ਪੂਰੀ ਦੁਨੀਆ ਘੁੰਮਣ ਦੇ ਸੁਪਨੇ ਨੂੰ ਇਸ ਪਰਿਵਾਰ ਨੇ ਕੁਝ ਇਸ ਤਰ੍ਹਾਂ ਕੀਤਾ ਪੂਰਾ ਕਿ ਹੁਣ ਤੱਕ ਘੁੰਮ ਚੁੱਕੇ ਹਨ 45 ਦੇਸ਼ (ਦੇਖੋ ਤਸਵੀਰਾਂ)

08/19/2017 10:32:34 AM

ਓਟਾ— ਪੂਰੀ ਦੁਨੀਆ ਘੁੰਮਣ ਦਾ ਸੁਪਨਾ ਹਰ ਕੋਈ ਦੇਖਦਾ ਹੈ ਪਰ ਕਦੇ ਪੈਸਿਆਂ ਦੀ ਕਮੀ ਤਾਂ ਕਦੇ ਕੁਝ ਹੋਰ ਜ਼ਿੰਮੇਦਾਰੀਆਂ ਨੂੰ ਪੂਰਾ ਕਰਦੇ-ਕਰਦੇ ਲੋਕਾਂ ਦੇ ਇਹ ਸੁਪਨੇ ਪੂਰੇ ਨਹੀਂ ਹੋ ਪਾਉਂਦੇ । ਹਾਲਾਂਕਿ ਅਮਰੀਕਾ ਦਾ ਰਹਿਣ ਵਾਲਾ ਇਕ ਪਰਿਵਾਰ ਆਪਣਾ ਸਭ ਕੁਝ ਵੇਚ ਕੇ ਦੁਨੀਆ ਘੁੰਮਣ ਦੇ ਸੁਪਨੇ ਨੂੰ ਪੂਰਾ ਕਰ ਰਿਹਾ ਹੈ । ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਪਰਿਵਾਰ ਨੇ ਜੋ ਕੁਝ ਵੇਚਿਆ ਹੈ ਉਸ ਵਿਚ ਇਕ ਮੋਬਾਇਲ ਐਪ ਵੀ ਸ਼ਾਮਲ ਹੈ, ਜਿਸ ਦੀ ਕੀਮਤ 54 ਮਿਲੀਅਨ ਡਾਲਰ (ਕਰੀਬ 350 ਕਰੋੜ ਰੁਪਏ) ਹੈ ।  
ਪਿਛਲੇ 2 ਸਾਲਾਂ ਤੋਂ ਘੁੰਮ ਰਹੇ ਹਨ ਦੁਨੀਆ— 
ਅਮਰੀਕਾ ਦੇ ਓਟਾ ਦੇ ਰਹਿਣ ਵਾਲੇ 27 ਸਾਲ ਦੇ ਗੈਰੇਟ ਅਤੇ ਉਨ੍ਹਾਂ ਦੀ ਪਤਨੀ ਜੈਸਿਕਾ ਨੇ 2015 ਵਿਚ ਸਨੈਪਚੈਟ ਨੂੰ ਇਕ ਮੋਬਾਇਲ ਐਪ 'ਸਕੈਨ' ਵੇਚ ਦਿੱਤੀ ਸੀ । ਇਸ ਐਪ ਲਈ ਉਨ੍ਹਾਂ ਨੂੰ 54 ਮਿਲੀਅਨ ਡਾਲਰ ਮਿਲੇ ਸਨ । ਗੈਰੇਟ ਅਤੇ ਜੈਸਿਕਾ ਨੇ ਇਸ ਡੀਲ ਤੋਂ ਮਿਲੇ ਪੈਸਿਆਂ ਨਾਲ ਨਵੀਂ ਕਾਰ ਅਤੇ ਘਰ ਖਰੀਦਣ ਦੀ ਬਜਾਏ ਪੂਰੀ ਦੁਨੀਆ ਦੇ ਟੂਰ ਉੱਤੇ ਜਾਣਾ ਜ਼ਿਆਦਾ ਬਿਹਤਰ ਸਮਝਿਆ । 2015 ਵਿਚ ਹੋਈ ਡੀਲ ਤੋਂ ਬਾਅਦ ਤੋਂ ਹੀ ਇਹ ਕਪਲ ਆਪਣੇ 2 ਅਤੇ 4 ਸਾਲ ਦੇ 2 ਬੱਚਿਆਂ ਨਾਲ ਪੂਰੀ ਦੁਨੀਆ ਦੀ ਸੈਰ ਕਰ ਰਿਹਾ ਹੈ । ਵਰਲਡ ਟੂਰ ਉੱਤੇ ਨਿਕਲਿਆ ਇਹ ਪਰਿਵਾਰ ਹੁਣ ਤੱਕ ਕਰੀਬ 45 ਦੇਸ਼ ਘੁੰਮ ਚੁੱਕਾ ਹੈ । ਇਸ ਦੌਰਾਨ ਇਨ੍ਹਾਂ ਨੇ ਕਰੀਬ 150 ਫਲਾਈਟਸ ਵਿਚ ਸਫਰ ਕੀਤਾ ਹੈ । 
ਜਿੱਤ ਚੁੱਕੇ ਹਨ ਡਿਜ਼ਨੀ ਦਾ ਮੁਕਾਬਲਾ— 
ਹਾਲ ਹੀ ਵਿਚ ਇਸ ਪਰਿਵਾਰ ਨੇ ਡਿਜ਼ਨੀ ਦਾ ਇਕ ਮੁਕਾਬਲਾ ਵੀ ਜਿੱਤਿਆ ਹੈ । ਇਸ ਮੁਕਾਬਲੇ ਦੇ ਜੇਤੂ ਨੂੰ 30 ਦਿਨਾਂ ਤੱਕ ਡਿਜ਼ਨੀ ਦੇ 4 ਥੀਮ ਪਾਰਕਸ ਅਤੇ 2 ਵਾਟਰ ਪਾਰਕਸ ਦੇ ਨਾਲ-ਨਾਲ 30 ਵੱਖ-ਵੱਖ ਰਿਜ਼ੋਰਟਸ ਵਿਚ ਵੀ ਘੁੰਮਣ ਦਾ ਮੌਕਾ ਮਿਲਦਾ ਹੈ । 
ਦੁਨੀਆਭਰ ਵਿਚ ਮੁਹਿੰਮ ਚਲਾ ਕੇ ਕਰ ਰਹੇ ਹਨ ਲੋਕਾਂ ਦੀ ਮਦਦ— 
ਗੈਰੇਟ ਅਤੇ ਜੈਸਿਕਾ ਦੋਵੇਂ ਹੀ ਟਰੈਵਲ ਬਲਾਗਰ ਵੀ ਹਨ ਦੋਵਾਂ ਦੇ ਯੂਟਿਊਬ ਵਿਚ 94 ਹਜ਼ਾਰ ਅਤੇ ਇੰਸਟਾਗਰਾਮ ਉੱਤੇ ਕਰੀਬ 7 ਲੱਖ ਫਾਲੋਅਰਸ ਹਨ । ਇਸ ਕਪਲ ਨੇ ਮੁਹਿੰਮ ਚਲਾ ਕੇ ਸਕੂਲ ਬਣਾਉਣ ਲਈ ਫੰਡ ਵੀ ਜੁਟਾਏ ਹਨ । ਇਸ ਤੋਂ ਇਲਾਵਾ ਦੁਨੀਆ ਦੀਆਂ ਵੱਖ-ਵੱਖ ਜਗ੍ਹਾਵਾਂ 'ਤੇ ਵੀ ਦੋਵਾਂ ਨੇ ਕਈ ਸਫਲ ਕੈਂਪੇਨ ਚਲਾਏ ਹਨ ।