ਦੁਨੀਆ ਦੇ ਮਹਾਸਾਗਰ 2019 ’ਚ ਸਭ ਤੋਂ ਵੱਧ ਗਰਮ ਰਹੇ : ਖੋਜ

01/15/2020 8:20:30 AM

ਬੀਜਿੰਗ, (ਭਾਸ਼ਾ)- ਇਕ ਖੋਜ ਅਨੁਸਾਰ ਮਨੁੱਖੀ ਇਤਿਹਾਸ ’ਚ 2019 ’ਚ ਦੁਨੀਆ ਦੇ ਮਹਾਸਾਗਰ, ਖਾਸ ਤੌਰ ’ਤੇ ਸੱਤਾ ਅਤੇ 2000 ਮੀਟਰ ਦੀ ਡੂੰਘਾਈ ਦੇ ਦਰਮਿਆਨ ਸਭ ਤੋਂ ਵੱਧ ਗਰਮ ਰਹੇ। ਖੋਜਕਾਰਾਂ ਅਨੁਸਾਰ 2019 ’ਚ ਮਹਾਸਾਗਰ ਦੇ ਤਾਪਮਾਨ 1981-2010 ਦੇ ਔਸਤ ਤਾਪਮਾਨ ਤੋਂ 0.075 ਜਿਗਰੀ ਸੈਲਸੀਅਸ ਵੱਧ ਸੀ। ਉਨ੍ਹਾਂ ਕਿਹਾ ਕਿ ਇਸ ਤਾਪਮਾਨ ਤਕ ਪਹੁੰਚਣ ਲਈ ਮਹਾਸਾਗਰ ਨੂੰ 228 ਸੈਕਸਟੀਲੀਅਨ ਜੂਲ ਊਰਜਾ ਦੀ ਲੋੜ ਹੋਵੇਗੀ।

ਇਕ ਸੈਕਸੀਟੀਲੀਅਨ ਉਹ ਸੰਖਿਆ ਹੈ ਜਿਸ ’ਚ ਇਕ ਦੇ ਪਿੱਛੇ 21 ਜ਼ੀਰੋ ਹੁੰਦੇ ਹਨ। ਚਾਈਨੀਜ਼ ਅਕੈਡਮੀ ਆਫ ਸਾਇਸਿੰਜ਼ ਦੇ ਪ੍ਰੋਫੈਸਰ ਲੀਜਿੰਗ ਚੇਂਗ ਨੇ ਕਿਹਾ, ਬੀਤੇ 25 ਸਾਲ ’ਚ ਅਸੀਂ ਦੁਨੀਆ ਦੇ ਮਹਾਸਾਗਰਾਂ ’ਚ ਇੰਨੀ ਊਰਜਾ ਦਿੱਤੀ ਹੈ, ਜੋ ਹੀਰੋਸ਼ੀਮਾ ’ਚ ਡਿਗਾਏ ਪ੍ਰਮਾਣੂ ਬੰਬ ਤੋਂ 3.6 ਅਰਬ ਗੁਣਾ ਹੈ। ਦੁਨੀਆ ਭਰ ਦੇ 11 ਸੰਸਥਾਨਾਂ ਦੇ 14 ਵਿਗਿਆਨੀਆਂ ਦੇ ਅੰਤਰਰਾਸ਼ਟਰੀ ਦਲ ਨੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਬਦਲਣ ਲਈ ਕਾਰਵਾਈ ਕਰਨ ਦੀ ਮੰਗ ਕੀਤੀ ਹੈ।