SCO ਦੇ ਆਨਲਾਈਨ ਸਿਖ਼ਰ ਸੰਮੇਲਨ ''ਚ ਹਿੱਸਾ ਲੈਣਗੇ ਸ਼ੀ ਜਿਨਪਿੰਗ

06/30/2023 10:06:42 AM

ਬੀਜਿੰਗ (ਭਾਸ਼ਾ)- ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਗਲੇ ਹਫ਼ਤੇ ਭਾਰਤ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੇ ਆਨਲਾਈਨ ਸੰਮੇਲਨ ਵਿੱਚ ਹਿੱਸਾ ਲੈਣਗੇ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਇੱਕ ਅਧਿਕਾਰਤ ਘੋਸ਼ਣਾ ਵਿੱਚ ਦਿੱਤੀ ਗਈ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਹੁਆ ਚੁਨਯਿੰਗ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਰਾਸ਼ਟਰਪਤੀ ਸ਼ੀ 4 ਜੁਲਾਈ ਨੂੰ ਵੀਡੀਓ ਕਾਨਫਰੰਸ ਰਾਹੀਂ ਐੱਸ.ਸੀ.ਓ. ਦੇ ਪ੍ਰਮੁੱਖਾਂ ਦੀ 23ਵੀਂ ਪਰਿਸ਼ਦ ਬੈਠਕ ਵਿੱਚ ਹਿੱਸਾ ਲੈਣਗੇ।

ਭਾਰਤ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਐੱਸ.ਸੀ.ਓ. ਸਿਖ਼ਰ ਸੰਮੇਲਨ ਵਿੱਚ ਸ਼ੀ ਦੀ ਭਾਗੀਦਾਰੀ ਬਾਰੇ ਇਹ ਪਹਿਲੀ ਅਧਿਕਾਰਤ ਘੋਸ਼ਣਾ ਹੈ। ਭਾਰਤ SCO ਦਾ ਮੌਜੂਦਾ ਪ੍ਰਧਾਨ ਹੋਣ ਦੇ ਨਾਤੇ ਇਸ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। SCO ਇੱਕ ਪ੍ਰਭਾਵਸ਼ਾਲੀ ਆਰਥਿਕ ਅਤੇ ਸੁਰੱਖਿਆ ਸੰਗਠਨ ਹੈ, ਜੋ ਸਭ ਤੋਂ ਵੱਡੇ ਅੰਤਰ-ਖੇਤਰੀ ਅੰਤਰਰਾਸ਼ਟਰੀ ਸੰਗਠਨਾਂ ਵਿੱਚੋਂ ਇੱਕ ਵਜੋਂ ਉੱਭਰਿਆ ਹੈ। SCO ਦੀ ਸਥਾਪਨਾ 2001 ਵਿੱਚ ਸੰਘਾਈ ਵਿਚ ਇਕ ਸਿਖ਼ਰ ਸੰਮੇਲਨ ਵਿਚ ਰੂਸ, ਚੀਨ, ਕਿਰਗਿਜ਼ ਗਣਰਾਜ, ਕਜ਼ਾਕਿਸਤਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀਆਂ ਨੇ ਕੀਤੀ ਸੀ। ਭਾਰਤ ਅਤੇ ਪਾਕਿਸਤਾਨ 2017 ਵਿੱਚ ਇਸ ਦੇ ਸਥਾਈ ਮੈਂਬਰ ਬਣੇ।

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਇੱਥੇ ਐੱਸ.ਸੀ.ਓ. ਸਕੱਤਰੇਤ 'ਚ 'ਨਵੀਂ ਦਿੱਲੀ ਭਵਨ' ਦਾ ਉਦਘਾਟਨ ਕੀਤਾ ਸੀ ਅਤੇ ਇਸ ਨੂੰ 'ਮਿੰਨੀ ਇੰਡੀਆ' ਕਰਾਰ ਦਿੱਤਾ ਸੀ ਜੋ ਦੇਸ਼ ਦੇ ਸੱਭਿਆਚਾਰ ਦੀ ਬਿਹਤਰ ਸਮਝ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਸੀ, "ਤੁਹਾਨੂੰ ਭਾਰਤ ਦੀ ਕਲਾਤਮਕ ਪਰੰਪਰਾ ਅਤੇ ਸੱਭਿਆਚਾਰਕ ਪਛਾਣ ਤੋਂ ਜਾਣੂ ਕਰਾਉਣ ਲਈ ਭਵਨ ਨੂੰ ਪੂਰੇ ਭਾਰਤ ਦੇ ਅਮੀਰ ਆਰਕੀਟੈਕਚਰਲ ਹੁਨਰ ਦੀ ਅਗਵਾਈ ਕਰਨ ਵਾਲੇ  ਸ਼ਾਨਦਾਰ 'ਪੈਟਰਨ' ਨਾਲ ਤਿਆਰ ਕੀਤਾ ਗਿਆ ਹੈ।' ਐੱਸ.ਸੀ.ਓ. ਸਿਖਰ ਸੰਮੇਲਨ ਪਿਛਲੇ ਸਾਲ ਉਜ਼ਬੇਕ ਸ਼ਹਿਰ ਸਮਰਕੰਦ ਵਿੱਚ ਹੋਇਆ ਸੀ, ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ, ਚੀਨੀ ਰਾਸ਼ਟਰਪਤੀ ਸ਼ੀ ਅਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਸਮੇਤ ਸੰਗਠਨ ਦੇ ਸਾਰੇ ਪ੍ਰਮੁੱਖ ਨੇਤਾਵਾਂ ਨੇ ਹਿੱਸਾ ਲਿਆ ਸੀ। ਭਾਰਤ ਸਤੰਬਰ ਵਿੱਚ G20 ਸੰਮੇਲਨ ਦੀ ਵੀ ਮੇਜ਼ਬਾਨੀ ਕਰੇਗਾ, ਜਿਸ ਲਈ ਉਹ ਸ਼ੀ ਅਤੇ ਪੁਤਿਨ ਤੋਂ ਇਲਾਵਾ ਸਮੂਹ ਦੇ ਹੋਰ ਨੇਤਾਵਾਂ ਨੂੰ ਸੱਦਾ ਦੇਣ ਜਾ ਰਿਹਾ ਹੈ।

cherry

This news is Content Editor cherry