1 ਮਿੰਟ ''ਚ ਜਾਣੋ, ਕੀ ਹੈ ਬੈਸਟ ਪਰਸਨਲ ਲੋਨ ਚੁਕਾਉਣ ਦਾ ਸਭ ਤੋਂ ਕਾਰਗਰ ਤਰੀਕਾ

01/20/2019 11:19:44 AM

ਨਵੀਂ ਦਿੱਲੀ—ਇਕ ਪਰਸਨਲ ਲੋਨ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ ਜਿਸ ਨਾਲ ਮੁਸ਼ਕਿਲ ਦੇ ਸਮੇਂ ਜਾਂ ਪੈਸੇ ਦੀ ਤੰਗੀ ਦੇ ਸਮੇਂ ਕਾਫੀ ਮਦਦ ਮਿਲ ਜਾਂਦੀ ਹੈ ਜਾਂ ਜਦੋਂ ਤੁਹਾਡੇ ਕੋਲ ਓਨੀ ਸੇਵਿੰਗ ਨਹੀਂ ਹੁੰਦੀ ਜਿੰਨੀ ਦੀ ਲੋੜ ਹੁੰਦੀ ਹੈ ਪਰ ਇਸ ਨੂੰ ਹਰ ਤਰ੍ਹਾਂ ਦੇ ਸੁਵਿਧਾਜਨਕ ਬਣਾਉਣ ਲਈ ਸਹੀ ਪਰਸਨਲ ਲੋਨ ਦੀ ਚੋਣ ਕਰਨੀ ਜ਼ਰੂਰੀ ਹੈ। ਆਓ ਜਾਣਦੇ ਹਾਂ ਕਿ ਇੰਨੇ ਸਾਰੇ ਪਰਸਨਲ ਲੋਨ ਦੀ ਚੋਣ ਕਿੰਝ ਕਰਨੀ ਚਾਹੀਦਾ।  
ਇੰਟਰੈਸਟ ਰੇਟ ਅਤੇ ਮਕਸਦ ਦਾ ਮਿਲਾਨ ਕਰੋ
ਇਸ 'ਤੇ ਸਭ ਤੋਂ ਪਹਿਲਾਂ ਗੌਰ ਕਰਨਾ ਚਾਹੀਦਾ। ਜੇਕਰ ਤੁਹਾਨੂੰ ਇਕ ਐਮਰਜੈਂਸੀ ਲਈ ਇਕ ਲੋਨ ਦੀ ਲੋੜ ਹੈ ਤਾਂ ਤੁਹਾਨੂੰ ਛੇਤੀ ਤੋਂ ਲੋਨ ਦੀ ਰਕਮ ਹਾਸਲ ਕਰਨ ਲਈ ਇਕ ਹਾਈ ਇੰਟਰੈਸਟ ਰੇਟ 'ਤੇ ਲੋਨ ਲੈਣਾ ਪੈ ਸਕਦਾ ਹੈ। ਇਸ ਦੇ ਉਲਟ ਜੇਕਰ ਤੁਸੀਂ ਆਪਣੇ ਵੱਖਰੇ-ਵੱਖਰੇ ਕਰਜ਼ਿਆਂ ਦੀ ਥਾਂ ਇਕ ਕਰਜ਼ ਲੈਣ ਜਾਂ ਆਪਣੇ ਘਰ ਦੀ ਫਰਨਿਸ਼ਿੰਗ ਕਰਵਾਉਣ ਲਈ ਲੋਨ ਲੈ ਰਹੇ ਹੋ ਤਾਂ ਇੰਟਰੈਸਟ ਰੇਟ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਜੇਕਰ ਇਹ ਕਿਫਾਇਤੀ ਨਹੀਂ ਹੈ ਤਾਂ ਤੁਹਾਨੂੰ ਇਸ 'ਤੇ ਲੋਕ ਤੋਂ ਜ਼ਿਆਦਾ ਖਰਚ ਕਰਨਾ ਪੈ ਸਕਦਾ ਹੈ।
ਰੀਪੇਮੈਂਟ ਦੀਆਂ ਸ਼ਰਤਾਂ ਦੀ ਜਾਂਚ ਕਰੋ
ਲੋਨ ਸਿਰਫ ਤਦ ਉਪਯੋਗੀ ਹੁੰਦਾ ਹੈ ਜਦੋਂ ਤੁਸੀਂ ਉਸ ਨੂੰ ਆਸਾਨੀ ਨਾਲ ਚੁਕਾ ਸਕੋ। ਇਸ ਲਈ ਲੋਨ ਰੀਪੇਮੈਂਟ ਪੀਰੀਅਡ ਦੀ ਫਲੈਕਿਸਬਿਲਿਟੀ, ਰੀਪੇਮੈਂਟ ਅਤੇ ਫੋਰਕਲੋਜ਼ਰ ਚਾਰਜ ਦੀ ਜਾਂਚ ਕਰੋ। ਇਹ ਚਾਰਜ ਜਿੰਨਾ ਜ਼ਿਆਦਾ ਹੋਵੇਗਾ ਲੋਨ ਨੂੰ ਛੇਤੀ ਤੋਂ ਚੁਕਾਉਣ 'ਚ ਓਨੀ ਮੁਸ਼ਕਿਲ ਹੋਵੇਗੀ। ਇਹ ਗੱਲ ਹੋਰ ਚਾਰਜ 'ਤੇ ਵੀ ਲਾਗੂ ਹੁੰਦੀ ਹੈ। ਜੇਕਰ ਉਹ ਜ਼ਿਆਦਾ ਹੋਵੇ ਤਾਂ ਇੰਟਰੈਸਟ ਰੇਟ ਘੱਟ ਹੋਣ 'ਤੇ ਵੀ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ।
ਸੁਵਿਧਾਵਾਂ ਦਾ ਰੱਖੋ ਧਿਆਨ 
ਆਨਲਾਈਨ ਮਾਧਿਅਮ ਨਾਲ ਲੋਨ ਲਈ ਅਰਜ਼ੀ ਕਰਨੀ, ਸਕੈਨ ਕੀਤੇ ਗਏ ਡਾਕੂਮੈਂਟਸ ਨੂੰ ਜਮ੍ਹਾ ਕਰਨਾ ਅਤੇ ਕੁਝ ਘੰਟੇ ਦੇ ਅੰਦਰ ਲੋਨ ਦੀ ਰਕਮ ਮਿਲਣ ਵਰਗੇ ਫੀਚਰ ਕਿਸੇ ਵੀ ਲੋਨ ਨੂੰ ਜ਼ਿਆਦਾ ਤੋਂ ਜ਼ਿਆਦਾ ਫਾਇਦੇਮੰਦ ਜਾਂ ਸੁਵਿਧਾਜਨਤ ਬਣਾ ਸਕਦੇ ਹਨ। ਸਹੀ ਲੋਨ ਦਾ ਪਤਾ ਲਗਾਉਣ ਲਈ ਇਸ ਤਰ੍ਹਾਂ ਦੀਆਂ ਸੁਵਿਧਾਵਾਂ 'ਤੇ ਧਿਆਨ ਦਿਓ। ਆਪਣੇ ਸਾਹਮਾਣੇ ਆਉਣ ਵਾਲੇ ਫਰਸਟ ਆਪਸ਼ਨ ਦੀ ਚੋਣ ਕਰਨ ਦੀ ਬਜਾਏ ਸਭ ਤੋਂ ਜ਼ਿਆਦਾ ਸਸਤੇ ਪਰਸਨਲ ਲੋਨ ਦੀ ਚੋਣ ਕਰਨ ਲਈ ਉਪਰ ਦੱਸੀਆਂ ਗਈਆਂ ਇਨ੍ਹਾਂ 3 ਗੱਲਾਂ ਦੀ ਧਿਆਨ ਰੱਖੋ।  

Aarti dhillon

This news is Content Editor Aarti dhillon