ਦੁਬਈ 'ਚ ਹੈ ਦੁਨੀਆ ਦੀ ਸਭ ਤੋਂ ਵੱਡੀ 3ਡੀ ਪ੍ਰਿੰਟਡ ਇਮਾਰਤ, ਲਾਗਤ ਸਿਰਫ 1.4 ਲੱਖ ਡਾਲਰ

02/08/2020 10:10:09 PM

ਦੁਬਈ- ਦੁਬਈ ਵਿਚ ਦੁਨੀਆ ਦੀ ਸਭ ਤੋਂ ਵੱਡੀ 3ਡੀ ਇਮਾਰਤ ਬਣ ਕੇ ਤਿਆਰ ਹੋ ਗਈ ਹੈ। ਇਸ ਦੀ ਵਰਤੋਂ ਦੁਬਈ ਨਗਰਪਾਲਿਕਾ ਵਲੋਂ ਆਮ ਪ੍ਰਸ਼ਾਸਨਿਕ ਕੰਮਾਂ ਦੇ ਲਈ ਕੀਤੀ ਜਾਵੇਗੀ। ਇਹ ਨਿਰਮਾਣ ਉਸ ਐਲਾਨ ਦਾ ਹਿੱਸਾ ਹੈ, ਜਿਸ ਵਿਚ 2030 ਤੱਕ 25 ਫੀਸਦੀ ਇਮਾਰਤਾਂ ਨੂੰ 3ਡੀ ਕਰਨ ਦੇ ਲਈ ਕਿਹਾ ਗਿਆ ਸੀ। ਇਸ ਇਮਾਰਤ ਨੂੰ ਬੌਸਟਨ ਦੀ ਕੰਪਨੀ ਐਪਿਸ ਕੋਰ ਨੇ ਡਿਜ਼ਾਈਨ ਕੀਤਾ ਹੈ ਤੇ 3ਡੀ ਪ੍ਰਿੰਟਰ, ਜਿਪਸਮ ਕੰਪਾਊਂਡ ਨਾਲ ਲੈਸ ਕ੍ਰੇਨ ਨਾਲ ਬਣਾਇਆ ਗਿਆ ਹੈ।

ਦੁਬਈ ਵਿਚ ਤਿਆਰ ਇਸ ਦੋ ਮੰਜ਼ਿਲਾ ਇਮਾਰਤ ਨੂੰ 6900 ਵਰਗ ਫੁੱਟ ਵਿਚ ਬਣਾਇਆ ਗਿਆ ਹੈ। ਇਸ ਵਿਚ ਦੁਬਈ ਨਗਰ ਪਾਲਿਕਾ ਦਾ ਦਫਤਰ ਹੈ। ਇਸ ਦੀ ਵਰਤੋਂ ਆਮ ਪ੍ਰਸ਼ਾਸਨਿਕ ਕੰਮਾਂ ਦੇ ਲਈ ਕੀਤੀ ਜਾਵੇਗੀ। ਇਮਾਰਤ ਦੇ ਨਿਰਮਾਣ ਦੌਰਾਨ 3ਡੀ ਪ੍ਰਿੰਟਰ ਨੇ ਕੁਝ ਇੰਚ ਮੋਟੀ ਸਮੱਗਰੀ ਦੀਆਂ ਪਰਤਾਂ ਦੇ ਨਾਲ ਕੰਧਾਂ ਤਿਆਰ ਕੀਤੀਆਂ। ਇਸ ਤੋਂ ਬਾਅਦ ਪੂਰੀ ਉੱਚਾਈ ਦੀਆਂ ਕੰਧਾਂ ਬਣਾਈਆਂ ਗਈਆਂ। ਅਖੀਰ ਵਿਚ ਛੱਤ ਇਸ ਦੇ ਉਪਰ ਰੱਖੀ ਗਈ। ਫਿਰ ਖਿੜਕੀਆਂ ਦੇ ਲਈ ਖਾਲੀ ਥਾਂ ਛੱਡਕੇ ਕੰਧਾਂ ਨੂੰ ਇੰਸੂਲੇਸ਼ਨ ਨਾਲ ਭਰ ਦਿੱਤਾ ਗਿਆ।

ਘੱਟ ਲਾਗਤ ਤੇ ਵਧੇਰੇ ਟਿਕਾਊ
ਇਸ ਬਿਲਡਿੰਗ ਨੂੰ ਬਣਾਉਣ ਵਿਚ ਲੇਬਰ ਦੀ ਲਾਗਤ 70 ਫੀਸਦੀ ਤੇ ਇਮਾਰਤ ਦੀ ਲਾਗਤ 90 ਫੀਸਦੀ ਤੱਕ ਘੱਟ ਹੋ ਗਈ। ਇਸ ਵਿਚ ਤੇਜ਼ੀ ਨਾਲ ਸੁਕਣ ਵਾਲੇ ਸੀਮੇਂਟ, ਜਿਪਸਮ ਦੇ ਤੱਤਾਂ ਨੂੰ ਮਿਲਾਇਆ ਗਿਆ ਹੈ। 3ਡੀ ਪ੍ਰਿੰਟਿਗ ਤਕਨੀਕ ਨਾਲ ਤਿਆਰ ਇਮਾਰਤ ਦੀ ਲਾਗਤ ਆਮ ਮਟੀਰੀਅਲ ਦੇ ਮੁਕਾਬਲੇ ਅੱਧੀ ਤੋਂ ਘੱਟ ਆਉਂਦੀ ਹੈ ਤੇ ਇਹ ਉਸ ਤੋਂ ਵਧੇਰੇ ਮਜ਼ਬੂਤ ਤੇ ਟਿਕਾਊ ਹੁੰਦੀ ਹੈ।

ਇਸ ਪਰੀਯੋਜਨਾ ਨੂੰ ਪੂਰਾ ਕਰਨ ਵਿਚ ਸਿਰਫ 1.4 ਲੱਖ ਡਾਲਰ ਦੀ ਲਾਗਤ ਆਈ। ਰਾਈਟਰਸ ਮੁਤਾਬਕ ਇਸ ਤਕਨੀਕ ਨਾਲ ਰਸਮੀ ਭਵਨਾਂ ਦੀ ਤੁਲਨਾ ਵਿਚ ਸਾਮਾਨ ਤੇ ਲੇਬਰ ਵਿਚ 50 ਫੀਸਦੀ ਦੀ ਕਟੌਤੀ ਹੋਈ।

Baljit Singh

This news is Content Editor Baljit Singh