ਸਾਲਾ ਤੋਂ ਬੰਦ ਪਈ ਜੁੱਤੀਆਂ ਦੀ ਦੁਕਾਨ ਖੋਲਦੇ ਹੀ ਖੁੱਲ੍ਹੀ ਇਸ ਸ਼ਖਸ ਦੀ ਕਿਸਮਤ ( ਦੇਖੋ ਤਸਵੀਰਾਂ )

07/27/2017 8:40:48 AM

ਵਾਸ਼ਿੰਗਟਨ— ਕਈ ਵਾਰ ਇਨਸਾਨ ਨੂੰ ਅਜਿਹੀ ਥਾਵਾਂ ਤੋਂ ਕੀਮਤੀ ਚੀਜ਼ਾਂ ਮਿਲ ਜਾਂਦੀਆਂ ਹਨ, ਜਿਨ੍ਹਾਂ ਨੂੰ ਉਹ ਕਬਾੜ ਸਮਝ ਰਿਹਾ ਹੁੰਦਾ ਹੈ। ਅਜਿਹਾ ਹੀ ਕੁੱਝ ਹੋਇਆ ਇਕ ਅਮਰੀਕੀ ਪਰਿਵਾਰ ਨਾਲ ਹੋਇਆ, ਜਿਨ੍ਹਾਂ ਨੇ ਆਪਣੀ ਪੜਦਾਦੀ ਦੁਆਰਾ ਵਸੀਅਤ ਵਿਚ ਮਿਲੀ ਦੁਕਾਨ ਨੂੰ ਜ਼ਿਆਦਾ ਮਹੱਤਤਾ ਨਹੀਂ ਦਿੱਤੀ ਸੀ। ਕਈ ਸਾਲਾਂ ਬਾਅਦ ਜਦੋਂ ਉਨ੍ਹਾਂ ਨੇ ਦੁਕਾਨ ਨੂੰ ਖੋਲਿਆ, ਤਾਂ ਹੈਰਾਨ ਰਹਿ ਗਏ। ਮਿੱਟੀ ਨਾਲ ਭਰੀ ਦੁਕਾਨ ਵਿਚ ਰੱਖੇ ਸਨ ਕਈ ਵਿੰਟੇਜ ਸਾਮਾਨ...
ਅਮਰੀਕਾ ਦੇ ਇਸ ਪਰਿਵਾਰ ਨੂੰ ਇਹ ਦੁਕਾਨ ਵਸੀਅਤ 'ਚ ਮਿਲੀ ਸੀ। ਇਹ ਦੁਕਾਨ 1940 ਤੋਂ ਲੈ ਕੇ 1960 ਦੇ ਵਿਚ ਖੁੱਲੀ ਸੀ ਪਰ ਜਦੋਂ ਪੜਦਾਦੀ ਦੀ ਤਬੀਅਤ ਖ਼ਰਾਬ ਰਹਿਣ ਲੱਗੀ ਤਾਂ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਪਰਿਵਾਰ ਵਾਲਿਆਂ ਨੂੰ ਜਦੋਂ ਪਤਾ ਲੱਗਿਆ ਕਿ ਉਨ੍ਹਾਂ ਦੀ ਪੜਦਾਦੀ ਨੇ ਇਹ ਦੁਕਾਨ ਉਨ੍ਹਾਂ ਦੇ ਨਾਮ ਕਰ ਦਿੱਤੀ ਹੈ, ਉਸ ਵੇਲੇ ਉਨ੍ਹਾਂ ਨੇ ਸੋਚਿਆ ਕਿ ਉਹ ਇਨ੍ਹੀ ਪੁਰਾਣੀ ਦੁਕਾਨ ਦਾ ਕੀ ਕਰਨਗੇ। ਉਨ੍ਹਾਂ ਨੇ ਉਸ ਨੂੰ ਜਾ ਕੇ ਦੇਖਣਾ ਵੀ ਜਰੂਰੀ ਨਹੀਂ ਸਮਝਿਆ ਪਰ ਸਾਲ 2014 ਵਿਚ ਪਰਿਵਾਰ ਦੇ ਕੁੱਝ ਮੈਬਰਾਂ ਨੇ ਇਕ ਵਾਰ ਜਾ ਕੇ ਦੁਕਾਨ ਦਾ ਹਾਲ ਦੇਖਣ ਦਾ ਫੈਸਲਾ ਕੀਤਾ। ਜਦੋਂ ਉਹ ਅੰਦਰ ਗਏ ਤਾਂ ਉਨ੍ਹਾਂ ਨੇ ਵੇਖਿਆ ਕਿ ਪੂਰੀ ਦੁਕਾਨ ਮਿੱਟੀ ਨਾਲ ਭਰੀ ਹੋਈ ਸੀ ਪਰ ਜਦੋਂ ਉਨ੍ਹਾਂ ਨੇ ਦੁਕਾਨ ਵਿਚ ਰੱਖੇ ਸ਼ੂ-ਬਾਕਸ ਖੋਲ੍ਹਣੇ ਸ਼ੁਰੂ ਕੀਤੇ, ਤਾਂ ਉਨ੍ਹਾਂ ਵਿਚ ਇਨ੍ਹੇ ਸਾਲਾਂ ਬਾਅਦ ਵੀ ਕਾਫ਼ੀ ਚੰਗੀ ਹਾਲਤ ਵਿਚ ਜੁੱਤੀਆਂ ਰੱਖੀਆਂ ਮਿਲੀਆਂ। ਇਸ ਵਿੰਟੇਜ-ਸ਼ੂਜ਼ ਦੀ ਕੀਮਤ ਅੱਜ ਦੇ ਸਮੇਂ ਕਾਫੀ ਜ਼ਿਆਦਾ ਹੈ। ਇਨ੍ਹਾਂ ਦਿਨਾਂ 'ਚ ਕਈ ਵੈਬਸਾਈਟਸ 'ਤੇ ਸਾਲਾਂ ਬਾਅਦ ਖੋਲ੍ਹੀ ਗਈ ਇਸ ਵਿੰਟੇਜ-ਸ਼ੂ ਦੁਕਾਨ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਹਨ। 
ਲੋਕਾਂ ਦਾ ਮੰਨਣਾ ਹੈ ਕਿ ਕਿਸ ਜਗ੍ਹਾ 'ਤੇ ਤੁਹਾਡੀ ਕਿਸਮਤ ਖੁੱਲ ਜਾਵੇ, ਕੋਈ ਨਹੀਂ ਬੋਲ ਸਕਦਾ। ਜਿਸ ਤਰ੍ਹਾਂ ਇਸ ਮਿੱਟੀ ਨਾਲ ਭਰੀ ਦੁਕਾਨ ਨੇ ਇਸ ਅਮਰੀਕੀ ਪਰਿਵਾਰ ਦੀ ਕਿਸਮਤ ਬਦਲ ਦਿੱਤੀ।