ਮਲੇਸ਼ੀਆ: ਹਿੰਦੂਆਂ ''ਤੇ ਦਿੱਤੇ ਬਿਆਨ ''ਤੇ ਬੁਰਾ ਫਸਿਆ ਨਾਇਕ, ਮਿਲੀ ਚਿਤਾਵਨੀ

08/14/2019 4:34:26 PM

ਕੁਆਲਾਲੰਪੁਰ— ਮੁਸਲਿਮ ਧਰਮ ਦੇ ਵਿਵਾਦਿਤ ਉਪਦੇਸ਼ਕ ਜ਼ਾਕਿਰ ਨਾਇਕ ਤੋਂ ਮਲੇਸ਼ੀਆ ਸਰਕਾਰ ਨਰਾਜ਼ ਚੱਲ ਰਹੀ ਹੈ। ਮਲੇਸ਼ੀਆ ਦੇ ਸੰਸਾਧਨ ਮੰਤਰੀ ਐੱਮ. ਕੁਲਾਸੇਗਰਨ ਨੇ ਕਿਹਾ ਕਿ ਹਿੰਦੂਆਂ 'ਤੇ ਸਵਾਲ ਚੁੱਕਣ ਵਾਲੇ ਜ਼ਾਕਿਰ ਨਾਇਕ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਹਾਲ 'ਚ ਜ਼ਾਕਿਰ ਨਾਇਕ ਨੇ ਬਿਆਨ ਦਿੱਤਾ ਸੀ ਕਿ ਮਲੇਸ਼ੀਆ 'ਚ ਰਹਿਣ ਵਾਲੇ ਹਿੰਦੂ ਮਲੇਸ਼ੀਆਈ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਤੋਂ ਜ਼ਿਆਦਾ ਨਰਿੰਦਰ ਮੋਦੀ ਦੇ ਵਫਾਦਾਰ ਹਨ।

ਬੁੱਧਵਾਰ ਨੂੰ ਜਾਰੀ ਬਿਆਨ 'ਚ ਮੰਤਰੀ ਨੇ ਕਿਹਾ ਕਿ ਜ਼ਾਕਿਰ  ਨਾਇਕ ਇਕ ਬਾਹਰੀ ਵਿਅਕਤੀ ਹੈ, ਜੋ ਇਕ ਭਗੌੜਾ ਹੈ ਤੇ ਉਸ ਨੂੰ ਮਲੇਸ਼ੀਆਈ ਇਤਿਹਾਸ ਦੀ ਬਹੁਤ ਘੱਟ ਜਾਣਕਾਰੀ ਹੈ। ਇਸ ਲਈ ਉਸ ਨੂੰ ਮਲੇਸ਼ੀਆਈ ਲੋਕਾਂ ਨੂੰ ਨੀਚਾ ਦਿਖਾਉਣ ਜਿਹੇ ਅਧਿਕਾਰ ਨਹੀਂ ਹਨ। ਉਨ੍ਹਾਂ ਕਿਹਾ ਕਿ ਜ਼ਾਕਿਰ ਨਾਇਕ ਦਾ ਇਹ ਬਿਆਨ ਕਿਸੇ ਵੀ ਤਰ੍ਹਾਂ ਨਾਲ ਮਲੇਸ਼ੀਆ ਦੇ ਸਥਾਈ ਨਿਵਾਸੀ ਹੋਣ ਦੇ ਪੈਮਾਨੇ 'ਤੇ ਖਰਾ ਨਹੀਂ ਉਤਰਦਾ। ਇਸ ਮੁੱਦੇ ਨੂੰ ਅਗਲੀ ਕੈਬਨਿਟ ਬੈਠਕ 'ਚ ਚੁੱਕਿਆ ਜਾਵੇਗਾ।

ਜ਼ਾਕਿਰ ਨਾਇਕ ਪਹਿਲਾਂ ਵੀ ਆਪਣੇ ਵਿਵਾਦਿਤ ਬਿਆਨਾਂ ਕਾਰਨ ਚਰਚਾ 'ਚ ਰਹਿੰਦਾ ਹੈ। ਭਾਰਤ ਤੋਂ ਭੱਜਣ ਤੋਂ ਬਾਅਦ ਜ਼ਾਕਿਰ ਨਾਇਕ ਮਲੇਸ਼ੀਆ 'ਚ ਰਹਿ ਰਿਹਾ ਹੈ। ਜ਼ਾਕਿਰ ਨਾਇਕ 'ਤੇ ਮਨੀ ਲਾਂਡ੍ਰਿੰਗ ਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਕੈਬਨਿਟ ਬੈਠਕ 'ਚ ਜ਼ਾਕਿਰ ਨਾਇਕ ਦੀ ਹਵਾਲਗੀ 'ਤੇ ਫੈਸਲਾ ਲਿਆ ਜਾ ਸਕਦਾ ਹੈ। ਮੰਗਲਵਾਰ ਨੂੰ ਪੱਤਰ ਜਾਰੀ ਕਰਕੇ ਮੰਤਰੀ ਨੇ ਜ਼ਾਕਿਰ ਨੂੰ ਭਾਰਤ ਨੂੰ ਸੌਂਪਣ ਦੀ ਗੁਹਾਰ ਲਾਈ, ਉਨ੍ਹਾਂ ਨੇ ਕਿਹਾ ਕਿ ਨਾਇਕ ਮਲੇਸ਼ੀਆ ਦੇ ਲੋਕਾਂ ਦੇ ਪੈਸੇ 'ਤੇ ਇਥੇ ਮਜ਼ਾ ਕਰ ਰਿਹਾ ਹੈ। ਇਕ ਵਾਰ ਪਹਿਲਾਂ ਵੀ ਮਲੇਸ਼ੀਆ ਦੇ ਰਾਸ਼ਟਰਪਤੀ ਜ਼ਾਕਿਰ ਦੀ ਹਵਾਲਗੀ ਤੋਂ ਇਨਕਾਰ ਕਰ ਚੁੱਕੇ ਹਨ ਪਰ ਇਸ ਵਾਰ ਮਲੇਸ਼ੀਆ 'ਚ ਨਾਇਕ ਦਾ ਵਿਰੋਧ ਬਹੁਤ ਜ਼ਿਆਦਾ ਹੈ।

Baljit Singh

This news is Content Editor Baljit Singh