ਯਮਨ ''ਚ ਲੱਗੇ 6.2 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ

07/15/2018 10:24:40 AM

ਸਾਨਾ (ਭਾਸ਼ਾ)— ਯਮਨ ਵਿਚ ਐਤਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ ਸਰਵੇਖਣ ਵਿਭਾਗ (ਯੂ.ਐੱਸ.ਜੀ. ਐੱਸ.) ਮੁਤਾਬਕ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.2 ਮਾਪੀ ਗਈ। ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਭੂਚਾਲ ਦਾ ਕੇਂਦਰ ਯਮਨ ਦੀ ਅਦਨ ਦੀ ਖਾੜੀ ਵਿਚ ਸੋਕੋਤਰਾ ਟਾਪੂ ਤੋਂ 213 ਕਿਲੋਮੀਟਰ ਉੱਤਰ-ਪੱਛਮ ਵਿਚ ਰਿਹਾ। ਭੂਚਾਲ ਦੇ ਕਾਰਨ ਹੁਣ ਤੱਕ ਸੁਨਾਮੀ ਸੰਬੰਧੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ।