ਇਸ ਤਰੀਕ ਨੂੰ ਸ਼ੁਰੂ ਹੋਵੇਗਾ ਤੀਜਾ ਵਿਸ਼ਵ ਯੁੱਧ, ਤਬਾਹ ਹੋ ਜਾਵੇਗੀ ਦੁਨੀਆ!

04/21/2017 2:11:42 PM

ਵਾਸ਼ਿੰਗਟਨ— ਅਮਰੀਕਾ, ਸੀਰੀਆ ਅਤੇ ਰੂਸ ਵਿਚਕਾਰ ਚੱਲ ਰਹੇ ਤਣਾਅ ਨੂੰ ਦੇਖਦੇ ਹੋਏ ਕਿਆਸ ਲਗਾਏ ਜਾ ਰਹੇ ਹਨ ਕਿ ਦੁਨੀਆ ਤੇਜ਼ੀ ਨਾਲ ਤੀਜੇ ਵਿਸ਼ਵ ਯੁੱਧ ਵੱਲ ਵਧ ਰਹੀ ਹੈ। ਅਫਵਾਹਾਂ ਦੀ ਇਸ ਅੱਗ ਵਿਚ ਤੇਲ ਪਾਉਣ ਦਾ ਕੰਮ ਕੀਤਾ ਹੈ, ਖੁਦ ਨੂੰ ''ਮੈਸੇਂਜਰ ਆਫ ਗੌਡ'' ਯਾਨੀ ਕਿ ਰੱਬ ਦਾ ਦੂਤ ਕਹਿਣ ਵਾਲੇ ਇਕ ਵਿਅਕਤੀ ਕਲੇਅਰਵੋਆਂਟ ਹੋਰਾਕੀਓ ਵਿਲੇਜਸ ਨੇ। ਵਿਲੇਜਸ ਉਹ ਵਿਅਕਤੀ ਹੈ, ਜਿਸ ਨੇ ਡੋਨਾਲਡ ਦੇ ਟਰੰਪ ਦੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਬਾਰੇ ਭਵਿੱਖਬਾਣੀ ਕੀਤੀ ਸੀ। ਇਸ ਵਿਅਕਤੀ ਦਾ ਕਹਿਣਾ ਹੈ ਕਿ 13 ਮਈ ਨੂੰ ਦੁਨੀਆ ਵਿਚ ਤੀਜਾ ਵਿਸ਼ਵ ਯੁੱਧ ਛਿੜ ਜਾਵੇਗਾ। ਇਸ ਵਿਅਕਤੀ ਨੇ ਕਿਹਾ ਕਿ ਟਰੰਪ ਇਸ ਤੀਜੇ ਵਿਸ਼ਵ ਯੁੱਧ ਦੇ ਪਿੱਛੇ ਮੁੱਖ ਕਾਰਨ ਹੋਵੇਗਾ। ਇਹ ਯੁੱਧ ਅਕਤੂਬਰ ਦੇ ਮਹੀਨੇ ਖਤਮ ਹੋਵੇਗਾ। 
ਭਵਿੱਖਬਾਣੀ ਮੁਤਾਬਕ ਦੁਨੀਆ ਦੇ ਵੱਡੇ ਨੇਤਾ ਸੀਰੀਆ ''ਤੇ ਰਸਾਇਣਕ ਹਮਲਾ ਕਰਨਗੇ ਅਤੇ ਇਸ ਨਾਲ ਰੂਸ, ਉੱਤਰੀ ਕੋਰੀਆ ਤੇ ਚੀਨ ਵਿਚਕਾਰ ਸੰਘਰਸ਼ ਸ਼ੁਰੂ ਹੋ ਜਾਵੇਗਾ। 13 ਮਈ ਤੋਂ ਸ਼ੁਰੂ ਹੋ ਕੇ 13 ਅਕਤੂਬਰ ਨੂੰ ਚੱਲਣ ਵਾਲੇ ਇਸ ਤੀਜੇ ਵਿਸ਼ਵ ਯੁੱਧ ਤੋਂ ਬਾਅਦ ਹਰ ਪਾਸੇ ਤਬਾਹੀ ਹੀ ਤਬਾਹੀ ਹੋਵੇਗੀ। ਲੋਕ ਤਬਾਹੀ, ਸਦਮੇ ਅਤੇ ਲਾਸ਼ਾਂ ਦੇ ਢੇਰ ਵਿਚ ਹੋਣਗੇ। ਵਿਲੇਜਸ ਨੇ ਨੋਸਟਰਾਡੈਮਸ ਵੱਲੋਂ ਕੀਤੀਆਂ ਗਈਆਂ ਭਵਿੱਖਬਾਣੀਆਂ ਦਾ ਸਮਰਥਨ ਕੀਤਾ ਹੈ। ਨੋਸਟਰਾਡੈਮਸ ਨੇ ਵੀ ਤੀਜੇ ਵਿਸ਼ਵ ਯੁੱਧ ਦੀਆਂ ਭਵਿੱਖਬਾਣੀਆਂ ਕੀਤੀਆਂ ਸਨ। ਉਸ ਦੀ ਭਵਿੱਖਬਾਣੀ ਮੁਤਾਬਕ 13 ਅਪ੍ਰੈਲ ਤੋਂ 13 ਮਈ ਵਿਚਕਾਰ ਝੂਠੀਆਂ ਸੂਚਨਾਵਾਂ ''ਤੇ ਆਧਾਰਤ ਹਮਲਿਆਂ ਦੀਆਂ ਖਬਰਾਂ ਆਉਣਗੀਆਂ, ਜੋ ਤੀਜੇ ਵਿਸ਼ਵ ਯੁੱਧ ਦਾ ਕਾਰਨ ਬਣਨਗੀਆਂ।

Kulvinder Mahi

This news is News Editor Kulvinder Mahi