ਪ੍ਰੇਮੀ ਦੇ ਧੋਖਾ ਦੇਣ ''ਤੇ ਲੜਕੀ ਨੇ ਨੀਲਾਮ ਕੀਤਾ ਕੁਆਰਾਪਣ

01/03/2018 12:08:42 PM

ਕੈਲੀਫੋਰਨੀਆ (ਬਿਊਰੋ)— ਅੱਜ-ਕਲ੍ਹ ਰਿਸ਼ਤਿਆਂ ਵਿਚ ਪਿਆਰ ਅਤੇ ਵਿਸ਼ਵਾਸ ਦੀ ਕਮੀ ਹੈ। ਜ਼ਿਆਦਾਤਰ ਨੌਜਵਾਨ ਪਿਆਰ ਦੇ ਮਾਮਲੇ ਵਿਚ ਆਪਣੇ ਸਾਥੀ ਨੂੰ ਧੋਖਾ ਦੇ ਰਹੇ ਹਨ। ਅੱਜ ਅਸੀਂ ਤੁਹਾਨੂੰ ਜਿਸ ਲੜਕੀ ਬਾਰੇ ਦੱਸ ਰਹੇ ਹਾਂ ਉਸ ਦੇ ਪ੍ਰੇਮੀ ਨੇ ਪਿਆਰ ਵਿਚ ਉਸ ਨੂੰ ਧੋਖਾ ਦਿੱਤਾ, ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ ਹੈ ਜਿਸ ਦੀ ਜ਼ਿਆਦਾਤਰ ਲੋਕ ਆਲੋਚਨਾ ਕਰ ਰਹੇ ਹਨ। 
ਕੁਆਰਾਪਣ ਵੇਚਣ ਦਾ ਲਿਆ ਫੈਸਲਾ
ਬੁਆਏਫਰੈਂਡ ਵੱਲੋਂ ਪਿਆਰ ਵਿਚ ਧੋਖਾ ਦੇਣ ਕਾਰਨ ਦੁਖੀ ਇਕ ਅਮਰੀਕੀ ਲੜਕੀ ਨੇ ਹੁਣ ਆਪਣਾ ਕੁਆਰਾਪਣ ਸਭ ਤੋਂ ਜ਼ਿਆਦਾ ਬੋਲੀ ਲਗਾਉਣ ਵਾਲੇ ਨੂੰ ਨੀਲਾਮ ਕਰਨ ਦਾ ਫੈਸਲਾ ਲਿਆ ਹੈ। 23 ਸਾਲਾ ਬੈਲੀ ਗਿੰਬਸਨ ਨੇ ਵਿਆਹ ਲਈ ਖੁਦ ਨੂੰ ਕੁਆਰੀ ਰੱਖਿਆ ਸੀ ਪਰ ਹੁਣ ਉਹ ਆਪਣੇ ਪਹਿਲੇ ਜਿਨਸੀ ਤਜਰਬੇ ਦੀ ਨੀਲਾਮੀ ਕਰਨਾ ਚਾਹੁੰਦੀ ਹੈ। ਇਕ ਅੰਗਰੇਜੀ ਅਖਬਾਰ ਮੁਤਾਬਕ ਬੈਲੀ ਨੇ ਆਪਣੀ ਸੁਹਾਗਰਾਤ ਲਈ ਖੁਦ ਨੂੰ ਕੁਆਰੀ ਰੱਖਿਆ ਸੀ ਪਰ ਵਿਆਹ ਤੋਂ ਪਹਿਲਾਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਪ੍ਰੇਮੀ ਉਸ ਨੂੰ ਧੋਖਾ ਦੇ ਰਿਹਾ ਹੈ। ਖੁਦ ਨੂੰ ਕੁਆਰੀ ਦੱਸਣ ਵਾਲੀ ਬੈਲੀ ਇਕ ਕਾਨੂੰਨੀ ਵੇਸਵਾਘਰ ਜ਼ਰੀਏ ਆਪਣੇ ਕੁਆਰੇਪਣ ਨੂੰ ਨੀਲਾਮ ਕਰ ਰਹੀ ਹੈ।  
ਬੈਲੀ ਨੇ ਆਲੋਚਕਾਂ ਨੂੰ ਦਿੱਤਾ ਇਹ ਜਵਾਬ
ਬੈਲੀ ਨੇ ਦੱਸਿਆ ਕਿ ਨੀਲਾਮੀ ਤੋਂ ਮਿਲਣ ਵਾਲੇ ਪੈਸਿਆਂ ਨਾਲ ਉਹ ਆਪਣਾ ਜੀਵਨ ਸੁਧਾਰੇਗੀ। ਹਾਲਾਂਕਿ ਬੈਲੀ ਦੇ ਇਸ ਕਦਮ ਦੀ ਕਈ ਲੋਕਾਂ ਨੇ ਆਲੋਚਨਾ ਕੀਤੀ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਬੈਲੀ ਵੇਸਵਾ ਬਣ ਜਾਵੇਗੀ। ਇਨ੍ਹਾਂ ਆਲੋਚਕਾਂ ਨੂੰ ਜਵਾਬ ਦਿੰਦੇ ਹੋਏ ਬੈਲੀ ਕਹਿੰਦੀ ਹੈ,''ਜੇ ਮੈਂ ਕਾਨੂੰਨੀ ਤਰੀਕੇ ਨਾਲ ਪੈਸਿਆਂ ਲਈ ਸੈਕਸ ਕਰਦੀ ਹਾਂ ਤਾਂ ਕੀ ਮੈਂ ਵੇਸਵਾ ਬਣ ਜਾਵਾਂਗੀ? ਮੈਨੂੰ ਨਹੀਂ ਪਤਾ। ਜੇ ਤੁਸੀਂ ਇਕ ਵਾਰੀ ਕੋਈ ਤਸਵੀਰ ਖਿੱਚਦੇ ਹੋ ਤਾਂ ਕੀ ਤੁਸੀਂ ਫੋਟੋਗ੍ਰਾਫਰ ਬਣ ਜਾਂਦੇ ਹੋ?'' 
ਇੰਝ ਬੀਤਿਆ ਸੀ ਬੈਲੀ ਦਾ ਬਚਪਨ
ਬੈਲੀ ਨੂੰ ਉਸ ਦੇ ਮਾਪਿਆਂ ਨੇ ਗੋਦ ਲਿਆ ਸੀ ਅਤੇ ਉਹ ਕੈਲੀਫੋਰਨੀਆ ਵਿਚ ਜੰਮੀ ਪਲੀ। ਆਪਣੇ ਜੀਵਨ ਬਾਰੇ ਬੈਲੀ ਨੇ ਦੱਸਿਆ,''ਜਦੋਂ ਮੈਂ ਇਕ ਸਾਲ ਦੀ ਸੀ, ਉਦੋਂ ਮੇਰੀ ਮਾਂ ਨੇ ਮੈਨੂੰ ਕਿਸੇ ਹੋਰ ਨੂੰ ਗੋਦ ਦੇ ਦਿੱਤਾ ਸੀ। ਇਸ ਮਗਰੋਂ ਮੈਨੂੰ ਕੈਲੀਫੋਰਨੀਆ ਦੇ ਇਕ ਈਸਾਈ ਪਰਿਵਾਰ ਨੇ ਗੋਦ ਲਿਆ, ਜਿੱਥੇ ਕਾਫੀ ਸਖਤੀ ਸੀ। ਮੈਨੂੰ ਟੀ. ਵੀ. ਨਹੀਂ ਦੇਖਣ ਦਿੱਤਾ ਜਾਂਦਾ ਸੀ, ਗਾਣਾ ਨਹੀਂ ਸੁਨਣ ਦਿੱਤਾ ਜਾਂਦਾ ਸੀ ਅਤੇ ਨਾ ਹੀ ਦੋਸਤ ਬਣਾਉਣ ਦੀ ਇਜਾਜ਼ਤ ਸੀ।'' ਬੈਲੀ ਨੇ ਦੱਸਿਆ,''ਜਦੋਂ ਮੈਂ 16 ਸਾਲ ਦੀ ਹੋਈ ਸੀ ਤਾਂ ਮੈਨੂੰ ਲੜਕੀਆਂ ਦੇ ਬੋਰਡਿੰਗ ਸਕੂਲ ਭੇਜਿਆ ਗਿਆ। ਮੁੰਡਿਆਂ ਨਾਲ ਮੇਰਾ ਕੋਈ ਵਾਸਤਾ ਨਹੀਂ ਸੀ।'' 
ਇਸ ਤਰ੍ਹਾਂ ਲਿਆ ਕੁਆਰਾਪਣ ਵੇਚਣ ਦਾ ਫੈਸਲਾ
ਬੈਲੀ ਨੇ ਦੱਸਿਆ ਕਿ ਵਿਸਕਾਨਸਿਨ ਵਿਚ ਉਸ ਦੀ ਮੁਲਾਕਾਤ ਇਕ ਈਸਾਈ ਲੜਕੇ ਨਾਲ ਹੋਈ, ਜੋ ਵਿਆਹ ਤੱਕ ਜਿਨਸੀ ਸੰਬੰਧ ਨਾ ਬਣਾਉਣ ਦੀ ਉਸ ਦੀ ਸ਼ਰਤ ਮੰਨ ਗਿਆ। ਬੈਲੀ ਨੇ ਦੱਸਿਆ ਕਿ ਜਲਦੀ ਹੀ ਉਸ ਨੂੰ ਪਤਾ ਲੱਗਾ ਕਿ ਵੈਲਨਟਾਈਨ ਡੇਅ 'ਤੇ ਉਸ ਦੇ ਪ੍ਰੇਮੀ ਨੇ ਆਪਣੀ ਪਹਿਲੀ ਪ੍ਰੇਮਿਕਾ ਨਾਲ ਜਿਨਸੀ ਸੰਬੰਧ ਬਣਾਏ ਹਨ। ਇਸ ਮਗਰੋਂ ਦੋਹਾਂ ਵਿਚਕਾਰ ਝਗੜਾ ਹੋ ਗਿਆ ਪਰ ਇਸ ਝਗੜੇ ਨੂੰ ਦੋਹਾਂ ਨੇ ਜਲਦੀ ਸੁਲਝਾ ਲਿਆ। ਬੈਲੀ ਮੁਤਾਬਕ ਥੋੜ੍ਹੇ ਦਿਨ ਦੁਖੀ ਰਹਿਣ ਮਗਰੋਂ ਉਸ ਨੇ ਫੈਸਲਾ ਲਿਆ ਕਿ ਵਿਆਹ ਤੱਕ ਕੁਆਰਾਪਣ ਨਾ ਗਵਾਉਣ ਦਾ ਉਸ ਦਾ ਫੈਸਲਾ ਗਲਤ ਸੀ ਕਿਉਂਕਿ ਉਸ ਦਾ ਪ੍ਰੇਮੀ ਇਸ ਇੰਤਜ਼ਾਰ ਦੇ ਲਾਇਕ ਨਹੀਂ ਸੀ। ਇਸ ਲਈ ਉਸ ਨੇ ਸੋਚਿਆ ਕਿ ਆਪਣੇ ਕੁਆਰਾਪਣ ਨਾਲ ਕੁਝ ਅਜਿਹਾ ਕੀਤਾ ਜਾਵੇ ਕਿ ਕੁਝ ਫਾਇਦਾ ਹੋਵੇ। ਬੈਲੀ ਨੇ ਕਿਹਾ,''ਮੈਂ ਆਪਣਾ ਕੁਆਰਾਪਣ ਸਭ ਤੋਂ ਜ਼ਿਆਦਾ ਫਾਇਦੇਮੰਦ ਤਰੀਕੇ ਨਾਲ ਗਵਾਉਣਾ ਚਾਹੁੰਦੀ ਹਾਂ। ਇਸ ਲਈ ਮੈਂ ਆਪਣਾ ਕੁਆਰਾਪਣ ਵੇਚਣ ਦਾ ਫੈਸਲਾ ਲਿਆ ਹੈ।''