ਕਰਵਾਉਂਦੇ ਹੋ ਤਾਂ ਤੁਹਾਨੂੰ ਕਲੋਜ਼ਰ ਚਾਰਜ ਦੇਣਾ ਹੋਵੇਗਾ। ਇਸ ਦੇ ਨਾਲ ਹੀ ਜੇਕਰ ਤੁਸੀਂ ਆਪਣਾ ਖਾਤਾ ਖੁੱਲਵਾਉਣ ਦੇ 14 ਦਿਨਾਂ ਅੰਦਰ ਇਸ ਨੂੰ ਬੰਦ ਕਰਵਾਉਂਦੇ ਹੋ ਤਾਂ ਬੈਂਕ ਤੁਹਾਡੇ ਕੋਲੋਂ ਕੋਈ ਚਾਰਜ ਨਹੀਂ ਲਵੇਗਾ। ਇਸ ਤੋਂ ਇਲਾਵਾ ਕਿਸੇ ਦੀ ਮੌਤ ਹੋ ਜਾਣ ਦੇ ਬਾਅਦ ਉਸਦਾ ਖਾਤਾ ਬੰਦ ਕਰਵਾਉਣ ਲਈ ਬੈਂਕ ਕੋਈ ਚਾਰਜ ਨਹੀਂ ਲੈਂਦਾ। ਜੇਕਰ ਸਟੇਟ ਬੈਂਕ ਆਫ ਇੰਡੀਆ ਦੀ ਗੱਲ ਕਰੀਏ ਤਾਂ ਇਹ ਬੈਂਕ ਪਹਿਲਾਂ ਕਿਸੇ ਮ੍ਰਿਤਕ ਦਾ ਖਾਤਾ ਬੰਦ ਕਰਨ ਲਈ ਅਤੇ ਖਾਤਾ ਖੋਲਣ ਦੇ ਇਕ ਸਾਲ ਬਾਅਦ ਵੀ ਬੰਦ ਕਰਵਾਉਣ 'ਤੇ 500 ਰੁਪਏ ਤੋਂ 1,000 ਰੁਪਏ ਚਾਰਜ ਕਰਦਾ ਸੀ।

ਕਰੰਟ ਅਕਾਊਂਟ(Current Account) ਨੂੰ 14 ਦਿਨਾਂ ਬਾਅਦ ਬੰਦ ਕਰਵਾਉਣ 'ਤੇ ਬੈਂਕ ਕਲੋਜ਼ਰ ਚਾਰਜ ਲੈਂਦੇ ਹਨ। ਇਸ ਲਈ ਬੈਂਕ 500 ਤੋਂ 1,000 ਵਿਚਕਾਰ ਚਾਰਜ ਲੈਂਦੇ ਹਨ। ਜ਼ਿਕਰਯੋਗ ਹੈ ਕਿ ਬੈਂਕ ਕਲੋਜ਼ਰ ਚਾਰਜ ਗਾਹਕ ਨੂੰ ਦਿੱਤੀ ਗਈ ਓਪਨਿੰਗ ਕਿੱਟ, ਚੈੱਕ ਬੁੱਕ ਅਤੇ ਡੈਬਿਟ ਕਾਰਡ ਵਗੈਰਾ ਦੇ ਚਾਰਜ ਨੂੰ ਕਵਰ ਕਰਨ ਲਈ ਲੈਂਦੇ ਹਨ।
ਰਿਜ਼ਰਵ ਬੈਂਕ ਆਫ ਇੰਡੀਆ ਨੇ ਕਲੋਜ਼ਰ ਚਾਰਜ ਲਈ ਕੋਈ ਨਿਰਧਾਰਤ ਗਾਈਡਲਾਈਂਸ ਫਿਕਸ ਨਹੀਂ ਕੀਤੀਆਂ ਹਨ। ਇਸ ਲਈ ਇਹ ਪੂਰੀ ਤਰ੍ਹਾਂ ਨਾਲ ਬੈਂਕ 'ਤੇ ਨਿਰਭਰ ਕਰਦਾ ਹੈ ਕਿ ਉਹ ਤੁਹਾਡੇ ਕੋਲੋਂ ਕਿੰਨਾ ਚਾਰਜ ਲੈਂਦੇ ਹਨ। ਇਸ ਲਈ ਇਸ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ ਕਿ ਤੁਸੀਂ ਆਪਣਾ ਬੈਂਕ ਖਾਤਾ ਕਿੰਨੀ ਮਿਆਦ 'ਚ ਬੰਦ ਕਰਵਾਉਣਾ ਚਾਹੁੰਦੇ ਹੋ।