ਹੋਮ ਲੋਨ ਲੈਣ ਤੋਂ ਪਹਿਲਾਂ ਜਾਣੋ ਇਹ ਜ਼ਰੂਰੀ ਗੱਲਾਂ

05/09/2019 10:48:15 AM

ਨਵੀਂ ਦਿੱਲੀ—ਜੇਕਰ ਤੁਸੀਂ ਆਪਣੇ ਲਈ ਨਵਾਂ ਘਰ ਹੋਮ ਲੋਨ ਲੈ ਕੇ ਖਰੀਦਣ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਹੋਮ ਲੋਨ ਲੈ ਕੇ ਖਰੀਦਣਾ ਜਿਥੇ ਕੁਝ ਲੋਕਾਂ ਦੀ ਮਜ਼ਬੂਰੀ ਹੋ ਸਕਦੀ ਹੈ ਉੱਧਰ ਇਸ ਦੇ ਕੁਝ ਫਾਇਦੇ ਵੀ ਹਨ। ਇਸ ਦੇ ਮੂਲਧਨ ਦੇ ਭੁਗਤਾਨ 'ਤੇ ਤੁਸੀਂ ਆਮਦਨ ਟੈਕਸ 'ਚ 1.5 ਲੱਖ ਰੁਪਏ ਤੱਕ ਦੀ ਕਟੌਤੀ ਦਾ ਲਾਭ ਚੁੱਕ ਸਕਦੇ ਹਨ। ਉੱਧਰ ਵਿਆਜ ਦੇ ਭੁਗਤਾਨ 'ਤੇ ਤੁਹਾਨੂੰ ਆਮਦਨ ਟੈਕਸ ਐਕਟ ਦੀ ਧਾਰਾ 24ਬੀ ਦੇ ਤਹਿਤ 2 ਲੱਖ ਰੁਪਏ ਤੱਕ ਦਾ ਲਾਭ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਅਜਿਹੇ 10 ਬੈਂਕਾਂ ਦੇ ਬਾਰੇ 'ਚ ਜਿਨ੍ਹਾਂ ਦੇ ਹੋਮ ਲੋਨ ਦੀਆਂ ਵਿਆਜ ਦਰਾਂ ਸਭ ਤੋਂ ਘਟ ਹਨ। 

ਬੈਂਕ ਵਿਆਜ ਈ.ਐੱਮ.ਆਈ. ਪ੍ਰੋਸੈਸਿੰਗ ਫੀਸ
ਸੈਂਟਰਲ ਬੈਂਕ ਆਫ ਇੰਡੀਆ  8.55-9.55 23,174-25,335     0.50% ਅਧਿਕਤਮ 20,000
ਯੂਨਾਈਟਿਡ ਬੈਂਕ ਆਫ ਇੰਡੀਆ  8.60-9.10 26,225-24,335   0.59% 1,180 ਤੋਂ 11,800
ਕਾਰਪੋਰੇਸ਼ਨ ਬੈਂਕ   8.60-9.25     26,225-27,476  0.50% ਅਧਿਕਤਮ 50,000
ਸਟੇਟ ਬੈਂਕ ਆਫ ਇੰਡੀਆ 8.60-9.45 26,225-25116 ਕੋਈ ਨਹੀਂ
ਸਿੰਡੀਕੇਟ ਬੈਂਕ 8.60-9.70 26,225-25,665 0.25%, 75 ਲੱਖ ਤੋਂ ਜ਼ਿਆਦਾ 'ਤੇ 10,000
ਯੂਕੋ ਬੈਂਕ 8.65-8.90 26,320-26,799  0.5% 1,500 ਤੋਂ 15,000
ਬੈਂਕ ਆਫ ਬੜੌਦਾ 8.65-9.65   26,320-28,258  0.50%, 50 ਲੱਖ ਤੋਂ ਜ਼ਿਆਦਾ 'ਤੇ 0.25%
ਪੰਜਾਬ ਨੈਸ਼ਨਲ ਬੈਂਕ  8.65-9.85   26,320-28,653     0.35% 2,500 ਤੋਂ 15,000
ਇੰਡੀਅਨ ਬੈਂਕ 8.70-8.80    26,416-26,607 0.23% ਅਧਿਕਤਮ 20,470
ਯੂਨੀਅਨ ਬੈਂਕ ਆਫ ਇੰਡੀਆ 8.70-8.85   26,416-26,703      0.50% 15,000 ਪਲੱਸ ਸਰਵਿਸ ਟੈਕਸ

ਇਹ ਵਿਆਜ ਦਰਾਂ 30 ਲੱਖ ਰੁਪਏ ਤੱਕ ਦੇ ਲੋਨ ਅਮਾਊਂਟ 'ਤੇ 20 ਸਾਲ ਤੱਕ ਦੇ ਸਮੇਂ ਲਈ ਹਨ।
ਰੈੱਡੀ ਟੂ ਮੂਵ ਘਰ ਖਰੀਦਣ 'ਚ ਹੈ ਸਮਝਦਾਰੀ
ਜੇਕਰ ਤੁਸੀਂ ਹੋਮ ਲੋਨ ਲੈ ਕੇ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਰੈੱਡੀ ਟੂ ਮੂਵ ਘਰ 'ਤੇ ਹੀ ਵਿਚਾਰ ਕਰੋ। ਭਾਰਤ 'ਚ ਢੇਰ ਸਾਰੇ ਹਾਊਸਿੰਗ ਪ੍ਰੋਜੈਕਟ ਕਈ ਸਾਲਾਂ ਦੀ ਦੇਰੀ ਤੋਂ ਚੱਲ ਰਹੇ ਅਤੇ ਇਨਕਮ ਟੈਕਸ 'ਚ ਹੋਮ ਲੋਨ ਲੈਣ ਦਾ ਫਾਇਦਾ ਵੀ ਤੁਹਾਨੂੰ ਉਦੋਂ ਮਿਲਦਾ ਹੈ ਜਦੋਂ ਤੁਹਾਨੂੰ ਪਜੈਸ਼ਨ ਮਿਲ ਜਾਂਦਾ ਹੈ।

Aarti dhillon

This news is Content Editor Aarti dhillon