ਯੂ. ਐੱਨ. ਦੇ ਜਨਰਲ ਸਕੱਤਰ ਐਂਟੋਨੀਓ ਨੇ ਦੱਖਣੀ ਏਸ਼ੀਆਈ ਨੇਤਾਵਾਂ ਨਾਲ ਕੀਤੀ ਮੁਲਾਕਾਤ

09/29/2018 10:48:36 AM

ਸੰਯੁਕਤ ਰਾਸ਼ਟਰ (ਭਾਸ਼ਾ)— ਸੰਯੁਕਤ ਰਾਸ਼ਟਰ (ਯੂ. ਐੱਨ.) ਦੇ ਜਨਰਲ ਸਕੱਤਰ ਐਂਟੋਨੀਓ ਗੁਤੇਰਸ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 73ਵੇਂ ਸੈਸ਼ਨ ਤੋਂ ਬਾਅਦ ਪਾਕਿਸਤਾਨ ਅਤੇ ਬੰਗਲਾਦੇਸ਼ ਸਮੇਤ ਦੱਖਣੀ ਏਸ਼ੀਆਈ ਖੇਤਰ ਦੇ ਕਈ ਨੇਤਾਵਾਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਖੇਤਰੀ ਮੁੱਦਿਆਂ, ਸ਼ਾਂਤੀ ਰੱਖਿਆ ਅਤੇ ਜਲਵਾਯੂ ਪਰਿਵਰਤਨ ਵਰਗੇ ਵਿਸ਼ਿਆਂ 'ਤੇ ਚਰਚਾ ਕੀਤੀ। ਜਨਰਲ ਸਕੱਤਰ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਮੁਲਾਕਾਤ ਅਤੇ ਦੋਹਾਂ ਨੇ ਖੇਤਰੀ ਮੁੱਦਿਆਂ 'ਤੇ ਚਰਚਾ ਕੀਤੀ। ਗੁਤੇਰਸ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨਾਲ ਮੁਲਾਕਾਤ ਕੀਤੀ ਅਤੇ ਸੰਯੁਕਤ ਰਾਸ਼ਟਰ ਦੀਆਂ ਸ਼ਾਂਤੀ ਮੁਹਿੰਮਾਂ ਵਿਚ ਨੇਪਾਲ ਦੇ ਯੋਗਦਾਨ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ। 

ਉਨ੍ਹਾਂ ਨੇ ਸੰਯੁਕਤ ਰਾਸ਼ਟਰ ਅਤੇ ਨੇਪਾਲ ਵਿਚਾਲੇ ਸਹਿਯੋਗ ਅਤੇ ਅਤੇ ਵਿਕਾਸ ਲਈ 'ਏਜੰਡਾ 2030' ਨੂੰ ਅਮਲ ਵਿਚ ਲਿਆਉਣ 'ਤੇ ਚਰਚਾ ਕੀਤੀ। ਚੀਨ ਦੇ ਵਿਦੇਸ਼ ਵਾਂਗ ਯੀ ਨਾਲ ਮੁਲਾਕਾਤ ਵਿਚ ਗੁਤੇਰਸ ਨੇ ਸੰਯੁਕਤ ਰਾਸ਼ਟਰ ਦੀਆਂ ਗਤੀਵਿਧੀਆਂ ਵਿਚ ਚੀਨ ਦੇ ਸਮਰਥਨ ਅਤੇ ਉਸ ਦੀ ਵਚਨਬੱਧਤਾ ਦੀ ਤਾਰੀਫ ਕੀਤੀ। ਉਨ੍ਹਾਂ ਨੇ ਕੋਰੀਆਈ ਟਾਪੂ ਅਤੇ ਸੁਰੱਖਿਆ ਪਰੀਸ਼ਦ ਦੇ ਏਜੰਡਾ ਵਿਚ ਸ਼ਾਮਲ ਹੋਰ ਮੁੱਦਿਆਂ 'ਤੇ ਵੀ ਚਰਚਾ ਕੀਤੀ। ਗੁਤੇਰਸ ਨੇ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਆਪਣੀ ਪਹਿਲੀ ਮੁਲਾਕਾਤ ਵਿਚ ਮਿਆਂਮਾਰ ਦੇ ਰੋਹਿੰਗਿਆ ਸ਼ਰਨਾਰਥੀਆਂ ਦਾ ਸਵਾਗਤ ਕਰਨ ਵਿਚ ਬੰਗਲਾਦੇਸ਼ ਸਰਕਾਰ ਦੇ ਨਰਮ ਰੁਖ਼ ਦੀ ਤਾਰੀਫ ਕੀਤੀ। ਦੋਹਾਂ ਨੇਤਾਵਾਂ ਨੇ ਜਲਵਾਯੂ ਪਰਿਵਰਤਨ, ਵਿਕਾਸ ਟੀਚਿਆਂ 'ਤੇ ਅਮਲ ਵਰਗੇ ਮੁੱਦਿਆਂ 'ਤੇ ਵੀ ਗੱਲਬਾਤ ਕੀਤੀ।