ਇਟਲੀ ''ਚ ਸੰਪੰਨ ਹੋਇਆ ਵਿਸ਼ਵ ਸ਼ਾਂਤੀ ਯੱਗ

08/05/2021 1:17:30 PM

ਰੋਮ(ਕੈਂਥ)  ਸ੍ਰੀ ਸਾਲਾਸਰ ਬਾਲਾ ਜੀ ਮੰਦਰ ਪਦੋਵਾ ਵਿਖੇ ਸ਼੍ਰੀ 1008 ਮਹਾਮੰਡਲੇਸ਼ਵਰ ਸਵਾਮੀ ਉੱਤਮ ਗਿਰੀ ਜੀ ਮਹਾਰਾਜ ਦੀ ਯਾਦ ਵਿੱਚ 11ਵਾਂ ਸਾਲਾਨਾ ਵਿਸਵ ਸ਼ਾਂਤੀ ਯੱਗ ਆਚਾਰੀਆ ਰਮੇਸ਼ ਪਾਲ ਸ਼ਾਸਤਰੀ ਦੀ ਰਹਿਨੁਮਾਈ ਹੇਠ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਵਿਚ ਇਟਲੀ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸਰਧਾਲੂ ਨਤਮਤਕ ਹੋਏ, ਜਿਨ੍ਹਾਂ ਵੱਲੋਂ ਅਗਨੀ ਹਵਨ ਕੁੰਡ ਵਿਚ ਹਿੰਦੂ ਰਸਮਾਂ ਅਨੁਸਾਰ ਅਹੁਤੀਆਂ ਪਾ ਕੇ ਵਿਸ਼ਵ ਸ਼ਾਂਤੀ ਲਈ ਦੁਆਵਾਂ ਕੀਤੀਆਂ ਗਈਆਂ। 

ਇਸ ਮੌਕੇ ਇਟਲੀ ਦੇ ਪ੍ਰਸਿੱਧ ਭਜਨ ਗਾਇਕ ਰਾਜੂ ਚਮਕੌਰ ਸਾਹਿਬ, ਗਾਇਕ ਮੋਹਿਤ ਸ਼ਰਮਾ ਅਤੇ ਗਾਇਕਾ ਪ੍ਰੀਤੀ ਨੇ ਸਾਰੀ ਰਾਤ ਭੇਟਾਂ ਗਾ ਕੇ ਸਰਧਾਲੂਆਂ ਨੂੰ ਧਾਰਮਿਕ ਬੰਧਨ ਵਿਚ ਬੰਨ੍ਹਿਆ।ਇਸ ਮੌਕੇ ਵਿਸ਼ਵ ਸ਼ਾਂਤੀ ਯੱਗ ਦੇ ਸੰਸਥਾਪਕ ਆਚਾਰੀਆ ਰਮੇਸ਼ ਪਾਲ ਸ਼ਾਸਤਰੀ ਨੇ ਕਿਹਾ ਕਿ ਬੀਤੇ 11 ਸਾਲਾਂ ਤੋਂ ਇਟਲੀ ਵਿਚ ਕਰਵਾਏ ਜਾ ਰਹੇ ਵਿਸ਼ਵ ਸ਼ਾਂਤੀ ਯੱਗ ਲਈ ਇਟਲੀ ਦੇ ਭਾਰਤੀ ਭਾਈਚਾਰੇ ਵੱਲੋਂ ਦਿੱਤੇ ਜਾਂਦੇ ਸਹਿਯੋਗ ਲਈ ਮੈਂ ਬਹੁਤ ਰਿਣੀ ਹਾਂ, ਜਿਹਨਾਂ ਦੀ ਸਦਕਾ ਇਹ ਵਿਸ਼ਵ ਸ਼ਾਤੀ ਯੱਗ ਸੰਪੂਰਣ ਹੋਇਆ ਹੈ।

ਪੜ੍ਹੋ ਇਹ ਅਹਿਮ ਖਬਰ - ਅਮਰੀਕਾ 'ਚ ਪ੍ਰਵਾਸੀਆਂ ਨੂੰ ਲਿਜਾ ਰਹੀ ਵੈਨ ਪਲਟੀ, 10 ਲੋਕਾਂ ਦੀ ਮੌਤ

ਇਸ ਮੌਕੇ ਮਨੋਜ਼ ਸਰਮਾ, ਲੀਲਾਧਰ, ਪੰਕਜ਼ ਪਟੇਲ, ਪੰਕਜ਼ ਸ਼ਰਮਾ ਗਾਂਧੀ ਰੈਸਟੋਰੈਂਟ, ਬਲਵੀਰ ਸ਼ਰਮਾ, ਦੀਪਕ ਬਰੇਸ਼ੀਆ, ਅਲੀ ਬਾਬਾ, ਵਿਸ਼ਾਲ, ਸਤਪਾਲ ਦੇਵ, ਬਲਰਾਜ਼ ਜੋਸ਼ੀ, ਸੰਜੀਵ ਸ਼ਰਮਾ, ਬਦਰੀ ਜੀ, ਰਾਜ ਕੁਮਾਰ, ਭਗਵਾਨ ਦਾਸ ਟੋਨੀ ਹੋਰਨਾ ਤੋਂ ਇਲਾਵਾ ਸਾਮਿਲ ਹੋਏ। ਇਸ ਯੱਗ ਮੌਕੇ ਸ਼ਰਧਾਲੂਆਂ ਲਈ ਅਨੇਕਾਂ ਤਰ੍ਹਾਂ ਦੇ ਪਕਵਾਨ ਵੀ ਵਰਤਾਏ ਗਏ।

Vandana

This news is Content Editor Vandana