ਰੋਮ ''ਚ ਮਹਿੰਗਾਈ ਖ਼ਿਲਾਫ ਮੇਲੋਨੀ ਸਰਕਾਰ ਖ਼ਿਲਾਫ਼ ਕੀਤਾ ਜਾਵੇਗਾ ਚੱਕਾ ਜਾਮ

11/16/2023 3:49:51 AM

ਰੋਮ/ਇਟਲੀ (ਕੈਂਥ) : ਇਟਲੀ 'ਚ ਦਿਨੋ-ਦਿਨ ਵੱਧ ਰਹੀ ਮਹਿੰਗਾਈ ਨਾਲ ਆਮ ਲੋਕਾਂ ਦੀ ਜ਼ਿੰਦਗੀ ਡਾਵਾਂਡੋਲ ਹੋ ਰਹੀ ਹੈ ਕਿਉਂਕਿ ਬੀਤੇ ਸਾਲ ਤੋਂ ਇਟਲੀ ਵਿੱਚ ਆਮ ਵਿਅਕਤੀ ਦੀ ਰੋਜ਼ਾਨਾ ਜ਼ਿੰਦਗੀ 'ਚ ਵਰਤੀਆਂ  ਜਾਣ ਵਾਲੀਆਂ ਵਸਤੂਆਂ ਦੇ ਮੁੱਲ ਵੱਸੋਂ ਬਾਹਰ ਜਾ ਰਹੇ ਹਨ।

ਇਹ ਵੀ ਪੜ੍ਹੋ : 40 ਕਰੋੜ ਦੇ ਬੈਂਕ ਘੋਟਾਲੇ 'ਚ ਗ੍ਰਿਫ਼ਤਾਰ ਵਿਧਾਇਕ ਗੱਜਣਮਾਜਰਾ ਦੀ ਜੇਲ੍ਹ 'ਚ ਵਿਗੜੀ ਹਾਲਤ, ਡਿੱਗੇ ਫਰਸ਼ 'ਤੇ

ਦੂਜੇ ਪਾਸੇ ਭਾਵੇਂ ਇਟਲੀ ਦੀ ਮੌਜੂਦਾ ਮੇਲੋਨੀ ਸਰਕਾਰ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਤੇ ਮਹਿੰਗਾਈ ਭੱਤੇ ਦੇ ਕੇ ਮਦਦ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਦੇਸ਼ ਦੇ ਨਾਗਰਿਕ ਨਾ ਖੁਸ਼ ਨਜ਼ਰ ਆ ਰਹੇ ਹਨ, ਜਿਸ ਦੇ ਮੱਦੇਨਜ਼ਰ ਇਟਲੀ ਦੀ ਪ੍ਰਸਿੱਧ ਸੰਸਥਾ ਸੀਜੀਆਈਐੱਲ ਦੇ ਸਹਿਯੋਗ ਨਾਲ 17 ਨਵੰਬਰ ਸ਼ੁੱਕਰਵਾਰ ਨੂੰ ਰਾਜਧਾਨੀ ਰੋਮ ਦੇ ਪਿਆਸਾ ਇਲਾਕੇ 'ਚ ਵਿਸ਼ਾਲ ਇਕੱਠ ਕੀਤਾ ਜਾ ਰਿਹਾ ਹੈ, ਜਿਸ ਵਿੱਚ ਮੇਲੋਨੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਹੋ ਸਕਦੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh