ਨੌਜਵਾਨ ਅਤੇ ਇਕੱਲੇ ਲੋਕ ਫੇਸਬੁੱਕ ਅਕਾਊਂਟ ਬੰਦ ਕਰਨ ''ਤੇ ਕਰ ਰਹੇ ਹਨ ਵਿਚਾਰ

07/25/2018 10:42:56 PM

ਵਾਸ਼ਿੰਗਟਨ— ਨੌਜਵਾਨਾਂ ਅਤੇ ਇਕੱਲੇ ਰਹਿ ਰਹੇ ਲੋਕਾਂ ਦੇ ਆਪਣੇ ਫੇਸਬੁੱਕ ਅਕਾਊਂਟ ਨੂੰ ਬੰਦ ਕਰਨ 'ਤੇ ਵਿਚਾਰ ਕਰਨ ਦੀ ਸੰਭਾਵਨਾ ਵੱਧ ਹੈ। ਇਸ ਸਬੰਧੀ ਕੀਤੇ ਗਏ ਇਕ ਨਵੇਂ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਅੱਧਖੜ੍ਹ ਉਮਰ ਦੀਆਂ ਔਰਤਾਂ ਇਸ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਦੀ ਸਭ ਤੋਂ ਆਮ ਖਪਤਕਾਰਾਂ ਵਿਚ ਸ਼ਾਮਲ ਹਨ।
ਅਮਰੀਕਾ ਦੀ ਲੇਘ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਫੇਸਬੁੱਕ ਦੀ ਵਰਤੋਂ ਨੂੰ ਪ੍ਰਭਾਵਿਤ ਕਰਨ ਵਾਲੇ ਸਮਾਜਿਕ-ਆਰਥਿਕ ਕਾਰਕਾਂ ਦਾ ਅਧਿਐਨ ਕੀਤਾ। ਇਸ ਅਧਿਐਨ ਵਿਚ ਅਮਰੀਕਾ ਦੇ 1000 ਘਰਾਂ ਦੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਪ੍ਰਤੀਕਿਰਿਆ ਨੂੰ ਸ਼ਾਮਲ ਕੀਤਾ ਗਿਆ ਹੈ। ਖੋਜ ਵਿਚ ਦਿਖਾਇਆ ਗਿਆ ਹੈ ਕਿ ਫੇਸਬੁੱਕ ਦੇ ਸਭ ਤੋਂ ਆਮ ਖਪਤਕਾਰਾਂ ਵਿਚ 40 ਤੋਂ 60 ਸਾਲ ਤੱਕ ਦੀਆਂ ਏਸ਼ੀਆਈ ਮੂਲ ਦੀਆਂ ਅਜਿਹੀਆਂ ਵਿਆਹੁਤਾ ਔਰਤਾਂ ਸ਼ਾਮਲ ਹਨ, ਜੋ ਕਿਸੇ ਤਰ੍ਹਾਂ ਦੇ ਰੋਜ਼ਗਾਰ ਦੀ ਭਾਲ ਨਹੀਂ ਕਰ ਰਹੀਆਂ ਹਨ।