ਯੂਕ੍ਰੇਨ ਨੂੰ 72.3 ਕਰੋੜ ਡਾਲਰ ਦੀ ਮਦਦ ਦੇਵੇਗਾ ਵਿਸ਼ਵ ਬੈਂਕ

03/08/2022 10:15:32 AM

ਵਾਸ਼ਿੰਗਟਨ (ਵਾਰਤਾ)- ਵਿਸ਼ਵ ਬੈਂਕ ਸਮੂਹ ਨੇ ਕਿਹਾ ਹੈ ਕਿ ਉਨ੍ਹਾਂ ਦੇ ਕਾਰਜਕਾਰੀ ਨਿਰਦੇਸ਼ਕ ਬੋਰਡ ਨੇ ਯੂਕ੍ਰੇਨ ਨੂੰ ਕੁੱਲ 72.3 ਕਰੋੜ ਡਾਲਰ ਦੀ ਵਿੱਤੀ ਸਹਾਇਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿਸ਼ਵ ਬੈਂਕ ਨੇ ਸੋਮਵਾਰ ਨੂੰ ਆਪਣੇ ਬਿਆਨ ਵਿਚ ਕਿਹਾ, 'ਵਿਸ਼ਵ ਬੈਂਕ ਦੇ ਕਾਰਜਕਾਰੀ ਨਿਰਦੇਸ਼ਕ ਬੋਰਡ ਨੇ ਅੱਜ ਯੂਕ੍ਰੇਨ ਲਈ 48.9 ਕਰੋੜ ਡਾਲਰ ਦੇ ਪੂਰਕ ਬਜਟ ਸਹਾਇਤਾ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨੂੰ ਯੂਕ੍ਰੇਨ ਨੂੰ ਆਰਥਿਕ ਸੰਕਟ ਤੋਂ ਬਾਹਰ ਕੱਢਣ ਜਾਂ ਮੁਕਤ ਯੂਕ੍ਰੇਨ ਦਾ ਵਿੱਤ ਪੋਸ਼ਣ ਕਿਹਾ ਜਾ ਸਕਦਾ ਹੈ।'

ਇਹ ਵੀ ਪੜ੍ਹੋ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਬਠਿੰਡਾ ਦੇ 22 ਸਾਲਾ ਗੱਭਰੂ ਨੇ ਕੀਤੀ ਖ਼ੁਦਕੁਸ਼ੀ

ਬਿਆਨ ਵਿਚ ਕਿਹਾ ਗਿਆ ਹੈ, 'ਬੋਰਡ ਵੱਲੋਂ ਪ੍ਰਵਾਨਿਤ ਪੈਕੇਜ ਵਿਚ 35.0 ਕਰੋੜ ਡਾਲਰ ਦਾ ਇਕ ਪੂਰਕ ਕਰਜ਼ਾ ਅਤੇ 13.9 ਕਰੋੜ ਡਾਲਰ ਦੀ ਗਰੰਟੀ ਵੀ ਸ਼ਾਮਲ ਹੈ। 13.4 ਕਰੋੜ ਡਾਲਰ ਦੀ ਗ੍ਰਾਂਟ ਫੰਡਿੰਗ ਅਤੇ 10.0 ਕਰੋੜ ਡਾਲਰ ਦੀ ਸਮਾਨਾਂਤਰ ਫੰਡਿੰਗ ਨੂੰ ਵੀ ਇਕੱਠਾ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਕੁੱਲ ਪੈਕੇਜ 72.3 ਕਰੋੜ ਡਾਲਰ ਦਾ ਹੋਵੇਗਾ।' ਬਿਆਨ ਵਿਚ ਕਿਹਾ ਗਿਆ ਹੈ ਕਿ ਵਿੱਤੀ ਸਹਾਇਤਾ ਯੂਕ੍ਰੇਨੀ ਸਰਕਾਰ ਨੂੰ ਆਪਣੇ ਨਾਗਰਿਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਿਚ ਮਦਦ ਕਰੇਗੀ, ਜਿਸ ਵਿਚ ਹਸਪਤਾਲ ਦੇ ਕਰਮਚਾਰੀਆਂ ਲਈ ਤਨਖਾਹ, ਬਜ਼ੁਰਗਾਂ ਲਈ ਪੈਨਸ਼ਨ ਅਤੇ ਕਮਜ਼ੋਰ ਸਮੂਹਾਂ ਲਈ ਸਮਾਜਿਕ ਪ੍ਰੋਗਰਾਮ ਸ਼ਾਮਲ ਹਨ।

ਇਹ ਵੀ ਪੜ੍ਹੋ: ਭਾਰਤੀ ਮੂਲ ਦੀ ਅਭਿਨੇਤਰੀ ਨੇ ਅਮਰੀਕੀ ਫ਼ੌਜ 'ਚ ਸ਼ਾਮਲ ਹੋ ਕੇ ਰਚਿਆ ਇਤਿਹਾਸ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry