ਸੰਯੁਕਤ ਰਾਸ਼ਟਰ ਦੀ ਬੈਠਕ ਵਿਚ ਇਕੱਠੇ ਨਹੀਂ ਹੋ ਸਕਣਗੇ ਵਿਸ਼ਵ ਭਰ ਦੇ ਨੇਤਾ

07/23/2020 1:56:40 PM

ਸੰਯੁਕਤ ਰਾਸ਼ਟਰ- ਕੋਰੋਨਾ ਵਾਇਰਸ ਕਾਰਨ ਸਤੰਬਰ ਵਿਚ ਸੰਯੁਕਤ ਰਾਸ਼ਟਰ ਵਿਚ ਸਰੀਰਕ ਰੂਪ ਤੋਂ ਇਕੱਠੇ ਹੋਣ ਦੀ ਥਾਂ ਵਿਸ਼ਵ ਨੇਤਾ ਵੀਡੀਓ ਭੇਜ ਕੇ ਹੀ ਆਪਣੀ ਹਾਜ਼ਰੀ ਲਗਵਾਉਣਗੇ। ਮਹਾਸਭਾ ਨੇ ਬੁੱਧਵਾਰ ਨੂੰ ਇਹ ਫੈਸਲਾ ਕੀਤਾ ਹੈ। ਇਹ ਇਕ ਅਜਿਹਾ ਕਦਮ ਹੈ ਜੋ ਲੋਕਾਂ ਨੂੰ ਸੰਯੁਕਤ ਰਾਜ ਦੀ ਯਾਤਰਾ ਤੋਂ ਸਾਵਧਾਨ ਕਰਦਾ ਹੈ।

 
ਸਾਲਾਨਾ ਉੱਚ-ਪੱਧਰੀ ਬੈਠਕ ਵਿਸ਼ਵ ਦੀ 75ਵੀਂ ਵਰ੍ਹੇਗੰਢ ਉਤਸਵ ਦੇ ਰੂਪ ਵਿਚ ਆਯੋਜਤ ਕੀਤੀ ਜਾ ਰਹੀ ਹੈ ਪਰ ਯੂ. ਐੱਨ. ਦੇ ਮਹਾਸਕੱਤਰ ਐਂਟੋਨੀਓ ਗੁਤਾਰੇਸ ਨੇ ਮਈ ਵਿਚ ਸੁਝਾਅ ਦਿੱਤਾ ਸੀ ਕਿ ਸੰਭਾਵਿਤ ਯਾਤਰਾ ਦੇ ਮੁੱਦਿਆਂ ਕਾਰਨ ਨੇਤਾ ਵੀਡੀਓ ਬਿਆਨ ਭੇਜ ਦੇਣ।

 
ਜ਼ਿਕਰਯੋਗ ਹੈ ਕਿ ਪੂਰਾ ਵਿਸ਼ਵ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ। ਇਸ ਲਈ ਇਸ ਸਾਲ ਬਹੁਤ ਸਾਰੇ ਸਮਾਗਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਤਾਂ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। 

Lalita Mam

This news is Content Editor Lalita Mam