ਜੇਕਰ ਤੁਸੀਂ ਵੀ ਘਰ ਖਰੀਦਣ ਲਈ ਲੈ ਰਹੇ ਹੋ ਹੋਮ ਲੋਨ ਤਾਂ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੋ ਧਿਆਨ

11/01/2018 2:09:13 PM

ਨਵੀਂ ਦਿੱਲੀ—ਪ੍ਰਾਪਰਟੀ ਦੀ ਕੀਮਤ ਦਿਨ-ਬ-ਦਿਨ ਇੰਨੀ ਤੇਜ਼ੀ ਨਾਲ ਵਧ ਰਹੀ ਹੈ ਕਿ ਤੁਹਾਡੇ ਕੋਲ ਜਮ੍ਹਾ ਪੈਸੇ ਦੀ ਮਦਦ ਨਾਲ ਇਕ ਘਰ ਖਰੀਦਣਾ ਔਖਾ ਕੰਮ ਲੱਗਦਾ ਹੈ। ਅਜਿਹੇ ਹਾਲਤਾਂ 'ਚ ਇਕ ਹੋਮ ਲੋਨ ਨਾਲ ਕਾਫੀ ਰਾਹਤ ਮਿਲਦੀ ਹੈ ਕਿਉਂਕਿ ਨਿਵੇਸ਼ ਕਰਨ ਜਾਂ ਰਹਿਣ ਦੇ ਉਦੇਸ਼ ਨਾਲ ਇਕ ਮਕਾਨ ਖਰੀਦਦੇ ਸਮੇਂ ਇਹ ਪੈਸੇ ਦੀ ਕਮੀ ਨੂੰ ਪੂਰਾ ਕਰਨ ਦਾ ਸਭ ਤੋਂ ਚੰਗਾ ਬਦਲ ਹੈ।
ਲੋਨ ਦੇ ਲਈ ਅਰਜ਼ੀ ਕਰਨ ਦੀ ਪ੍ਰਕਿਰਿਆ ਆਸਾਨ ਹੋਣ ਦੇ ਬਾਵਜੂਦ ਕਈ ਕਾਰਨਾਂ ਕਰਕੇ ਤੁਹਾਡੀ ਅਰਜ਼ੀ ਰੱਦ ਹੋ ਸਕਦੀ ਹੈ। ਜੇਕਰ ਬੈਂਕ ਨੂੰ ਲੱਗਦਾ ਹੈ ਕਿ ਤੁਹਾਡੇ ਲੋਨ ਚੁਕਾਉਣ ਦੀ ਸਮਰੱਥਾ ਜਾਂ ਸੰਭਾਵਨਾ ਘੱਟ ਹੈ ਅਤੇ ਉਹ ਆਪਣੇ ਨਾਨ ਪਰਫਾਰਮਿੰਗ ਐਸੇਟਸ (ਐੱਨ.ਪੀ.ਏ.) ਨੂੰ ਵਧਾਉਣਾ ਨਹੀਂ ਚਾਹੁੰਦੇ ਹਨ ਅਤੇ ਉਹ ਤੁਹਾਡੀ ਲੋਨ ਦੀ ਅਰਜ਼ੀ ਨੂੰ ਰੱਦ ਕੀਤਾ ਜਾ ਸਕਦਾ ਹੈ। ਇਕ ਅਰਜ਼ੀ ਦੀ ਲੋਨ ਚੁਕਾਉਣ ਦਾ ਸਮਰੱਥਾ ਦਾ ਆਕਲਨ ਤਰ੍ਹਾਂ-ਤਰ੍ਹਾਂ ਦੇ ਮਾਪਦੰਡਾਂ ਦੇ ਆਧਾਰ 'ਤੇ ਕੀਤਾ ਜਾਂਦਾ ਹੈ।  
ਚਲੋਂ ਇਨ੍ਹਾਂ ਕਾਰਕਾਂ ਦੇ ਬਾਰੇ 'ਚ ਵਿਸਤਾਰ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਦੇ ਕਾਰਨ ਕਰਕੇ ਤੁਹਾਡਾ ਲੋਨ ਸਵੀਕਾਰ ਜਾਂ ਅਸਵੀਕਾਰ ਕੀਤਾ ਜਾ ਸਕਦਾ ਹੈ। 
ਉਮਰ ਇਥੇ ਸਿਰਫ ਇਕ ਸੰਖਿਆ ਨਹੀਂ
ਬੈਂਕ ਤੁਹਾਡੀ ਲੋਨ ਲੈਣ ਦੀ ਸਮਰੱਥਾ ਨੂੰ ਸਮਝਣ ਦੇ ਲਈ ਤੁਹਾਡੀ ਉਮਰ 'ਤੇ ਧਿਆਨ ਦਿੰਦਾ ਹੈ। ਜੇਕਰ ਤੁਹਾਡੀ ਉਮਰ ਰਿਟਾਇਰਮੈਂਟ ਦੇ ਆਲੇ-ਦੁਆਲੇ ਦੀ ਹੈ ਤਾਂ ਬੈਂਕ ਤੁਹਾਨੂੰ ਨਾ ਕਹਿਣ ਦਾ ਅਧਿਕਾਰ ਰੱਖਦਾ ਹੈ। ਇਥੇ ਤਰਕ ਇਹ ਹੈ ਕਿ ਇਕ ਅਰਜ਼ੀ ਦੀ ਉਮਰ ਜਿੰਨੀ ਜ਼ਿਆਦਾ ਹੁੰਦੀ ਹੈ, ਉਸ ਦੀ ਰਿਟਾਇਰਮੈਂਟ ਓਨੀ ਨੇੜੇ ਹੁੰਦੀ ਹੈ, ਇਸ ਤਰ੍ਹਾਂ ਨਾਲ ਉਸ ਨੂੰ ਜ਼ਿਆਦਾ ਸਮੇਂ ਵਰਗੇ 25-30 ਸਾਲ ਦੇ ਲਈ ਲੋਨ ਦੇਣ 'ਚ ਕਾਫੀ ਮੁਸ਼ਕਿਲਾਂ ਆ ਸਕਦੀਆਂ ਹਨ। ਉਧਾਰ ਦੇਣ ਵਾਲੀਆਂ ਕੰਪਨੀਆਂ ਹਮੇਸ਼ਾ ਇਕ ਸਥਿਰ ਮਾਸਿਕ ਆਮਦਨ ਵਾਲੇ 20 ਜਾਂ 30 ਸਾਲ ਦੇ ਕਰਜ਼ਦਾਰਾਂ ਨੂੰ ਕਰਜ਼ ਦੇਣਾ ਪਸੰਦ ਕਰਦੀ ਹੈ।  
ਕਿੰਨੇ ਲੋਨ ਲਈ ਅਰਜ਼ੀ ਕਰ ਸਕਦੇ ਹੋ?
ਤੁਹਾਡੇ ਲੋਨ ਦੀ ਅਰਜ਼ੀ ਨੂੰ ਮਨਜ਼ੂਰ ਕਰਨ ਤੋਂ ਪਹਿਲਾਂ ਜ਼ੋਰ ਦੇਣ ਵਾਲੀਆਂ ਕੰਪਨੀਆਂ ਇਹ ਸੁਨਿਸ਼ਚਿਤ ਕਰਨਗੀਆਂ ਕਿ ਤੁਹਾਡੀ ਆਮਦਨ ਉਸ ਲੋਨ ਨੂੰ ਚੁਕਾਉਣ ਦੇ ਲਈ ਪੂਰੀ ਹੈ ਜਾਂ ਨਹੀਂ। ਉਦਹਾਰਣ ਵਜੋਂ ਜੇਕਰ ਅਰਜ਼ੀ ਦੇ ਨਾਂ 'ਤੇ ਪਹਿਲਾਂ ਤੋਂ ਕੋਈ ਲੋਨ ਲਿਆ ਗਿਆ ਹੈ ਅਤੇ ਉਸ ਨੂੰ ਚੁਕਾਉਣਾ ਬਾਕੀ ਹੈ ਜਾਂ ਇਸ ਤਰ੍ਹਾਂ ਦੀ ਕੋਈ ਹੋਰ ਦੇਣਦਾਰੀ ਹੈ ਤਾਂ ਬੈਂਕ ਉਸ ਨੂੰ ਬਕਾਇਆ ਲੋਨ ਦੀ ਮਾਸਿਕ ਈ.ਐੱਮ.ਆਈ. ਨੂੰ ਤੁਹਾਡੀ ਆਮਦਨ 'ਚੋਂ ਘਟਾ ਕੇ ਪ੍ਰਭਾਵੀ ਆਮਦਨ ਕੱਢੇਗੀ। 
ਤੁਹਾਡੇ ਕੋਲ ਇਕ ਚੰਗਾ ਕ੍ਰੈਡਿਟ ਸਕੋਰ ਹੋਣਾ ਚਾਹੀਦਾ ਹੈ
ਕ੍ਰੈਡਿਟ ਸਕੋਰ ਤੁਹਾਡਾ ਫਾਈਨੈਂਸ਼ਲ ਰਿਪੋਰਟ ਕਾਰਡ ਹੈ ਜਿਸ ਨਾਲ ਤੁਹਾਡੇ ਲੋਨ ਚੁਕਾਉਣ ਅਤੇ ਕ੍ਰੈਡਿਟ ਕਾਰਡ ਬਿਲ ਦਾ ਭੁਗਤਾਨ ਕਰਨ ਨਾਲ ਸੰਬੰਧਤ ਪ੍ਰਦਰਸ਼ਨ ਦੇ ਬਾਰੇ 'ਚ ਪਤਾ ਚੱਲਦਾ ਹੈ। ਇਸ ਨਾਲ ਭੁਗਤਾਨ, ਚੂਕ ਅਤੇ ਛੂਟ ਦੇ ਬਾਰੇ 'ਚ ਵੀ ਪਤਾ ਚੱਲਦਾ ਹੈ। ਜ਼ਿਆਦਾਤਰ ਵਿੱਤੀ ਸੰਸਥਾਨ, ਬੈਂਕ ਜਾਂ ਲੋਨ ਦੇਣ ਵਾਲੀਆਂ ਕੰਪਨੀਆਂ ਹੁਣ ਖਾਸ ਤੌਰ 'ਤੇ ਇਕ ਅਰਜ਼ੀ ਨੂੰ ਲੋਨ ਦੇਣ ਦੇ ਖਤਰੇ ਦਾ ਆਕਲਨ ਕਰਨ ਲਈ ਉਸ ਦਾ ਕ੍ਰੈਡਿਟ ਸਕੋਰ ਦੇਖਦੀ ਹੈ। 750 ਤੋਂ ਜ਼ਿਆਦਾ ਸਕੋਰ ਨੂੰ ਲੋਨ ਦੇਣ ਲਈ ਉਪਯੁਕਤ ਮੰਨਿਆ ਜਾਂਦਾ ਹੈ ਜਦੋਂ ਕਿ 600 ਤੋਂ ਘੱਟ ਸਕੋਰ ਨੂੰ ਖਰਾਬ ਮੰਨਿਆ ਜਾਂਦਾ ਹੈ। 
ਇਸ ਲਈ ਵੀ ਨਹੀਂ ਪਾਸ ਹੁੰਦੀ ਹੈ ਲੋਨ ਐਪਲੀਕੇਸ਼ਨ
ਯੂਨੀਲਿਟੀ ਬਿੱਲਾਂ ਦਾ ਭੁਗਤਾਨ ਨਾ ਕਰਨਾ

ਕਦੇ-ਕਦੇ ਲੋਨ ਦੇਣ ਵਾਲੀਆਂ ਕੰਪਨੀਆਂ ਅਤੇ ਬੈਂਕ ਅਰਜ਼ੀਆਂ ਦੀ ਤਰ੍ਹਾਂ-ਤਰ੍ਹਾਂ ਨਾਲ ਜਾਂਚ ਕਰਦੇ ਹਨ ਅਤੇ ਜੇਕਰ ਉਨ੍ਹਾਂ ਨੂੰ ਯੂਨੀਲਿਟੀ ਬਿੱਲ ਵਰਗੇ ਬਿਜਲੀ ਦੇ ਬਿੱਲ ਆਦਿ ਦੇ ਭੁਗਤਾਨ 'ਚ ਅਨਿਯਮਿਤਤਾ ਦਿਖਾਈ ਦਿੰਦੀ ਹੈ ਤਾਂ ਉਹ ਅਰਜ਼ੀ ਦੀ ਲੋਨ ਯੋਗਤਾ ਨੂੰ ਘੱਟ ਮੰਨਦੇ ਹਨ। ਕ੍ਰੈਡਿਟ ਕਾਰਡ ਬਿਲ/ ਈ.ਐੱਮ.ਆਈ. ਦੇ ਭੁਗਤਾਨ 'ਚ ਦੇਰੀ ਕਰਨ 'ਤੇ ਵੀ ਤੁਹਾਡੇ ਲੋਨ ਇਤਿਹਾਸ 'ਤੇ ਇਸ ਦਾ ਬਹੁਤ ਬੁਰਾ ਅਸਰ ਪੈਂਦਾ ਹੈ ਅਤੇ ਇਹ ਵੀ ਤੁਹਾਡੇ ਲੋਨ ਦੀ ਸਮਰੱਥਾ 'ਚ ਕਮੀ ਦੇ ਵੱਲ ਇਸ਼ਾਰਾ ਕਰਦਾ ਹੈ।
ਰੋਜ਼ਗਾਰ 'ਚ ਅਸਥਿਰਤਾ 
ਲੋਨ ਦੇਣ ਵਾਲੀਆਂ ਕੰਪਨੀਆਂ ਲੋਨ ਵਾਲੇ ਵਿਅਕਤੀ ਦੀ ਨੌਕਰੀ 'ਤੇ ਸਥਿਰਤਾ 'ਤੇ ਧਿਆਨ ਦਿੰਦੀ ਹੈ। ਘੱਟ ਸਮੇਂ 'ਚ ਵਾਰ-ਵਾਰ ਨੌਕਰੀ ਬਦਲਣ ਵਾਲੇ ਅਰਜ਼ੀ ਦੀ ਤੁਲਨਾ 'ਚ ਘੱਟੋ ਘੱਟ ਦੋ ਸਾਲ ਤੱਕ ਮੌਜੂਦਾ ਨੌਕਰੀ ਕਰਨ ਵਾਲੀ ਅਰਜ਼ੀ ਨੂੰ ਪਹਿਲ ਦਿੱਤੀ ਜਾਂਦੀ ਹੈ।  
ਬਿਲਡਰ ਦੀ ਇੱਜ਼ਤ 'ਤੇ ਜਾਂਚ
ਕੋਈ ਵੀ ਮਕਾਨ ਖਰੀਦਣ ਤੋਂ ਪਹਿਲਾਂ ਜਾਂਚ ਲਓ ਕਿ ਉਸ ਮਕਾਨ ਦੇ ਬਿਲਡਰ ਦੀ ਇੱਜ਼ਤ ਚੰਗੀ ਹੋਵੇ ਅਤੇ ਸਾਰੇ ਦਸਤਾਵੇਜ਼ ਵੈਧ ਹੋਣ। ਬੈਂਕ ਉਸ ਪ੍ਰਾਪਰਟੀ ਨੂੰ ਪਹਿਲ ਦਿੰਦੇ ਹਨ ਅਤੇ ਜਿਨ੍ਹਾਂ ਨੂੰ ਦੁਬਾਰਾ ਵੇਚੇ ਜਾਣ 'ਤੇ ਚੰਗੀ ਕੀਮਤ ਮਿਲੇ। 
ਦਸਤਾਵੇਜ਼ ਦੀ ਕਮੀ
ਇਕ ਹੋਮ ਲੋਨ ਨੂੰ ਮਨਜ਼ੂਰ ਕੀਤੇ ਜਾਣ ਦੇ ਲਈ ਜ਼ਰੂਰੀ ਪੇਪਰ ਕਾਫੀ ਮਾਇਨੇ ਰੱਖਦੇ ਹਨ ਅਤੇ ਹੋਮ ਲੋਨ ਦੀ ਅਰਜ਼ੀ ਨੂੰ ਅਸਵੀਕਾਰ ਹੋਣ ਤੋਂ ਬਚਣ ਲਈ ਸਾਰੇ ਜ਼ਰੂਰੀ ਪੇਪਰਾਂ ਦੀ ਸਹੀ ਢੰਗ ਨਾਲ ਇੰਤਜਾਮ ਕਰਨਾ ਚਾਹੀਦਾ। ਕੇ.ਵਾਈ.ਸੀ. ਡੀਟੇਲ, ਇਨਕਮ ਸਰਟੀਫਿਕੇਟ, ਅਪਡੇਟਿਡ ਬੈਂਕ ਸਟੇਟਮੈਂਟਸ ਇਹ ਸਾਰੀਆਂ ਚੀਜ਼ਾਂ ਇਕ ਹੋਮ ਲੋਨ ਦੀ ਅਰਜ਼ੀ ਨੂੰ ਆਰਾਮ ਨਾਲ ਮਨਜ਼ੂਰ ਕੀਤੇ ਜਾਣ ਦੇ ਲਈ ਜ਼ਰੂਰੀ ਹੈ।
ਇਕ ਹੋਮ ਲੋਨ ਦੇ ਲਈ ਅਰਜ਼ੀ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਜੇਕਰ ਤੁਹਾਨੂੰ ਲੋਨ ਦਾ ਅਰਜ਼ੀ ਸ਼ੁਰੂ 'ਚ ਹੀ ਅਸਵੀਕਾਰ ਕਰ ਦਿੱਤੀ ਜਾਂਦੀ ਹੈ ਤਾਂ ਵਾਰ-ਵਾਰ ਲੋਨ ਦੇ ਲਈ ਅਰਜ਼ੀ ਨਾ ਕਰੋ ਕਿਉਂਕਿ ਇਸ ਨਾਲ ਸਿਰਫ ਤੁਹਾਡੀ ਲੋਨ ਯੋਗਤਾ ਹੀ ਘੱਟ ਹੋਵੇਗੀ ਕਿਉਂਕਿ ਇਸ ਤੋਂ ਇਹ ਪਤਾ ਚੱਲੇਗਾ ਕਿ ਤੁਸੀਂ ਕਰਜ਼ ਦੇ ਭੁੱਖੇ ਹੋ। ਇਸ ਦੇ ਬਜਾਏ ਫਿਰ ਤੋਂ ਅਰਜ਼ੀ ਕਰਨ ਤੋਂ ਪਹਿਲਾਂ ਆਪਣੀ ਯੋਗਤਾ 'ਤੇ ਧਿਆਨ ਦਿਓ ਅਤੇ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ।  

aarti

This news is Content Editor aarti