ਜੇਕਰ ਤੁਸੀਂ ਵੀ ਕੀਤੀ ਹੈ ਟੈਕਸ ਦੀ ਚੋਰੀ, ਤਾਂ ਜਾਣੋ ਇਹ ਨਿਯਮ

09/21/2019 1:25:15 PM

ਨਵੀਂ ਦਿੱਲੀ — ਜੇਕਰ ਤੁਸੀਂ ਵੀ ਟੈਕਸ ਦੀ ਚੋਰੀ ਕਰ ਲਈ ਹੈ ਤਾਂ ਇਸ ਤੋਂ ਡਰਨ ਦੀ ਬਜਾਏ ਇਸ ਗਲਤੀ ਨੂੰ ਸੁਧਾਰਨ ਦੀ ਜ਼ਰੂਰਤ ਹੈ। 25 ਲੱਖ ਰੁਪਏ ਤੱਕ ਦੀ ਟੈਕਸ ਚੋਰੀ 'ਤੇ ਵੀ ਜੇਲ ਨਹੀਂ ਹੋਵੇਗੀ। 

ਨਿਯਮਾਂ 'ਚ ਇਹ ਹੋਏ ਬਦਲਾਓ

- ਹੁਣ ਤੱਕ ਦੇ ਨਿਯਮਾਂ ਅਨੁਸਾਰ ਜੇਕਰ ਕਿਸੇ ਨੇ ਟੀ.ਡੀ.ਐਸ. ਨਹੀਂ ਜਮ੍ਹਾਂ ਕੀਤਾ ਹੈ ਤਾਂ ਉਸ ਨੂੰ 3 ਮਹੀਨੇ ਤੋਂ ਲੈ ਕੇ 6 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਸੀ ਪਰ ਹੁਣ ਨਵੇਂ ਨਿਯਮਾਂ ਦੇ ਬਾਅਦ ਵਿਅਕਤੀ ਨੂੰ ਜੇਲ ਨਹੀਂ ਹੋਵੇਗੀ।
- ਇਸੇ ਤਰ੍ਹਾਂ ਜੇਕਰ ਕਿਸੇ ਨੇ ਜਾਣਬੂਝ ਕੇ ਆਪਣੀ ਆਦਮਨੀ ਘੱਟ ਦਿਖਾਈ ਹੈ ਅਤੇ 25 ਲੱਖ ਰੁਪਏ ਤੱਕ ਦੀ ਟੈਕਸ ਚੋਰੀ ਕੀਤੀ ਹੈ ਤਾਂ ਉਸਨੂੰ ਪਹਿਲਾਂ ਦੇ ਨਿਯਮਾਂ ਤਹਿਤ 7 ਸਾਲ ਤੱਕ ਦੀ ਜੇਲ ਦੀ ਸਜ਼ਾ ਅਤੇ ਜੁਰਮਾਨੇ ਦੀ ਵਿਵਸਥਾ ਸੀ ਪਰ ਹੁਣ ਆਮ ਹਾਲਾਤ 'ਚ ਅਪਾਰਿਧਕ ਮਾਮਲਾ ਨਹੀਂ ਚੱਲੇਗਾ।
- ਇਸੇ ਤਰ੍ਹਾਂ ਰਿਟਰਨ ਨਾ ਭਰਨ 'ਤੇ ਪਹਿਲਾਂ 3 ਮਹੀਨੇ ਤੋਂ 7 ਸਾਲ ਤੱਕ ਦੀ ਜੇਲ ਅਤੇ ਜੁਰਮਾਨੇ ਦੀ ਵਿਵਸਥਾ ਸੀ ਪਰ ਹੁਣ ਨਵੇਂ ਨਿਯਮਾਂ ਦੇ ਤਹਿਤ ਰਿਟਰਨ ਨਾ ਭਰਨ 'ਤੇ ਆਮ ਹਾਲਾਤ 'ਚ ਅਪਰਾਧਿਕ ਮਾਮਲਾ ਨਹੀਂ ਚੱਲੇਗਾ।

ਟੈਕਸ ਚੋਰੀ 'ਤੇ ਜੇਲ ਨਹੀਂ

ਆਮਦਨ ਟੈਕਸ ਵਿਭਾਗ ਵਲੋਂ ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਅਣਜਾਣੇ 'ਚ ਜਾਂ ਪਹਿਲੀ ਵਾਰ ਟੈਕਸ ਚੋਰੀ ਕਰਨ 'ਤੇ ਜੇਲ ਨਹੀਂ ਹੋਵੇਗੀ। ਪਰ ਵਾਰ-ਵਾਰ ਟੈਕਸ ਚੋਰੀ ਕਰਨ 'ਤੇ ਮੁਕੱਦਮਾ ਅਤੇ ਜੇਲ ਦੋਵੇਂ ਹੀ ਸਜ਼ਾ ਦਿੱਤੀਆਂ ਜਾ ਸਕਦੀਆਂ ਹਨ ਅਜਿਹਾ ਦੋ ਅਧਿਕਾਰੀਆਂ ਦੇ ਬਣੇ ਕਾਲੇਜਿਅਮ ਦੀ ਮਨਜ਼ੂਰੀ ਦੇ ਬਾਅਦ ਹੋਵੇਗਾ। ਅਪਰਾਧਿਕ ਮਾਮਲੇ 'ਚ ਕਿਸੇ ਇਕ ਅਧਿਕਾਰੀ ਦੀ ਮਨਮਰਜ਼ੀ ਨਹੀਂ ਚੱਲੇਗੀ। ਜ਼ਿਕਰਯੋਗ ਹੈ ਕਿ  25 ਲੱਖ ਰੁਪਏ ਤੱਕ ਦੇ ਮਾਮਲੇ 'ਚ ਹੀ ਇਹ ਛੋਟ ਮਿਲੇਗੀ।