ਚੀਨ ਦੀਆਂ ਇਨ੍ਹਾਂ ਗੱਲਾਂ ਬਾਰੇ ਜਾਣ ਕੇ ਤੁਸੀਂ ਰਹਿ ਜਾਓਗੇ ਹੈਰਾਨ

07/03/2017 2:51:05 PM

ਬੀਜਿੰਗ— ਚੀਨ ਆਮਤੌਰ 'ਤੇ ਅਜੀਬ ਕਾਰਨਾਂ ਅਤੇ ਨਿਯਮਾਂ ਕਾਰਨ ਖਬਰਾਂ 'ਚ ਰਹਿੰਦਾ ਹੈ। ਸਭ ਤੋਂ ਜ਼ਿਆਦਾ ਆਬਾਦੀ ਵਾਲੇ ਇਸ ਦੇਸ਼ 'ਚ ਭੋਜਨ, ਪ੍ਰਦੂਸ਼ਣ, ਮਸ਼ਹੂਰ ਬ੍ਰਾਂਡ ਦੀ ਡੁਪਲੀਕੇਸੀ ਅਤੇ ਸੈਂਸਰਸ਼ਿਪ ਸਮੇਤ ਕਈ ਅਜਿਹੇ ਵਿਸ਼ੇ ਹਨ, ਜਿਸ ਕਾਰਨ ਇਹ ਸੁਰਖੀਆਂ 'ਚ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਅਜੀਬ ਵਿਸ਼ਿਆਂ ਬਾਰੇ ਦੱਸ ਰਹੇ ਹਾਂ।
1. ਆਪਣੀ ਸਜ਼ਾ ਭੁਗਤਣ ਲਈ ਅਮੀਰ ਰੱਖਦੇ ਹਨ ਬੋਡੀ ਡਬਲ
ਇੱਥੇ ਅਮੀਰ ਲੋਕ ਆਪਣੀ ਬੋਡੀ ਡਬਲ ਰੱਖਦੇ ਹਨ, ਇਹ ਡਬਲ ਬੋਡੀ ਉਨ੍ਹਾਂ ਬਦਲੇ ਜੇਲ ਦੀ ਸਜ਼ਾ ਭੁਗਤਦੀ ਹੈ। ਆਨਲਾਈਨ ਮੈਗਜ਼ੀਨ ਸਲੈਟ ਡਾਟਕਾਮ ਮੁਤਾਬਕ, ਸੁਪਰ ਰਿਚ ਹੂ ਦੀ ਜਗ੍ਹਾ ਉਨ੍ਹਾਂ ਦੀ ਹਮਸ਼ਕਲ 'ਤੇ ਤਿੰਨ ਸਾਲ ਦੀ ਸਜ਼ਾ ਕੱਟਣ ਦੇ ਦੋਸ਼ ਲੱਗ ਚੁੱਕੇ ਹਨ।
2. ਸਿਪਾਹੀਆਂ ਦੇ ਕਾਲਰ 'ਚ ਪਿੰਨ, ਤਾਂ ਜੋ ਗਰਦਨ ਰਹੇ ਸਿੱਧੀ


ਚੀਨ ਦੀ ਸੈਨਾ ਕਾਫੀ ਵੱਡੀ ਹੈ। ਇਸ ਦਾ ਸਾਲਾਨਾ ਮਿਲਟਰੀ ਬਜਟ 145 ਬਿਲੀਅਨ ਡਾਲਰ ਹੈ। ਚੀਨ ਦੀ ਸਖਤ ਮਿਲਟਰੀ ਟ੍ਰੇਨਿੰਗ ਦੁਨੀਆ ਭਰ 'ਚ ਮਸ਼ਹੂਰ ਹੈ। ਟ੍ਰੇਨਿੰਗ ਦੌਰਾਨ ਸੈਨਿਕਾਂ ਦੀ ਗਰਦਨ ਨੂੰ ਸਿੱਧਾ ਰੱਖਣ ਲਈ ਉਨ੍ਹਾਂ ਦੇ ਕਾਲਰ 'ਚ ਪਿੰਨ ਲਗਾ ਦਿੱਤੀ ਜਾਂਦੀ ਹੈ। ਜਾਨਵਰਾਂ 'ਚ ਕੁੱਤਿਆਂ ਦੇ ਇਲਾਵਾ ਚੀਨ ਦੀ ਆਰਮੀ 'ਚ ਬਾਂਦਰ, ਹੰਸ ਅਤੇ ਕਬੂਤਰਾਂ ਨੂੰ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ।
3. 'ਮੋਬਾਇਲ ਐਗਜ਼ੀਕਿਊਸ਼ਨ' ਗੱਡੀਆਂ 'ਚ ਵੀ ਦਿੱਤੀ ਜਾਂਦੀ ਹੈ ਮੌਤ ਦੀ ਸਜ਼ਾ
ਚੀਨ ਦੀਆਂ ਜੇਲਾਂ 'ਚ ਇੰਨੇ ਕੈਦੀ ਹਨ ਕਿ ਮੌਤ ਦੀ ਸਜ਼ਾ ਦੇਣ ਲਈ ਇੱਥੇ 'ਮੋਬਾਇਲ ਐਗਜ਼ੀਕਿਊਸ਼ਨ' ਗੱਡੀਆਂ ਹਨ। ਸੈਂਸਰਸ਼ਿਪ ਕਾਰਨ ਮੌਤ ਦੀ ਸਜ਼ਾ ਪਾਉਣ ਵਾਲਿਆਂ ਦੀ ਸਹੀ ਸੰਖਿਆ ਪਤਾ ਨਹੀਂ ਹੈ। ਕਈ ਸਾਲਾਂ ਤੱਕ ਇੱਥੇ ਫਾਇਰਿੰਗ ਸਕਵਾਡ ਜ਼ਰੀਏ ਕੈਦੀ ਨੂੰ ਗੋਲੀ ਨਾਲ ਮਾਰਿਆ ਜਾਂਦਾ ਸੀ, ਪਰ ਹੁਣ ਜ਼ਹਿਰੀਲੇ ਟੀਕੇ ਦੀ ਵਰਤੋਂ ਕੀਤੀ ਜਾਂਦੀ ਹੈ।
4. ਖਾਧੇ ਜਾਂਦੇ ਹਨ ਯੂਰਿਨ 'ਚ ਉਬਲੇ ਅੰਡੇ
ਚੀਨ ਦੇ ਬਾਰੇ ਇਕ ਕਹਾਵਤ ਮਸ਼ਹੂਰ ਹੈ। ਇੱਥੇ ਮੇਜ-ਕੁਰਸੀ ਨੂੰ ਛੱਡ ਕੇ ਹਰ ਚਾਰ ਪੈਰਾਂ ਵਾਲੀ ਚੀਜ਼ ਖਾਧੀ ਜਾਂਦੀ ਹੈ। ਇੱਥੇ ਵਰਜਿਨ ਕੁੜੀਆਂ ਦੇ ਯੂਰਿਨ 'ਚ ਅੰਡੇ ਉਬਾਲ ਕੇ ਖਾਧੇ ਜਾਂਦੇ ਹਨ। ਚੀਨ 'ਚ ਇਹ ਟਰੈਂਡ ਹਜ਼ਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਇਸ ਲਈ ਲੋਕਲ ਸਕੂਲਾਂ 'ਤੋਂ ਯੂਰਿਨ ਇੱਕਠਾ ਕੀਤਾ ਜਾਂਦਾ ਹੈ। 
5. ਇੱਥੇ ਬ੍ਰਾ ਸਟੱਡੀ 'ਚ ਵੀ ਮਿਲਦੀ ਹੈ ਡਿਗਰੀ
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਹਾਂਗਕਾਂਗ ਪੋਲੀਟੈਕਨਿਕ ਯੂਨੀਵਰਸਿਟੀ ਬ੍ਰਾ ਸਟੱਡੀ 'ਚ ਡਿਗਰੀ ਦਿੰਦੀ ਹੈ। ਚੀਨ ਦੀ ਸਭ ਤੋਂ ਵੱਡੀ ਲਿੰਗਰੀ ਨਿਰਮਾਣ 'ਟੋਪ ਫਾਰਮ' ਦੀ ਫੈਕਟਰੀ 'ਚ ਬ੍ਰਾ ਲੈਬ ਵੀ ਹੈ। ਇਹ ਕੰਪਨੀ ਹਰ ਸਾਲ ਵਿਕਟੋਰੀਆ ਸੀਕਰਟ, ਪਲੇਟੇਕਸ ਅਤੇ ਮੇਡਨਫਾਰਮ ਜਿਹੇ ਬ੍ਰਾਂਡ ਦੀਆਂ 60 ਮਿਲੀਅਨ ਤੋਂ ਜ਼ਿਆਦਾ ਬ੍ਰਾ ਬਣਾਉਂਦੀਆਂ ਹਨ।
6. ਵੀਡੀਓ ਗੇਮ ਦਾ ਅਜਿਹਾ ਨਸ਼ਾ ਕਿ ਬੱਚਿਆਂ ਨੂੰ ਭੇਜਦੇ ਹਨ 'ਰਿਹੈਬ ਸੈਂਟਰ'
ਬੱਚਿਆਂ ਨੂੰ ਇੰਟਰਨੈੱਟ ਅਤੇ ਵੀਡੀਓ ਗੇਮ ਦੇ ਜਬਰਦਸਤ ਨਸ਼ੇ 'ਚੋਂ  ਬਾਹਰ ਕੱਢਣ ਲਈ ਕਈ 'ਰਿਹੈਬ ਸੈਂਟਰ' ਚਲਾਏ ਜਾ ਰਹੇ ਹਨ। ਇੱਥੇ ਬੱਚਿਆਂ ਨੂੰ ਸਰੀਰਕ ਗਤੀਵਿਧੀਆਂ ਦੀ ਸਿਖਲਾਈ ਦਿੱਤੀ ਜਾਂਦੀ ਹੈ।
7. ਦੇਸ਼ ਦੇ ਕਈ ਹਿੱਸਿਆਂ 'ਚ ਸਵੇਰੇ 10 ਵਜੇ ਨਿਕਲਦਾ ਹੈ ਸੂਰਜ
ਚੀਨ ਦੇ ਕਈ ਹਿੱਸਿਆਂ 'ਚ ਸਵੇਰੇ 10 ਵਜੇ ਸੂਰਜ ਨਿਕਲਦਾ ਹੈ। ਇਸ ਦੇ ਪਿੱਛੇ ਇਹ ਕਾਰਨ ਹੈ ਕਿ ਪੂਰੇ ਦੇਸ਼ 'ਚ ਇਕ ਹੀ ਟਾਈਮ ਜੋਨ ਲਾਗੂ ਹੈ। ਉਹ ਵੀ ਉਦੋਂ ਜਦੋਂ ਚੀਨ ਭੂਗੋਲਿਕ ਤੌਰ 'ਤੇ ਪੰਜ ਟਾਈਮ ਜੋਨ 'ਚ ਫੈਲਿਆ ਅਤੇ ਵੰਡਿਆ ਹੋਇਆ ਹੈ।
8. 10 ਦਿਨ ਤੱਕ ਜਾਮ 'ਚ ਫਸੇ ਰਹਿੰਦੇ ਹਨ ਲੋਕ
ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਹੋਣ ਕਾਰਨ ਇੱਥੇ ਗੱਡੀਆਂ ਦੀ ਸੰਖਿਆ ਕਾਫੀ ਜ਼ਿਆਦਾ ਹੈ। ਅਗਸਤ 2010 'ਚ ਇੱਥੋਂ ਦੇ ਬੀਜਿੰਗ-ਤਿੱਬਤ ਹਾਈਵੇ 'ਤੇ ਸਭ ਤੋਂ ਲੰਬਾ ਜਾਮ ਲੱਗਿਆ ਸੀ। 99 ਕਿਲੋਮੀਟਰ ਲੰਬਾ ਇਹ ਜਾਮ ਦੱਸ ਦਿਨ ਤੱਕ ਲਗਾ ਰਿਹਾ ਸੀ। ਇੱਥੇ ਸਮਾਰਟ ਫੋਨ ਦੇ ਆਦੀ ਲੋਕਾਂ ਲਈ ਇਕ ਵੱਖਰੀ ਲਾਈਨ ਬਣਾਈ ਗਈ ਹੈ, ਤਾਂ ਜੋ ਚੱਲਦੇ ਹੋਏ ਫੋਨ ਵਰਤਣ ਸਮੇਂ ਦੁਰਘਟਨਾਵਾਂ ਨਾ ਹੋਣ।
9. ਇੱਥੇ ਅੱਜ ਵੀ 4 ਕਰੋੜ ਲੋਕ ਰਹਿੰਦੇ ਹਨ ਗੁਫਾਫਾਂ 'ਚ
ਚੀਨ ਦੇ ਸ਼ਾਂਕਸੀ ਪ੍ਰਾਂਤ ਦੇ ਯਨਨਾਨ 'ਚ ਕਰੀਬ 4 ਕਰੋੜ ਲੋਕ ਅਜਿਹੇ ਹਨ ਜੋ ਗੁਫਾਫਾਂ 'ਚ ਰਹਿੰਦੇ ਹਨ। ਇਨ੍ਹਾਂ ਗੁਫਾਫਾਂ ਨੂੰ 'ਫਾਰਮਰਸ ਕੇਟਸ' ਵੀ ਕਿਹਾ ਜਾਂਦਾ ਹੈ।
10. ਬੀਜਿੰਗ 'ਚ ਇਕ ਦਿਨ ਸਾਹ ਲੈਣਾ ਇਕ ਪੈਕਟ ਸਿਗਰਟ ਪੀਣ ਦੇ ਬਰਾਬਰ
ਚੀਨ ਦੀਆਂ ਕਈ ਤਸਵੀਰਾਂ 'ਚ ਲੋਕ ਮਾਸਕ ਪਾਏ ਦਿੱਸ ਜਾਣਗੇ। ਇਸ ਦਾ ਕਾਰਨ ਪ੍ਰਦੂਸ਼ਣ ਹੈ। ਚੀਨ ਦੀ ਰਾਜਧਾਨੀ ਬੀਜਿੰਗ 'ਚ ਇਕ ਦਿਨ ਸਾਹ ਲੈਣਾ ਇਕ ਪੈਕਟ ਸਿਗਰਟ ਪੀਣ ਦੇ ਬਰਾਬਰ ਹੁੰਦਾ ਹੈ। ਇੱਥੋਂ ਦਾ ਪ੍ਰਦੂਸ਼ਣ ਸਪੇਸ ਤੋਂ ਨਜ਼ਰ ਆਉਂਦਾ ਹੈ। ਇੱਥੇ 90 ਫੀਸਦੀ ਪਾਣੀ 'ਚ ਜ਼ਹਿਰੀਲੇ ਤੱਤ ਹਨ।
11. ਬਣਾਈਆਂ ਜਾਂਦੀਆਂ ਹਨ ਇਕ ਸਾਲ 'ਚ 70 ਉੱਚੀਆਂ ਇਮਾਰਤਾਂ
ਜ਼ਿਆਦਾ ਆਬਾਦੀ ਕਾਰਨ ਚੀਨ 'ਚ ਉਸਾਰੀ ਦਾ ਕੰਮ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈ। ਇਸੇ ਕਾਰਨ ਸਾਲ 'ਚ 70 ਦੇ ਲਗਭਗ ਇਮਾਰਤਾਂ ਦਾ ਨਿਰਮਾਣ ਕੀਤਾ ਜਾਂਦਾ ਹੈ।