ਮਹਿੰਗੇ FMCG ਸਟਾਕਸ ''ਚ ਨਿਵੇਸ਼ ਨਾਲ ਨਹੀਂ ਮਿਲੇਗਾ ਕੁਝ

01/19/2019 11:49:40 AM

ਮੁੰਬਈ—ਨਿਫਟੀ ਐੱਫ.ਐੱਮ.ਸੀ.ਜੀ. ਇੰਡੈਕਸ 2019 'ਚ ਹੁਣ ਤੱਕ ਇਕ ਫੀਸਦੀ ਚੜ੍ਹਿਆ ਹੈ। ਪਿਛਲੇ ਸਾਲ ਇਸ 'ਚ 12 ਫੀਸਦੀ ਦੀ ਤੇਜ਼ੀ ਆਈ ਸੀ। ਇਸ ਇੰਡੈਕਸ 'ਚ 15 ਕੰਪਨੀਆਂ ਹਨ ਅਤੇ ਇਹ ਵਨ ਈਅਰ ਫਾਰਵਰਡ ਅਰਨਿੰਗ ਦੇ 40 ਗੁਣਾ 'ਤੇ ਟਰੇਡ ਕਰ ਰਹੀਆਂ ਹਨ। ਇਹੀਂ ਇਸ ਦੇ ਪੰਜ ਸਾਲ ਦਾ ਵੈਲਿਊਏਸ਼ਨ ਵੀ ਹੈ। ਇੰਡੈਕਸ 33,167 ਦੇ ਲਾਈਫ ਟਾਈਮ ਹਾਈ ਲੈਵਲ ਤੋਂ 7 ਫੀਸਦੀ ਹੇਠਾਂ ਹੈ। ਜਾਣਕਾਰਾਂ ਨੂੰ ਇਸ ਤੋਂ ਬਹੁਤ ਰਿਟਰਨ ਦੀ ਉਮੀਦ ਹੈ। ਇਥੇ ਅਸੀਂ ਇਸ ਸੈਗਮੈਂਟ ਦੇ ਉੱਚੀ ਪੀਈ ਵਾਲੇ ਸ਼ੇਅਰਾਂ ਦੇ ਬਾਰੇ 'ਚ ਐਨਾਲਿਸਟਾਂ ਦੇ ਅਨੁਮਾਨ ਦੇ ਰਹੇ ਹਾਂ।
ਹਿੰਦੁਸਤਾਨ ਯੂਨੀਲੀਵਰ 
ਇਸ 'ਚ ਵਿੱਤੀ ਸਾਲ 2020 ਦੇ ਅਨੁਮਾਨਿਤ ਈ.ਪੀ.ਐੱਸ. ਦੇ 52 ਗੁਣਾ 'ਤੇ ਟ੍ਰੇਡਿੰਗ ਹੋ ਰਹੀ ਹੈ। ਐੱਚ.ਯੂ.ਐੱਸ. ਦਾ ਪੰਜ ਸਾਲ ਦੇ ਐਵਰੇਜ਼ ਪੀਈ 44 ਹੈ। ਕੰਪਨੀ ਦੇ ਸ਼ੇਅਰ ਲਾਈਫ ਟਾਈਮ ਹਾਈ ਲੈਵਲ ਤੋਂ 4 ਫੀਸਦੀ ਹੇਠਾਂ ਹੈ ਅਤੇ ਜਾਣਕਾਰਾਂ ਦਾ ਕਹਿਣਾ ਹੈ ਕਿ ਅਗਲੇ ਇਕ ਸਾਲ 'ਚ ਇਸ ਤੋਂ 5 ਫੀਸਦੀ ਦੀ ਰਿਟਰਨ ਮਿਲ ਸਕਦੀ ਹੈ। 
ਏਸ਼ੀਅਨ ਪੇਂਟਸ 
ਦੇਸ਼ ਦੀ ਸਭ ਤੋਂ ਵੱਡੀ ਪੇਂਟਸ ਕੰਪਨੀ ਦੇ ਸ਼ੇਅਰ ਵਿੱਤੀ ਸਾਲ 2020 ਦੇ ਅਨੁਮਾਨਿਤ ਈ.ਪੀ.ਐੱਸ. ਦੇ 50 ਗੁਣਾ 'ਤੇ ਮਿਲ ਰਹੇ ਹਨ ਅਤੇ ਇਸ ਦਾ ਪੰਜ ਸਾਲ ਦਾ ਐਵਰੇਜ਼ ਪੀਈ 51 ਹੈ। ਸਟਾਕ 52 ਹਫਤੇ ਦੇ ਪੀਕ ਤੋਂ 6 ਫੀਸਦੀ ਦੇ ਕਰੀਬ ਡਿੱਗਾ ਹੈ। ਐਨਾਲਿਸਟਾਂ ਦਾ ਕਹਿਣਾ ਹੈ ਕਿ ਅਗਲੇ ਇਕ ਸਾਲ 'ਚ ਇਸ 'ਚ 4 ਫੀਸਦੀ ਦੀ ਗਿਰਾਵਟ ਆ ਸਕਦੀ ਹੈ।
ਨੈਸਲੇ ਇੰਡੀਆ
ਮੈਗੀ ਨਿਊਡਲਸ ਬਣਾਉਣ ਵਾਲੀ ਕੰਪਨੀ ਦੇ ਸ਼ੇਅਰ 'ਚ ਇਕ ਸਾਲ ਫਾਰਵਰਡ ਅਰਨਿੰਗ ਦੇ 56 ਗੁਣਾ 'ਤੇ ਟ੍ਰੇਡਿੰਗ ਹੋ ਰਹੀ ਹੈ ਜੋ ਪੰਜ ਸਾਲ ਦੇ ਐਵਰੇਜ਼ 64 ਦੇ ਪੀਈ ਤੋਂ ਘਟ ਹੈ। ਕੰਪਨੀ ਦੇ ਸ਼ੇਅਰ 52 ਹਫਤੇ ਦੇ ਪੀਕ ਤੋਂ 3.5 ਫੀਸਦੀ ਹੇਠਾਂ ਹੈ ਅਤੇ ਐਨਾਲਿਸਟ ਅਗਲੇ ਇਸ ਸਾਲ 'ਚ ਇਸ ਦੇ ਇਸ ਲੈਵਲ ਦੇ ਆਲੇ-ਦੁਆਲੇ ਰਹਿਣ ਦੀ ਉਮੀਦ ਕਰ ਰਹੇ ਹਨ।  
ਐਵੇਨਿਊ ਸੁਪਰਮਾਰਟਸ
ਡੀਮਾਰਟ ਰਿਟੇਲ ਸਟੋਰ ਦੀ ਮਾਲਕ ਐਵੇਨਿਊ ਦੇ ਸ਼ੇਅਰ ਵਿੱਤੀ ਸਾਲ 2020 ਦੇ ਅਨੁਮਾਨਿਤ ਈ.ਪੀ.ਐੱਸ. ਦੇ 68 ਗੁਣਾ 'ਤੇ ਮਿਲ ਰਹੇ ਹਨ। ਇਥੇ 1,698.7 ਦੇ ਲਾਈਫ ਟਾਈਮ ਹਾਈ ਲੈਵਲ ਤੋਂ 18 ਫੀਸਦੀ ਹੇਠਾਂ ਆਇਆ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਅਗਲੇ ਇਕ ਸਾਲ 'ਚ ਇਸ 'ਚ ਨਿਵੇਸ਼ਕਾਂ ਨੂੰ ਰਿਟਰਨ ਦੀ ਉਮੀਦ ਨਹੀਂ ਕਰਨੀ ਚਾਹੀਦੀ।
ਬ੍ਰਿਟਾਨਿਆ ਇੰਡਸਟਰੀਜ਼
ਬਿਸਕੁਟ ਕੰਪਨੀ ਦੇ ਸ਼ੇਅਰ ਵਨ ਈਅਰ ਫਾਰਵਰਡ ਅਰਨਿੰਗ ਦੇ 54 ਗੁਣਾ 'ਤੇ ਮਿਲ ਰਹੇ ਹਨ ਜਦੋਂਕਿ ਇਸ ਦਾ 5 ਸਾਲ ਦਾ ਐਵਰੇਜ਼ ਪੀਈ 42 ਹੈ। ਬ੍ਰਿਟਾਨਿਆ ਦਾ ਸ਼ੇਅਰ ਲਾਈਫ ਟਾਈਮ ਹਾਈ ਲੈਵਲ ਤੋਂ 8 ਫੀਸਦੀ ਹੇਠਾਂ ਹੈ। ਐਨਾਲਿਸਟਾਂ ਦਾ ਕਹਿਣਾ ਹੈ ਕਿ ਅਗਲੇ ਇਕ ਸਾਲ 'ਚ ਇਸ 'ਚ ਇਕ ਫੀਸਦੀ ਤੋਂ ਕੁਝ ਜ਼ਿਆਦਾ ਦੀ ਗਿਰਾਵਟ ਆ ਸਕਦੀ ਹੈ।

Aarti dhillon

This news is Content Editor Aarti dhillon