ਐੱਫਸੀ ਵੀਆਦਾਨਾ ਵੱਲੋਂ ਇਟਲੀ ''ਚ 8ਵਾਂ ਫੁੱਟਬਾਲ ਟੂਰਨਾਮੈਂਟ 8 ਤੇ 9 ਜੁਲਾਈ ਨੂੰ

07/05/2023 2:29:31 AM

ਰੋਮ (ਕੈਂਥ, ਟੇਕ ਚੰਦ) : ਐੱਫਸੀ ਵੀਆਦਾਨਾ ਵੱਲੋਂ ਜਿੱਥੇ ਹਰ ਸਾਲ ਫੁੱਟਬਾਲ ਦਾ ਟੂਰਨਾਮੈਂਟ ਕਰਵਾਇਆ ਜਾਂਦਾ ਹੈ, ਉਥੇ ਹੀ ਇੰਡੀਆ ਦੀ ਧਰਤੀ ਤੋਂ ਇਟਲੀ ਆਏ ਨਵੇਂ ਖਿਡਾਰੀਆਂ ਨੂੰ ਵੀ ਆਪਣੀ ਟੀਮ ਨਾਲ ਜੋੜ ਕੇ ਅੱਗੇ ਵਧਣ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਸਾਲ ਵੀ ਐੱਫਸੀ ਵੀਆਦਾਨਾ ਵੱਲੋਂ 8ਵਾਂ ਫੁੱਟਬਾਲ ਟੂਰਨਾਮੈਂਟ 8 ਤੇ 9 ਜੁਲਾਈ ਨੂੰ ਸਰਮਾਤੋ ਜ਼ਿਲ੍ਹਾ ਪਿਚੈਂਸਾ ਵਿਖੇ ਕਰਵਾਇਆ ਜਾ ਰਿਹਾ ਹੈ। ਟੀਮ ਦੇ ਕੋਚ ਅਤੇ ਕੈਪਟਨ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਟੂਰਨਾਮੈਂਟ ਫੁੱਟਬਾਲ ਖਿਡਾਰੀ ਗੁਰਿੰਦਰ ਸਿੰਘ ਗੁਰੀ ਦੀ ਯਾਦ ਨੂੰ ਸਮਰਪਿਤ ਹੋਵੇਗਾ।

ਇਹ ਵੀ ਪੜ੍ਹੋ : ਪਹਾੜ ਤੋਂ ਚੱਟਾਨ ਡਿੱਗਣ ਨਾਲ ਚਕਨਾਚੂਰ ਹੋਈਆਂ ਕਾਰਾਂ, ਦੇਖੋ ਹਾਦਸੇ ਦਾ ਦਿਲ ਕੰਬਾਊ ਵੀਡੀਓ

ਇਸ ਟੂਰਨਾਮੈਂਟ 'ਚ ਲੱਗਭਗ 14 ਤੋਂ 16 ਟੀਮਾਂ ਭਾਗ ਲੈਣਗੀਆਂ। ਫਾਈਨਲ 'ਚ ਪਹੁੰਚੀਆਂ ਟੀਮਾਂ ਨੂੰ ਟਰਾਫੀ ਅਤੇ ਨਕਦੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਮੈਚਾਂ 'ਚ ਵਧੀਆ ਪ੍ਰਦਰਸ਼ਨ ਦਿਖਾਉਣ ਵਾਲੇ ਖਿਡਾਰੀਆਂ 'ਚੋਂ ਬੈਸਟ ਪਲੇਅਰ, ਬੈਸਟ ਗੋਲਕੀਪਰ ਤੇ ਬੈਸਟ ਕੋਚ ਕੱਢੇ ਜਾਣਗੇ, ਜਿਨ੍ਹਾਂ ਦਾ ਉਚੇਚੇ ਤੌਰ 'ਤੇ ਸਨਮਾਨ ਕੀਤਾ ਜਾਵੇਗਾ। ਫਾਈਨਲ 'ਚ ਜੇਤੂ ਰਹੀ ਟੀਮ ਨੂੰ ਪਹਿਲਾ ਇਨਾਮ ਮੋਹਨ ਸਿੰਘ ਪੁਰੇਵਾਲ, ਭੁਪਿੰਦਰ ਸਿੰਘ ਕੰਗ ਤੇ ਦਲਜੀਤ ਸਿੰਘ ਚੀਮਾ ਵੱਲੋਂ ਦਿੱਤਾ ਜਾਵੇਗਾ ਅਤੇ ਸੈਕਿੰਡ ਆਈ ਟੀਮ ਨੂੰ ਜਸਕਰਨ ਸਿੰਘ ਬਿੱਲਾ ਵੱਲੋਂ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਤਮਾਸ਼ਾ ਐੱਸ ਆਰ ਐੱਲ ਵੱਲੋਂ ਵੀ ਵਿਸ਼ੇਸ਼ ਯੋਗਦਾਨ ਪਾਇਆ ਜਾਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh