ਯਮਨ ਦੇ ਹੂਤੀ ਬਾਗੀਆਂ ਨੇ ਸਾਊਦੀ ਅਰਬ ਦੇ ਊਰਜਾ ਪਲਾਂਟਾਂ ਨੂੰ ਬਣਾਇਆ ਨਿਸ਼ਾਨਾ

03/20/2022 8:34:31 PM

ਦੁਬਈ-ਯਮਨ ਦੇ ਹੂਤੀ ਬਾਗੀਆਂ ਨੇ ਐਤਵਾਰ ਨੂੰ ਸਾਊਦੀ ਅਰਬ 'ਚ ਡਰੋਨ ਅਤੇ ਮਿਜ਼ਾਈਲ ਹਮਲੇ ਕਰ ਇਕ ਕੁਦਰਤੀ ਗੈਸ ਪਲਾਂਟ, ਜਲ ਪਲਾਂਟ, ਤੇਲ ਪਲਾਂਟ ਅਤੇ ਬਿਜਲੀ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ। ਯਮਨ 'ਚ ਲੜ ਰਹੇ ਸਾਊਦੀ ਨੀਤ ਫੌਜੀ ਗਠਜੋੜ ਨੇ ਕਿਹਾ ਕਿ ਇਨ੍ਹਾਂ ਹਮਲਿਆਂ 'ਚ ਕਿਸੇ ਦੀ ਜਾਨ ਨਹੀਂ ਗਈ ਹੈ ਪਰ ਇਲਾਕੇ 'ਚ ਵਾਹਨ ਅਤੇ ਮਕਾਨ ਨੁਕਸਾਨੇ ਗਏ। ਈਰਾਨ ਸਮਰਥਿਤ ਹੂਤੀ ਬਾਗੀਆਂ ਦੇ ਬੁਲਾਰੇ ਯੇਹੀਆ ਸਾਰੀ ਨੇ ਕਿਹਾ ਕਿ ਸਮੂਹ ਨੇ ਸਾਊਦੀ ਅਰਬ ਦੇ ਅੰਦਰ ਇਕ ਵਪਾਰਕ ਅਤੇ ਵੱਡੀ ਫੌਜੀ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ : ਇਮਰਾਨ ਵਿਰੁੱਧ ਬੇਭਰੋਸਗੀ ਪ੍ਰਸਤਾਵ : 25 ਮਾਰਚ ਨੂੰ ਨੈਸ਼ਨਲ ਅਸੈਂਬਲੀ ਦੀ ਬੁਲਾਈ ਗਈ ਬੈਠਕ

ਹਾਲਾਂਕਿ, ਬੁਲਾਰੇ ਨੇ ਇਸ ਦੇ ਬਾਰੇ 'ਚ ਵਿਸਤਾਰ ਨਹੀਂ ਦੱਸਿਆ। ਸ਼ਾਂਤੀ ਗੱਲਬਾਤ ਰੁਕੀ ਰਹਿਣ ਅਤੇ ਯਮਨ 'ਚ ਸੱਤ ਸਾਲ ਤੋਂ ਸੰਘਰਸ਼ ਜਾਰੀ ਰਹਿਣ ਦਰਮਿਆਨ ਇਹ ਘਟਨਾ ਸਾਊਦੀ ਅਰਬ 'ਤੇ ਸਰਹੱਦ ਪਾਰ ਤੋਂ ਹੂਤੀ ਬਾਗੀਆਂ ਦੇ ਹਮਲੇ ਵਧਣ ਨੂੰ ਪ੍ਰਦਰਸ਼ਿਤ ਕਰਦੀ ਹੈ। ਸਾਊਦੀ ਨੀਤ ਫੌਜੀ ਗਠਜੋੜ ਨੇ ਕਿਹਾ ਕਿ ਉਸ ਨੇ ਲਾਲ ਸਾਗਰ ਦੇ ਸਥਿਤ ਬੰਦਰਗਾਹ ਯਾਨਬੁ 'ਤੇ ਸਰਕਾਰ ਸਮਰਥਿਤ ਕੰਪਨੀ ਅਰਾਮਕੋ ਦੇ ਪੈਟ੍ਰੋਕੈਮਿਕਲ ਕੰਪਲੈਕਸ 'ਚ ਇਕ ਤਰਲ ਗੈਸ ਪਲਾਂਟ 'ਤੇ ਹਮਲੇ ਨੂੰ ਨਾਕਾਮ ਕਰ ਦਿੱਤਾ।

ਇਹ ਵੀ ਪੜ੍ਹੋ : ਰੂਸ ਨੂੰ ਪੀੜ੍ਹੀਆਂ ਤੱਕ ਚੁਕਾਉਣੀ ਪਵੇਗੀ ਜੰਗ ਦੀ ਕੀਮਤ : ਜ਼ੇਲੇਂਸਕੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar