ਜੈੱਟ ਏਅਰਵੇਜ਼ ਦੀ ਟਿਕਟ 'ਤੇ ਲੈਣਾ ਹੈ ਰਿਫੰਡ ਤਾਂ ਜਾਣੋ ਪ੍ਰੋਸੈਸ

04/20/2019 1:12:57 PM

ਨਵੀਂ ਦਿੱਲੀ — ਜੈੱਟ ਏਅਰਵੇਜ਼ ਆਪਣੀਆਂ ਉਡਾਣਾਂ ਦੇ ਅਸਥਾਈ ਰੱਦ ਹੋਣ ਕਾਰਨ ਪ੍ਰਭਾਵਿਤ ਸਾਰੇ ਯਾਤਰੀਆਂ ਨੂੰ ਟਿਕਟ ਕਿਰਾਏ ਦੀ ਵਾਪਸੀ ਦੀ ਪੇਸ਼ਕਸ਼ ਕਰ ਰਿਹਾ ਹੈ। ਏਅਰਲਾਈਨ ਨੇ ਭਰੋਸਾ ਦਿੱਤਾ ਹੈ ਕਿ ਉਸਦੀ ਕਸਟਮਰ ਸਪੋਰਟ ਟੀਮ ਇਹ ਯਕੀਨੀ ਬਣਾਉਣ ਲਈ ਦਿਨ-ਰਾਤ ਕੰਮ ਕਰ ਰਹੀ ਹੈ ਕਿ ਮਹਿਮਾਨਾਂ ਨੂੰ ਪੂਰੇ ਪੈਸੇ ਦਾ ਰਿਫੰਡ ਹੋਣ।
ਏਅਰਲਾਈਨ ਨੇ ਆਪਣੀ ਅਧਿਕਾਰਕ ਵੈਬਸਆਈਟ jetairways.com ਦੇ ਜ਼ਰੀਏ ਕਿਹਾ, ' ਸੰਚਾਲਨ ਕਾਰਨਾਂ ਦੇ ਕਰਕੇ , ਸਾਡੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਸਾਨੂੰ ਪਤਾ ਹੈ ਕਿ ਇਸ ਕਾਰਨ ਸਾਡੇ ਮਹਿਮਾਨਾਂ ਦੀ ਯਾਤਰਾ ਯੋਜਨਾ ਪ੍ਰਭਾਵਿਤ ਹੋਈ ਹੈ ਅਤੇ ਇਸ ਅਸੁਵਿਧਾ ਲਈ ਅਸਲ 'ਚ ਸਾਨੂੰ ਖੇਦ ਹੈ।'

ਬੁੱਧਵਾਰ ਰਾਤ ਨੂੰ ਨਕਦੀ ਸੰਕਟ ਦਾ ਸਾਹਮਣਾ ਕਰ ਰਹੀ ਜੈੱਟ ਏਅਰਵੇਜ਼ ਨੇ ਆਪਣੀਆਂ ਸਾਰੀਆਂ ਉਡਾਣਾਂ ਨੂੰ ਅਸਥਾਈ ਤੌਰ 'ਤੇ ਰੋਕੇ ਜਾਣ ਦਾ ਐਲਾਨ ਕਰ ਦਿੱਤਾ ਸੀ। ਕਰਜ਼ਾਦਾਤਾਵਾਂ ਵਲੋਂ ਸਹਾਇਤਾ ਰਾਸ਼ੀ ਦਿੱਤੇ ਜਾਣ ਦੇ ਇਨਕਾਰ ਤੋਂ ਬਾਅਦ ਏਅਰਲਾਈਨ ਕੰਪਨੀ ਨੂੰ ਮਜਬੂਰਨ ਇਹ ਐਲਾਨ ਕਰਨਾ ਪਿਆ।

ਜੈੱਟ ਏਅਰਵੇਜ਼ ਨੇ ਆਪਣੇ ਯਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਉਨ੍ਹਾਂ ਨੇ ਸਿੱਧੇ ਕੰਪਨੀ ਦੀ ਵੈਬਸਾਈਟ ਜਾਂ ਮੋਬਾਇਲ ਐਪ ਤੋਂ ਟਿਕਟ ਬੁੱਕ ਕਰਵਾਈ ਹੈ ਤਾਂ ਉਹ ਅਧਿਕਾਰਕ ਵੈਬ ਸਾਈਟ ਦੇ 'Flight Disruption Assistance' ਵਿਕਲਪ 'ਤੇ ਕਲਿੱਕ ਕਰਨ ਅਤੇ ਦਿੱਤੇ ਗਏ ਫਾਰਮ ਨੂੰ ਭਰਨ।

'Flight Disruption Assistance' ਵਿਕਲਪ 'ਤੇ ਕਲਿੱਕ ਕਰੋ।


ਕਲਿੱਕ ਕਰਦੇ ਹੀ ਇਕ ਫਾਰਮ ਖੁੱਲ੍ਹੇਗਾ ਇਸ ਨੂੰ ਭਰੋ।

- ਏਅਰਲਾਈਨ ਨੇ ਆਪਣੀ ਵੈਬਸਾਈਟ 'ਤੇ ਇਹ ਜਾਣਕਾਰੀ ਵੀ ਦਿੱਤੀ ਹੈ ਕਿ ਇਹ ਸਹੂਲਤ ਉਨ੍ਹਾਂ ਯਾਤਰੀਆਂ ਲਈ ਵੀ ਉਪਲੱਬਧ ਹੈ, ਜਿਨ੍ਹਾਂ ਨੇ ਏਅਰਲਾਈਨ ਦੇ ਸੰਪਰਕ ਕੇਂਦਰ ਜਾਂ ਕਿਸੇ ਟਿਕਟ ਦਫਤਰ ਦੁਆਰਾ ਟਿਕਟ ਬੁੱਕ ਕਰਵਾਈ ਹੈ। 

- ਇਕ ਵਾਰ ਰਿਫੰਡ ਰਿਕੁਐਸਟ ਪ੍ਰੋਸੈੱਸ ਹੋ ਜਾਣ ਦੇ ਬਾਅਦ ਏਅਰਲਾਈਨ ਕੰਪਨੀ ਅਗਲੇ 7 ਤੋਂ 10 ਕਾਰਜਕਾਰੀ ਦਿਨਾਂ 'ਚ ਉਸ ਖਾਤੇ ਵਿਚ ਪੈਸਾ ਟਰਾਂਸਫਰ ਕਰ ਦੇਵੇਗੀ ਜਿਸ ਦੇ ਜ਼ਰੀਏ ਟਿਕਟ ਬੁੱਕ ਕਰਵਾਇਆ ਗਿਆ ਸੀ।

- ਦੂਜੇ ਪਾਸੇ ਜੇਕਰ ਕਿਸੇ ਯਾਤਰੀ ਨੇ ਕਿਸੇ ਏਜੰਟ ਦੁਆਰਾ ਆਪਣੀ ਟਿਕਟ ਬੁੱਕ ਕਰਵਾਈ ਸੀ ਤਾਂ ਉਨ੍ਹਾਂ ਨੂੰ ਆਪਣੇ ਏਜੰਟ ਨਾਲ ਹੀ ਸੰਪਰਕ ਕਰਨਾ ਪਵੇਗਾ। 
ਜੇਕਰ ਯਾਤਰੀ ਪੋਰਟਲ ਦੇ ਜ਼ਰੀਏ ਟਿਕਟ ਬੁੱਕ ਕਰਵਾਇਆ ਗਿਆ ਹੈ ਤਾਂ ਯਾਤਰੀਆਂ ਨੂੰ ਉਨ੍ਹਾਂ ਵੈਬਲਾਈਟ/ ਐਪ ਤੋਂ ਆਪਣੇ ਟਿਕਟ ਰੱਦ ਕਰਨੇ ਹੋਣਗੇ ਅਤੇ ਆਪਣੇ ਟਿਕਟ 'ਤੇ ਰਿਫੰਡ ਦੀ ਮੰਗ ਕਰਨੀ ਹੋਵੇਗੀ। ਇਹ ਜਾਣਕਾਰੀ ਵੀ ਵੈਬਸਾਈਟ 'ਤੇ ਦਰਜ ਹੈ।